

(ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ, ਪਰ ਤੈਨੂੰ ਅਜੇ ਭੀ ਨਹੀਂ ਮਿਲਿਆ, ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ । ਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ "ਦਾਤਿ" ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉਠਣ ਦਾ ਕੋਈ 'ਹੱਕ' ਨਹੀਂ ਜਜਾਂਦੀਆਂ) 1੧੧੪।
ਸਬਰ ਮੰਝਿ ਕਮਾਣ ਏ ਸਬਰੁ ਕਾ ਨੀਹਣੋ ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥
ਪਦ ਅਰਥ:ਮੰਝਿ-(ਮਨ) ਮੰਝ, ਮਨ) ਵਿਚ । ਸਥਰ ਕਮਾਣ-ਸਬਰ ਦੀ ਕਮਾਣ । ਸਬਰ-ਧੀਰਜ, ਸਿਦਕ। ਕਾ-(ਕਮਾਣ) ਦਾ । ਨੀਹਣੋ-ਚਿੱਲਾ । ਸੰਦਾ-ਦਾ ।ਬਾਣੁ-ਤੀਰ । ਖਤਾਨ ਕਰੋ-ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ । ਅਰਥ: ਜੇ ਮਨ ਵਿਚ ਇਹ ਸਥਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਨ ਦਾ ਚਿੱਲਾ ਹੋਵੇ, ਸਬਰ ਦਾ ਹੀ ਤੀਰ ਹੋਵੇ ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ।੧੧੫।
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥
ਪਦ ਅਰਥ: ਸਾਬਰੀ-ਸਬਰ ਵਾਲੇ ਬੰਦੇ । ਏਵੈ-ਏਸੇ ਤਰ੍ਹਾਂ, ਭਾਵ, ਸਬਹ ਵਿਚ ਹੀ ।ਤਨੁ ਜਾਲੇ -ਸਰੀਰ ਨੂੰ ਸਾੜਦੇ ਹਨ, ਘਾਲਾਂ ਘਾਲਦੇ ਹਨ, (ਭਾਵ, ਜਦੋਂ ਜਗਤ ਸੁੱਤਾ ਪਿਆ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਹਨ ਤੇ ਬੇ-ਮੁਥਾਜੀ, ਪਾਂਪ-ਨਿਵਿਰਤੀ ਅਤੇ ਰਜਾ ਦਾ ਸਬਕ ਪਕਾਂਦੇ ਹਨ) ।ਹੋਨਿ-ਹੁੰਦੇ ਹਨ । ਨਜੀਕਿ-ਨੇੜੇ। ਕਿਸੇ-ਕਿਸੇ ਨੂੰ। ਭੇਤੁ ਨ ਦੇਨਿ-ਆਪਣਾ ਭੇਤ ਨਹੀਂ ਦੇਂਦੇ, ਕਾਹਲੇ ਪੈ ਕੇ ਕਿਸੇ ਅੱਗੇ ਗਿਲਾ ਨਹੀਂ ਕਰਦੇ ਕਿ ਇਤਨੀ ਮਿਹਨਤ ਕਰਨ ਤੇ ਭੀ ਅਜੇ ਤਕ ਕਿਉਂ ਨਹੀਂ ਮਿਲਿਆ।
ਅਰਥ: ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਏਸੇ ਤਰ੍ਹਾਂ (ਸਦਾ ਸਥਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ (ਏਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ।੧੧੬।