Back ArrowLogo
Info
Profile
"ਨਿਸ਼ਚਾ, ਪ੍ਰੇਮ ਸਿਦਕ ਕੀ ਆਖ ਤੇ ਇਹ ਘਬਰਾ ਕੀ ਆਪ?" ਪਰ ਪਰਮਾਰਥ ਦੀਆਂ ਮੰਜ਼ਲਾਂ ਦੇ ਤੁਰਨ ਵਾਲੇ ਅਧਿਕਾਰ ਤੇ ਦਸ਼ਾ ਨੂੰ ਪਛਾਣਦੇ ਹਨ। ਏਹ ਸਾਰੇ ਲਹਾਉ ਚੜਾਉ, ਪਹਾੜ ਪਹਾੜ ਦੇ ਪੈਂਡੇ ਕੱਟਣੇ, ਚੜ੍ਹ ਜਾਣਾ ਤੇ ਫੇਰ ਉਤਰਨਾ, ਫੇਰ ਉਚਾਈ ਤੇ ਫਿਰ ਉਤਰਾਈਆਂ ਦੇ ਵਲ ਫੇਰ ਉਹਨਾਂ ਦੇ ਅਗੇ ਆਉਂਦੇ ਹਨ ਜੇ ਤੁਰਦੇ ਹਨ। ਜੋ ਆਚਰਣ ਤੋਂ ਡਿੱਗੇ ਯਾ ਅਨਭੋਲ ਦਸ਼ਾ ਵਿਚ ਖੜੋਤੇ ਯਾ ਫੌਕੀ ਪੰਡਿਤਾਈ ਵਿਚ ਖੜੇ ਹਨ, ਓਹ ਖਯਾਲ ਕਰਦੇ ਹਨ ਕਿ ਪਹਾੜ ਤੇ ਚੜ੍ਹੇ ਤਾਂ ਬਸ ਚੜ੍ਹਾਈ ਹੀ ਚੜ੍ਹਾਈ ਆਵੇਗੀ, ਘਾਟੀਆਂ ਵਾਦੀਆਂ ਤੇ ਦੂਣਾਂ ਦੇ ਓਹ ਜਾਣੂ ਨਹੀਂ ਹੁੰਦੇ, ਇਸ ਕਰਕੇ ਨਿਰੇ ਨੁਕਸ ਹੀ ਛਾਂਟਦੇ ਹਨ। ਹਾਂ ਰਾਹੇ ਤੁਰਨ ਵਾਲੇ ਸਤਿਸੰਗੀ ਸਮਝਦੇ ਹਨ ਕਿ ਸੁਰਤ ਕਿੱਕੂੰ ਪੱਕਦੀ ਹੈ। ਸਤਿਸੰਗੀਆਂ ਨੇ ਸਮਝਿਆ ਕਿ ਅੱਜ ਮਾਈ ਸਭਰਾਈ ਕਿਉਂ ਨਹੀਂ ਆਈ ? ਓਧਰ ਪਹ ਫੁੱਟਣ ਲੱਗੀ ਸੀ, ਓਧਰ ਆਲਸੀਆਂ ਦੀਆਂ ਅੱਖਾਂ ਵਾਂਗੂੰ ਬੰਦ ਬੂਹਾ ਮਾਈ ਦੇ ਘਰ ਦਾ ਕਿਸੇ ਨੇ ਖੁੱਲ੍ਹਣ ਲਈ ਆ ਖੜਕਾਯਾ। ਮਾਈ ਭੀ ਜਾਣ ਗਈ ਕਿ ਇਸ ਇਕੱਲ ਦੇ ਬਨ ਦਾ ਸਹਾਈ, ਇਸ ਨਿਮਾਣੀ ਰਹਿ ਗਈ ਨੂੰ ਮਨ ਦੇ ਰੋੜ ਵਿਚੋਂ ਕੱਢਣ ਵਾਲਾ, ਇਸ ਚਿੰਤਾ ਦੇ ਘੁੰਮਣ ਘੇਰੇ ਵਿਚੋਂ ਚਿੱਤ ਨੂੰ ਪਾਰ ਕਰਨ ਵਾਲਾ ਸਤਿਸੰਗ ਤੋਂ ਬਿਨਾਂ ਕੌਣ ਹੋ ਸਕਦਾ ਹੈ? ਉੱਠੀ, ਅੱਖਾਂ ਅੱਗੇ ਹਨੇਰਾ ਆਇਆ, ਛੱਲੇ ਬੱਝਕੇ ਉੱਡੇ, ਪਰ ਪਤਾ ਨਹੀਂ ਕਿਵੇਂ ਦਿਲ ਦੇ ਡੂੰਘ ਵਿਚੋਂ ਇਹ ਤੁਕ ਸਾਰੇ ਪੜਦੇ ਪਾੜਕੇ ਉੱਠੀ "ਤੂੰ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣ ਹਾਰੂ।" ਆਹਾ! ਉਮੈਦਾਂ ਦਾ ਸੂਰਜ ਚੜ੍ਹ ਪਿਆ। ਮਾਈ ਨੇ ਬੂਹਾ ਖੋਲ੍ਹਿਆ। ਸੱਤਰਾਂ ਵਰਿਹਾਂ ਦੇ ਬਿਰਧ ਭਾਈ ਸੁਜਾਨ ਸਿੰਘ ਜੀ, ਚਿੱਟੇ ਸੁਫੈਦ ਨੂਰ ਭਰੇ ਲੰਮੇ ਦਾੜੇ ਨਾਲ ਉੱਜਲ ਰੂਪ ਤੇ ਗੁਰੂ-ਪ੍ਰੇਮ ਨਾਲ ਉੱਜਲ ਰਿਦੇ ਵਾਲੇ ਨਜ਼ਰ ਪਏ। ਮਗਰ ਦੇ ਚਾਰ ਹੋਰ ਮਾਈ ਭਾਈ ਵੀ ਖੜੇ ਸਨ। ਸਤਿਸੰਗ ਦਾ ਇਹ ਪਿਆਰ ਤੇ ਬਿਰਧ ਪਿਤਾ ਦੀ ਇਹ ਖੇਚਲ ਵੇਖਕੇ ਸ਼ੁਕਰ ਨੇ ਸਭਰਾਈ ਨੂੰ ਬੇਬੱਸ ਕਰ ਦਿੱਤਾ ਅਰ ਪੈਰਾਂ ਤੇ ਡਿੱਗ ਪਈ। ਬਿਰਧ ਨੇ ਸਿਰ ਸਮ੍ਹਾਲਦੇ ਹੋਏ ਕਿਹਾ। "ਬੱਚੀ! ਰਜ਼ਾ ਵਾਹਿਗੁਰੂ ਦੀ, ਪਿਆਰਾ ਆਪਣੇ ਪਿਆਰੇ ਕੋਲ ਜਾ ਦੱਸਿਆ ਤੇ ਤੂੰ ਸਤਿਸੰਗ ਵਿਚ ਨਾਗਾ ਪਾਇਆ? ਅੱਜ ਤਾਂ ਨਾਗੇ ਦਾ ਦਿਨ ਨਹੀਂ ਸੀ, ਸਗੋਂ ਅੱਜ ਹੀ ਸੰਸਾਰ ਦੀ ਅਸਾਰਤਾ ਸਮਝਕੇ ਸਦਾ ਲਈ ਜੀਉ ਉੱਠਣ ਦਾ ਸਮਾਂ ਸੀ। ਬੇਟਾ! ਸਾਡੇ ਲਈ ਮੌਤ ਕੇਵਲ ਦਰਵਾਜ਼ਾ ਹੈ, ਜਿਸ ਥੋਂ ਲੰਘ ਕੇ ਅਸੀਂ ਉੱਥੇ ਪਹੁੰਚਦੇ ਹਾਂ ਕਿ ਜਿਥੇ ਸਦਾ ਸੁਖ ਸਾਨੂੰ ਸਦਾ ਸਾਂਈਂ
6 / 51
Previous
Next