Back ArrowLogo
Info
Profile

ਪ੍ਰਿਥਮ ਨਾਮ ਲੈ ਸਤ੍ਰੁ ਕੋ ਅਰਦਨ ਬਹੁਰਿ ਉਚਾਰ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ੍ਰੁ ਚਲੈ ਅਪਾਰ। ੨੨੮।

ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ੍ਰੁ ਚਲੈ ਅਨੰਤ। ੨੨੯।

 

ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ ਬਖਾਨ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ। ੨੩੦॥

ਰਿਪੁ ਸਮੁਦੁ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ੍ਰੁ ਚਲਹਿ ਅਨੰਤ। ੨੩੧।

 

ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੩੨।

ਖੋਲ ਖੜਗ ਖਤਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ੍ਰੁ ਚਲੈ ਅਨੰਤ। ੨੩੩।

 

ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ। ੨੩੪।

ਪ੍ਰਿਥਮ ਸਸਤ੍ਰ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ।

ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੩੫।

 

ਸੂਲ ਸੈਹਥੀ ਸਤ੍ਰੁ ਹਾ ਸਿਪਾਦਰ ਕਹਿ ਅੰਤਿ

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ੍ਰੁ ਚਲਹਿ ਅਨੰਤ। ੨੩੬।

ਸਮਰ ਸੰਦੇਸੋ ਸਤ੍ਰੁਹਾ ਸਤਾਂਤਕ ਜਿਹ ਨਾਮ।

ਸਭੈ ਬਰਨ ਰਵਾ ਕਰਨ ਸੰਤਨ ਕੇ ਸੁਖ ਧਾਮ। ੨੩੭।

 

ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ।

ਨਾਮ ਸਤ੍ਰੁਹਾ ਕੇ ਸਭੈ ਚਤੁਰ ਚਿਤ ਮਹਿ ਜਾਨ। ੨੩੮।

ਦਖਣ ਆਦਿ ਉਚਾਰਿ ਕੈ ਸਖਣ ਅੰਤਿ ਉਚਾਰ।

ਦਖਣ ਕੋ ਭਖਣ ਦੀਓ ਸਰ ਸੌ ਰਾਮ ਕੁਮਾਰ। ੨੩੯।

 

ਰਿਸਰਾ ਪ੍ਰਿਥਮ ਬਖਾਨਿ ਕੈ ਮੰਡਰਿ ਬਹੁਰਿ ਬਖਾਨ।

ਰਿਸਤਾ ਕੋ ਬਿਸਿਰਾ ਕੀਯੋ ਸ੍ਰੀ ਰਘੁਪਤਿ ਕੇ ਬਾਨ। ੨੪0।

ਬਲੀ ਈਸ ਦਸ ਸੀਸ ਕੇ ਜਾਹਿ ਕਹਾਵਤ ਬੰਧੁ।

ਏਕ ਬਾਨ ਰਘੁਨਾਥ ਕੇ ਕੀਯੋ ਕਬੰਧ ਕਬੰਧ। ੨੪੧।

 

ਪ੍ਰਿਥਮ ਭਾਖਿ ਸੁਗ੍ਰੀਵ ਪਦ ਬੰਧੁਰਿ ਬਹੁਰਿ ਬਖਾਨ।

ਸਕਲ ਨਾਮ ਸ੍ਰੀ ਬਾਨ ਕੇ ਜਾਨੀਅਹੁ ਬੁਧਿ ਨਿਧਾਨ। ੨੪੨।

ਅੰਗਦ ਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ। ੨੪੩।

33 / 100
Previous
Next