ਨਰਕਿ ਨਿਵਾਰਨ ਅਘ ਹਰਨ ਕ੍ਰਿਪਾ ਸਿੰਧ ਕੋ ਭਾਖੁ।
ਅਨੁਜ ਤਨੁਜ ਕਹਿ ਸਸਤ੍ਰ ਕਹੁ ਨਾਮ ਬਾਨ ਲਖਿ ਰਾਖੁ। ੧੨੨॥
ਬਿਘਨ ਹਰਨ ਬਿਆਧਨਿ ਦਰਨ ਪ੍ਰਿਥਮਯ ਸਬਦ ਬਖਾਨ।
ਅਨੁਜ ਤਨੁਜ ਕਹਿ ਸਸਤ੍ਰੁ ਕਹੁ ਨਾਮ ਬਾਨ ਜੀਅ ਜਾਨ। ੧੨੩।
ਮਕਰ ਕੇਤੁ ਕਹਿ ਮਕਰ ਧੁਜ ਪੁਨਿ ਆਯੁਧ ਪਦੁ ਦੇਹੁ।
ਸਭੈ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੧੨੪।
ਪੁਰਪ ਧਨੁਖ ਅਲਿ ਪਨਚ ਕੇ ਪ੍ਰਿਥਮੈ ਨਾਮ ਬਖਾਨ।
ਆਯੁਧ ਬਹੁਰਿ ਬਖਾਨੀਐ ਜਾਨੁ ਨਾਮ ਸਭ ਬਾਨ। ੧੨੫॥
ਸੰਬਰਾਰਿ ਤ੍ਰਿਪੁਰਾਰਿ ਅਰਿ ਪ੍ਰਿਥਮੈ ਸਬਦ ਬਖਾਨ।
ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ। ੧੨੬।
ਸ੍ਰੀ ਸਾਰੰਗਗਾ ਬੀਰਹਾ ਬਲਹਾ ਬਾਨ ਬਖਾਨ।
ਬਿਸਿਖ ਬਿਸੀ ਬਾਸੀ ਧਰਨ ਬਾਨ ਨਾਮ ਜੀਅ ਜਾਨ। ੧੨੭।
ਬਿਖ ਕੇ ਪ੍ਰਿਥਮੇ ਨਾਮ ਕਹਿ ਧਰ ਪਦ ਬਹੁਰੋ ਦੇਹੁ।
ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ। ੧੨੮।
ਸਕਲ ਸਿੰਧੂ ਕੇ ਨਾਮ ਲੈ ਤਨੈ ਸ਼ਬਦ ਕੌ ਦੇਹੁ।
ਧਰ ਪਦ ਬਹੁਰ ਬਖਾਨੀਐ ਨਾਮ ਬਾਨ ਲਖਿ ਲੇਹੁ। ੧੨੯।
ਉਦਧਿ ਸਿੰਧੁ ਸਰਿਤੇਸ ਜਾ ਕਹਿ ਧਰ ਬਹੁਰਿ ਬਖਾਨ।
ਬੰਸੀਧਰ ਕੇ ਨਾਮ ਸਭ ਲੀਜਹੁ ਚਤੁਰ ਪਛਾਨ। ੧੩੦॥
ਬਧ ਨਾਸਨੀ ਬੀਰਹਾ ਬਿਖ ਬਿਸਖਾਗੁਜ ਬਖਾਨ।
ਧਰ ਪਦ ਬਹੁਰਿ ਬਖਾਨੀਐ ਨਾਮ ਬਾਨ ਕੇ ਮਾਨ। ੧੩੧।
ਸਭ ਮਨੁਖਨ ਕੋ ਨਾਮ ਕਹਿ ਹਾ ਪਦ ਬਹੁਰੋ ਦੇਹੁ।
ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤਿ ਲਖਿ ਲੇਹੁ। ੧੩੨।
ਕਾਲਕੂਟ ਕਹਿ ਕਸਟਕਰਿ ਸਿਵਕੰਠੀ ਅਹਿ ਉਚਾਰਿ।
ਧਰ ਪਦ ਬਹੁਰਿ ਬਖਾਨੀਐ ਜਾਨੁ ਬਾਨ ਨਿਰਧਾਰ। ੧੩੩।
ਸਿਵ ਕੇ ਨਾਮ ਉਚਾਰਿ ਕੈ ਕੰਠੀ ਪਦ ਪੁਨਿ ਦੇਹੁ
ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ। ੧੩੪।
ਬਿਆਧਿ ਬਿਖੀ ਮੁਖਿ ਪ੍ਰਿਥਮ ਕਹਿ ਧਰ ਪਦ ਬਹੁਰਿ
ਬਖਾਨ। ਨਾਮ ਸਭੇ ਏ ਥਾਨ ਕੇ ਲੀਜੋ ਚਤੁਰ ਪਛਾਨ। ੧੩੫।