Back ArrowLogo
Info
Profile

ਸਦੀਆਂ ਤੀਕ ਉਹ ਝੰਡੇ ਝੂਲਦੇ ਨੇ,

ਉਹ ਪਰਚਮ ਆਕਾਸ਼ ਤੇ ਫੜਕਦੇ ਨੇ ।

ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਏ,

ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ ।

 

ਬੋਲਣ ਨਾਲ ਨਾ ਕਿਸੇ ਦੀ ਬਣੀ ਵੱਡੇ,

ਗੱਲਾਂ ਕਿਸੇ ਨਹੀਂ ਸੁਣਨੀਆਂ, ਕਹਿਣੀਆਂ ਨੇ।

ਤੇਗਾਂ, ਫਾਂਸੀਆਂ, ਗੋਲੀਆਂ, ਸੂਲੀਆਂ ਤੋਂ,

ਅੰਤ ਸਮੇਂ ਸ਼ਹਾਦਤਾਂ ਲੈਣੀਆ ਨੇ ।

 

ਕਦਰ ਜ਼ਿੰਦਗੀ ਦੀ ਓਹੋ ਪਾ ਸਕੇ,

ਜਿਹੜੀ ਕੌਮ ਨੂੰ ਮਰਨ ਦਾ ਬਲ ਪੈ ਜਾਏ ।

ਪੈਂਦਾ ਅੰਤ ਨੂੰ ਮੁਲ ਕੁਰਬਾਨੀਆਂ ਦਾ,

ਭਾਵੇਂ ਅਜ ਪੈ ਜਾਏ ਭਾਵੇਂ ਕੱਲ ਪੈ ਜਾਏ ।

13 / 99
Previous
Next