

ਪਰ ਏਥੇ ਜ਼ਿੰਦਗੀ ਵਰ੍ਹਦੀਆਂ ਗੋਲੀਆਂ ਤੇ ਬੰਬ-ਧਮਾਕਿਆਂ ਵਿਚਕਾਰ, ਭੁੱਖੀ-ਤਿਹਾਈ, ਧੋਖੇ ਫਰੇਬ ਦੀ ਮਾਰੀ, ਅੱਖਾਂ ਉਤੇ ਹੱਥ ਰੱਖੀ ਲਹਿਰਾਂ ਮਾਰ ਰਹੀ ਏ। ਏਥੇ ਸ਼ਾਇਰ ਸਿਆਸੀ ਹਾਹਾਕਾਰ ਬਿਨਾਂ ਰਹਿ ਨਹੀਂ ਸਕਦਾ। ਏਸੇ ਕਰਕੇ ਏਥੇ ਇੱਕ ਮੁਜ਼ਾਮਤੀ ਕਬੀਲਾ ਬਣ ਗਿਆ ਹੋਇਆ ਹੈ, ਜਿਸ ਦੀ ਰੀਤ ਸਾਡੇ ਪੰਜਾਬ ਵਿੱਚ ਚੱਲੇ ਬੁੱਲ੍ਹੇ ਸ਼ਾਹ ਦੀ ਕਾਫੀ ਤੋੜੀ ਵੀ, ਪਿੱਛੇ ਕਿਤੇ ਵਾਰਾਂ ਤੋਂ ਚਲੀ ਆਉਂਦੀ ਏ। ਇਨਸਾਨ ਦੇ ਖਿਲਾਫ ਨਵੀਂ ਸੋਚ ਹੋਰ ਨਵੀਂ ਨਸਲ ਦੇ ਖਿਲਾਫ, ਆਜ਼ਾਦੀ ਦੇ ਖਿਲਾਫ਼, ਹੁਸਨ ਇਸ਼ਕ ਦੇ ਖਿਲਾਫ਼ ਕੋਹਝਿਆਂ ਦਾ ਏਕਾ, ਧਾੜਵੀਆਂ ਦਾ ਧਾੜਾ ਹੁੰਦਾ ਰਿਹਾ। ਮਜ਼ਾਹਮਤ ਵੀ ਕਦੇ ਘੱਟ ਨਹੀਂ ਰਹੀ। ਏਸੇ ਮੋਰਚੇ ਦਾ ਆਗੂ ਸਦਾ ਹੀ ਸ਼ਾਇਰ ਰਿਹਾ ਏ। ਹੀਰ ਦੀ ਚੀਕ ਤੋਂ ਲੈ ਕੇ ਰਾਂਝੇ ਦੀ ਪੁਕਾਰ ਤੋੜੀਂ ਸ਼ਾਇਰ ਦੀ ਕਲਮ ਰਿਕਾਰਡ ਕਰਦੀ ਹੈ। ਅੱਖਰਾਂ ਦਾ ਖੇਲ ਬਾਬਾ ਨਜਮੀਂ ਜਦੋਂ ਖੇਡਦਾ ਏ ਤਾਂ ਛਾਂਟੀ ਕਰ ਲੈਂਦਾ। ਸੱਜਣਾਂ ਵਾਸਤੇ ਉਹ ਅੱਖਰਾਂ ਦੇ ਫੁੱਲ ਬਣਾਉਂਦਾ। ਵੈਰੀਆਂ ਵਾਸਤੇ ਆਪਣੇ ਅੱਖਰਾਂ ਵਿੱਚੋਂ ਪੱਥਰ ਘੜ ਲੈਂਦਾ। ਫੁੱਲਾਂ ਪੱਥਰਾਂ ਦੀ ਸ਼ਾਇਰੀ ਅਸਲ ਵਿੱਚ ਮਜ਼ਾਹਮਤੀ ਸ਼ਾਇਰੀ ਦਾ ਈ ਨਾਂ ਏ। ਬਾਬਾ ਨਜਮੀਂ ਇਸ ਦੌਰ ਦਾ ਦੂਜਾ ਜਾਲਿਬ ਗਿਣਿਆ ਜਾਵੇਗਾ।
ਏਸੇ ਲਈ ਤੇ ਸ਼ਹਿਰ 'ਚ ਮੇਰਾ ਚਰਚਾ ਏ
ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ
ਭਾਰੇ ਪੱਥਰ ਨੂੰ ਹੱਥ ਪਾਉਣ ਵਾਲਾ ਮਜ਼ਲੂਮ ਮਖਲੂਕ (ਜੰਤਾ) ਵੱਲ ਖਲੋ ਕੇ ਡਾਢੇ ਨਾਲ ਲੜਦਾ ਵੀ ਏ, ਉਹਦੇ ਹੱਕ ਦੀ ਹਮਾਇਤ ਵੀ ਕਰਦਾ ਹੈ। ਹੱਕ ਮਾਰਨ ਵਾਲੇ ਨੂੰ ਉਹ ਵੰਗਾਰਦਾ ਵੀ ਹੈ।
ਅਗਲੀ ਵਾਰ ਭੜੋਲੇ ਸੱਖਣੇ ਵੇਖੇਂਗਾ
ਹੁਣ ਵੀ ਜੇ ਨਾ ਮਿਲਿਆ ਹੱਕ ਮੁਜ਼ਾਰੇ ਨੂੰ
ਸਿਆਸੀ ਨਾਹਰੇ ਸ਼ਾਇਰੀ ਵਿੱਚ ਚੰਗੇ ਨਈਂ ਲੱਗਦੇ। ਪਰ ਸਿਆਸੀ ਰਮਜ਼ਾਂ ਵਾਹਵਾ ਗਜ਼ਾ ਦਿੰਦੀਆਂ ਹਨ। ਏਥੇ ਲੋਕਾਂ ਨਾਲ ਧਰੋਅ ਕਰ ਕੇ ਉਹਨਾਂ ਨੂੰ ਗੁੰਗੇ ਬੋਲੇ ਬਣਾ ਕੇ ਰੱਖਿਆ ਜਾਂਦਾ ਏ। ਪਰ ਸ਼ਾਇਰ ਜਦੋਂ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੀ ਰਮਜ਼ ਵਿੱਚ ਗੱਲ ਕਰਦਾ ਏ ਤਾਂ ਬੜਾ ਚੰਗਾ ਲੱਗਦਾ। ਚੰਗੀ ਤਰ੍ਹਾਂ ਗੱਲ ਸਮਝ ਵੀ ਆਉਂਦੀ ਏ। ਗੁੰਗਾ ਕੀ ਗੁੰਗੇ ਦੀ ਮਾਂ ਵੀ। ਏਸ ਤਰ੍ਹਾਂ ਦੀ ਸ਼ਾਇਰੀ ਉੱਤੇ ਵਾਹ ਵਾਹ ਕਰਦੇ ਨੇ। ਇਹ ਸ਼ਾਇਰ ਆਪਣੀ ਸ਼ਾਇਰੀ ਵਿੱਚ ਫਿਕਰਾਂ ਦੀ ਗੱਲ ਕਰਦਾ ਏ। ਫ਼ਿਕਰ ਵਿੱਚੋਂ ਸਮਾਜ ਦੇ ਕੀਮੀਗਰ ਬੜਾ ਕੁਝ ਲੱਭ ਸਕਦਾ ਏ।
- ਮੈਨੂੰ ਤੇ ਹਰ ਵੇਲੇ ਚਿੰਤਾ ਲੱਗੀ ਏ
ਕਿਸਰਾਂ ਸ਼ਹਿਦ ਬਣਾਵਾਂ ਪਾਣੀ ਖਾਰੇ ਨੂੰ
-ਕਿੰਨੇ ਪਿੰਡ ਰੁੜ੍ਹੇ ਨੇ ਪਰਲੇ ਪਾਸੇ ਦੇ
ਪੁਲ ਹੋਵੇ ਤਾਂ ਵੇਖਾਂ ਓਸ ਖਲਾਰੇ ਨੂੰ।
ਅੱਜ ਦੇ ਜ਼ਮਾਨੇ ਵਿੱਚ ਚੰਗਾ ਸ਼ਾਇਰ ਉਹ ਮੰਨਿਆ ਜਾਂਦਾ ਹੈ ਜੋ ਸਮਾਜ ਵਾਸਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਏ। ਉਹਦੀਆਂ ਖਰਾਬੀਆਂ ਨੂੰ ਦੂਰ ਕਰਨ ਦੇ ਯਤਨ