

'ਸੇਤ ਅਸਿਤ ਅਜਿਨਾ' (ਚਿੱਟੀ ਕਾਲੀ ਤੁਚਾ ਵਾਲਾ, ਹਿਰਨ) ਸ਼ਬਦ ਪਹਿਲਾਂ ਕਰੋ। ਇਸ ਪਿਛੋਂ ਫਿਰ 'ਪਤਿ' ਸ਼ਬਦ ਨੂੰ ਜੋੜੋ। ਫਿਰ 'ਸਤ੍ਰੁ ਸ਼ਬਦ ਨੂੰ ਅੰਤ ਵਿਚ ਕਥਨ ਕਰੋ। ਇਹ ਤੁਪਕ ਦਾ ਨਾਮ ਹੈ, ਸਭ ਹਿਰਦੇ ਵਿਚ ਸਮਝ ਲਵੋ।੭੪੩।
ਪਹਿਲਾਂ 'ਉਦਰ ਸੇਤ ਚਰਮਾਦਿ' (ਚਿਟੇ ਚਮੜੇ ਵਾਲੇ ਪੇਟ ਵਾਲਾ, ਹਿਰਨ) (ਸ਼ਬਦਾਂ) ਨੂੰ ਉਚਾਰੋ। ਇਸ ਪਿਛੋਂ ਫਿਰ 'ਨਾਥ' ਪਦ ਜੋੜੋ ਅਤੇ ਫਿਰ 'ਰਿਪੁ' ਪਦ ਦਾ ਉਚਾਰਨ ਕਰੋ। (ਇਹ) ਸਭ ਲੋਗ ਨਾਮ ਤੁਪਕ ਦੇ ਸਮਝ ਲਵੋ। ੭੪੪।
ਚੌਪਈ
ਪਹਿਲਾਂ 'ਕਿਸਨ ਪਿਸਠ ਚਰਮ'(ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋ। ਫਿਰ 'ਨਾਇਕ' ਪਦ ਨੂੰ ਜੋੜੋ। ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।੭੪੫। 'ਚਾਰੁ ਨੇਤ੍ਰ' (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ। ਫਿਰ 'ਪਤਿ' ਸ਼ਬਦ ਸੋਚੋ। ਫਿਰ 'ਸਤ੍ਰੁ' ਸ਼ਬਦ ਨੂੰ ਜੋੜੋ। ਇਸ ਨੂੰ ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ। ੭੪੬।
'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਪਦ ਸ਼ੁਰੂ ਵਿਚ ਰਖੋ। ਫਿਰ 'ਨਾਇਕ' ਪਦ ਜੋੜੋ। ਫਿਰ 'ਸਤ੍ਰੁ ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।੭੪੭।
ਪਹਿਲਾਂ 'ਦਿੱਗੀ' (ਸੁੰਦਰ ਅੱਖਾਂ ਵਾਲਾ ਹਿਰਨ) ਨੂੰ ਉਚਾਰੋ। ਉਸ ਪਿਛੋਂ 'ਨਾਇਕ' ਸ਼ਬਦ ਜੋੜੋ। ਫਿਰ 'ਸਤ੍ਰੁ' ਸ਼ਬਦ ਰਖੋ। ਇਸ ਨੂੰ ਤੁਪਕ ਦਾ ਨਾਮ ਸਮਝ ਲਵੋ।੭੪੮।
'ਚਖੀ' (ਸੋਹਣੀਆਂ ਅੱਖਾਂ ਵਾਲਾ ਹਿਰਨ) ਸ਼ਬਦ ਦਾ ਪਹਿਲਾਂ ਉਚਾਰਨ ਕਰੋ। ਫਿਰ 'ਪਤਿ' ਸ਼ਬਦ ਜੋੜੋ। ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ। ੭੪੯। 'ਮ੍ਰਿਗੀ ਅਧਿਪ' (ਹਿਰਨੀ ਦਾ ਪਤੀ, ਹਿਰਨ) ਨੂੰ ਪਹਿਲਾਂ ਉਚਾਰੋ। ਫਿਰ 'ਪਤਿ' ਪਦ ਜੋੜੋ। ਫਿਰ 'ਸਤ੍ਰੁ' ਸ਼ਬਦ ਨੂੰ ਬਖਾਨੋ। (ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।੭੫੦।
ਪਹਿਲਾਂ 'ਮ੍ਰਿਗੀਰਾਟ' ਸ਼ਬਦ ਕਹੋ। ਫਿਰ 'ਪਤਿ' ਪਦ ਨੂੰ ਜੋੜੋ। ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ। (ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝੋ। ੭੫੧। 'ਮਿਗੀ ਇੰਦੁ' ਸ਼ਬਦ ਆਦਿ ਸ਼ੁਰੂ ਵਿਚ ਰਖੋ। ਫਿਰ 'ਨਾਇਕ ਪਦ ਜੋੜੋ। ਫਿਰ 'ਰਿਪੁ ਪਦ ਕਥਨ ਕਰੋ। (ਇਸ ਤਰ੍ਹਾਂ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ।੭੫੨।
'ਮ੍ਰਿਗੀ ਏਸਰ' (ਹਿਰਨ) ਸ਼ਬਦ ਨੂੰ ਪਹਿਲਾਂ ਉਚਾਰੋ। ਫਿਰ 'ਪਤਿ' ਸ਼ਬਦ ਨੂੰ ਜੋੜੋ। ਅੰਤ ਵਿਚ 'ਸਤ੍ਰੁ' ਸ਼ਬਦ ਰਖੋ। (ਇਸ ਨੂੰ) ਸਾਰੇ ਤੁਫੰਗ ਦਾ ਨਾਮ ਸਮਝੋ। ੭੫੩। ਅੜਿਲ
ਪਹਿਲਾਂ 'ਮ੍ਰਿਗੀਰਾਜ' (ਸ਼ੇਰ) (ਸ਼ਬਦ) ਦਾ ਉਚਾਰਨ ਕਰੋ। ਉਸ ਪਿਛੋਂ 'ਨਾਇਕ' ਸ਼ਬਦ ਜੋੜ ਦਿਓ। ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ। ਸਭ ਚਤੁਰ ਪੁਰਸ਼ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ।੭੫੪।
ਪਹਿਲਾਂ 'ਮ੍ਰਿਗਿਜ' (ਹਿਰਨੀ ਦਾ ਬੱਚਾ, ਹਿਰਨ) ਨੂੰ ਮੁਖ ਤੋਂ ਕਹੋ। ਫਿਰ 'ਨਾਇਕ' ਪਦ ਜੋੜੋ। ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ। ਸਾਰੇ ਸੂਝਵਾਨ ਇਸ ਨੂੰ ਤੁਪਕ ਦਾ ਨਾਮ ਸਮਝ ਲੈਣ।੭੫੫।