ਪਹਿਲਾਂ 'ਸਬਦ` (ਆਕਾਸ਼) ਨਾਮ ਲੈ ਕੇ ਫਿਰ 'ਪਰਧੁਨਿ' (ਬਦਲ) ਪਦ ਜੋੜ ਦਿਓ। (ਬਾਦ ਵਿਚ) 'ਧੁਨਿ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੧੯੫। ਪਹਿਲਾਂ 'ਜਲਦ" ਸ਼ਬਦ ਉਚਾਰੋ, ਫਿਰ 'ਨਾਦ' ਸ਼ਬਦ ਜੋੜੋ। (ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ।੧੯੬।
ਪਹਿਲਾਂ 'ਨੀਰ' ਦੇ ਨਾਮ ਲੈ ਕੇ, ਫਿਰ 'ਧਰ' ਅਤੇ ‘ਧੁਨਿ' ਪਦ ਕਹੋ। (ਮਗਰੋਂ) ਪਹਿਲਾਂ ‘ਤਾਤ' (ਅਤੇ ਫਿਰ) ਅੰਤ ਉਤੇ 'ਅਰ' ਸ਼ਬਦ ਰਖੋ। ਇਹ ਬਾਣ ਦੇ ਨਾਮ ਜਾਣ ਲਵੋ।੧੯੭। ਪਹਿਲਾ 'ਧਾਰਾ' (ਸਬਦ) ਉਚਾਰ ਕੇ, ਫਿਰ 'ਧਰ' ਪਦ ਜੋੜ ਦਿਓ। (ਪਿਛੋਂ) 'ਪਿਤ' ਅਤੇ 'ਅਰ' ਪਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ।੧੯੮
(ਪਹਿਲਾਂ) ਨੀਰ, ਬਾਰਿ, ਜਲ ਸ਼ਬਦ ਉਚਾਰ ਕੇ ਫਿਰ ਧਰ' ਪਦ ਕਹੋ ਅਤੇ ਬਾਦ ਵਿਚ 'ਧੁਨਿ' ਪਦ ਕਹੋ। (ਫਿਰ) 'ਤਾਤ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣ ਲਵੋ।੧੯੯। ਪਹਿਲਾਂ ‘ਪਾਨੀ' ਪਦ ਉਚਾਰ ਕੇ, ਫਿਰ 'ਧਰ' ਸ਼ਬਦ ਉਚਾਰੋ। (ਬਾਦ ਵਿਚ) 'ਧੁਨਿ ਪਿਤ' ਅਤੇ 'ਅਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦੇ ਨਾਮ इत्ते ਪਛਾਣ लहें। ੨00।
ਪਹਿਲਾਂ 'ਘਨ ਸੁਤ ਕਹਿ ਕੇ, ਫਿਰ ‘ਧਰ' ਅਤੇ 'ਧੁਨਿ' ਸ਼ਬਦਾਂ ਦਾ ਕਬਨ ਕਰੋ। (ਇਸ ਪਿਛੋਂ) 'ਤਾਤ' ਅਤੇ 'ਅਰਿ' ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ।੨੦੧। ਹੇ ਗੁਣੀ ਨਿਧਾਨੋ! (ਪਹਿਲਾਂ) 'ਆਬਦ ਧੁਨਿ' (ਜਲ ਦੇਣ ਵਾਲੇ ਬਦਲ ਦਾ ਨਾਦ) ਕਹਿ ਕੇ (ਫਿਰ) 'ਪਿਤ' ਅਤੇ 'ਅਰ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ. ਹਿਰਦੇ ਵਿਚ ਪਛਾਣ ਕਰ ਲਵੋ ੨੦੨
ਪਹਿਲਾਂ 'ਧਾਰ ਬਾਰਿ' ਕਹਿ ਕੇ (ਫਿਰ) 'ਧਰ' ਅਤੇ 'ਧੁਨਿ' ਦਾ ਉਚਾਰਨ ਕਰੋ। (ਬਾਦ ਵਿਚ) 'ਤਾਤ' ਅਤੇ 'ਅਰਿ' ਪਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ। ੨੦੩। ਪਹਿਲਾਂ 'ਨੀਰਦ' (ਸ਼ਬਦ) ਉਚਾਰ ਕੇ ਫਿਰ 'ਧੁਨਿ' ਪਦ ਦਾ ਉਚਾਰਨ ਕਰੋ। (ਫਿਰ) 'ਪਿਤ' ਅਤੇ 'ਅਰ' ਪਦ ਕਹਿ ਕੇ ਬਾਣ ਦੇ ਨਾਮ ਪਛਾਣ ਲਵੋ।੨੪।
'ਘਨਜ' ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ' ਸ਼ਬਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗੋ! ਮਨ ਵਿਚ ਵਿਚਾਰ ਕਰ ਲਵੋ। (ਇਥੇ ਧੁਨਿ ਤੋਂ ਬਾਦ 'ਅਰ' ਸ਼ਬਦ ਲਗਣਾ ਚਾਹੀਦਾ ਹੈ)।੨੦੫। ਪਹਿਲਾਂ 'ਮਤਸ' (ਮੱਛੀ) ਸ਼ਬਦ ਉਚਾਰ ਕੇ ਫਿਰ 'ਅਵ' (ਅੱਖ) ਪਦ ਜੋੜੋ। ਫਿਰ 'ਅਰ' ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ। २०६।
ਪਹਿਲਾਂ 'ਮੀਨ' ਦੇ ਨਾਮ ਲਵੋ, ਫਿਰ 'ਚਖੁ ਰਿਪੁ ਸ਼ਬਦ ਕਹੋ। (ਇਹ) ਸਾਰੇ ਨਾਮ ਬਾਣ ਦੇ ਹਨ; ਹਿਰਦੇ ਵਿਚ ਚਤਰੋ! ਵਿਚਾਰ ਲਵੋ।੨੦੭। ਪਹਿਲਾਂ 'ਮਕਰ' ਸ਼ਬਦ ਕਹੋ, ਫਿਰ 'ਚਖੁ ਰਿਪੁ ਪਦ ਸਦਾ ਕਥਨ ਕਰੋ। ਇਹ ਸਾਰੇ ਨਾਮ ਬਾਣ ਦੇ ਹਨ। ਵਿਚਾਰਵਾਨੋ! ਵਿਚਾਰ ਕਰ ਲਵੋ । २०८।
ਪਹਿਲਾਂ 'ਝਖ' ਪਦ ਕਹਿ ਕੇ ਫਿਰ 'ਚਖੁ ਰਿਪੁ (ਸ਼ਬਦ) ਕਥਨ ਕਰੋ। ਹੇ ਚਤੁਰ ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ ਲਵੋ।੨੦੯। (ਪਹਿਲਾਂ) 'ਸਫਰੀ ਨੇਤੂ' ਕਹਿ ਕੇ ਫਿਰ ਅਰ' ਪਦ ਦਾ ਉਚਾਰਨ ਕਰੋ। ਇਹ ਸਾਰੇ ਨਾਮ ਬਾਣ ਦੇ ਹਨ। ਕਵੀਓ! ਸਮਝ ਲਵੋ ।२१०।