ਰਾਵੀ ਸਾਵੀ ਆਦਿ ਕਹਿ ਆਯੁਧ ਏਸ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗਯਾਵਾਨ। ੩੨੭।
ਸਾਵੀ ਈਸਾਵੀ ਸਭਿਨ ਆਯੁਧ ਬਹੁਰਿ ਉਚਾਰ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੩੨੮।
ਜਲ ਸਿੰਧੁ ਏਸ ਬਖਾਨਿ ਕੈ ਆਯੁਧ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ। ੩੨੯।
ਬਿਹਥਿ ਆਦਿ ਸਬਦੋਚਰਿ ਕੈ ਏਸਰਾਸਤ੍ਰ ਕਹੁ ਅੰਤਿ
ਸਕਲ ਨਾਮ ਏ ਪਾਸਿ ਕੇ ਚੀਨ ਲੇਹੁ ਮਤਿਵੰਤ। ੩੩੦॥
ਸਿੰਧੁ ਆਦਿ ਸਬਦ ਉਚਰਿ ਕੈ ਆਯੁਧ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਸਭ ਚੀਨਹੁ ਪ੍ਰਗ੍ਯਾਵਾਨ। ੩੩੧॥
ਨੀਲ ਆਦਿ ਸਬਦੁਚਰਿ ਕੈ ਏਸਰ ਸਸਤ੍ਰ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੋਹੁ ਸੁਰ ਗਿਆਨ। ੩੩੨।
ਅਸਿਤ ਬਾਰਿ ਸਬਦਾਦਿ ਕਹਿ ਪਤਿ ਅਸਤ੍ਰਾਂਤਿ ਬਖਾਨ।
ਨਾਮ ਪਾਸ ਕੇ ਹੋਤ ਹੈ ਚੀਨ ਲੋਹੁ ਮਤਿਵਾਨ। ੩੩੩।
ਕਿਸਨਾ ਆਦਿ ਉਚਾਰਿ ਕੇ ਆਯੁਧ ਏਸ ਬਖਾਨ।
ਨਾਮ ਪਾਸ ਕੇ ਹੋਤ ਹੈ ਲੀਜਹੁ ਚਤੁਰ ਪਛਾਨ। ੩੩੪।
ਸਬਦ ਆਦਿ ਕਹਿ ਭੀਮਰਾ ਏਸਰਾਸਤ੍ਰ ਕਹਿ ਅੰਤ।
ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ। ੩੩੫।
ਤਪਤੀ ਆਦਿ ਉਚਾਰਿ ਕੈ ਆਯੁਧ ਏਸ ਬਖਾਨ।
ਨਾਮ ਪਾਸ ਕੋ ਹੋਤ ਹੈ ਸੁ ਜਨਿ ਸਤਿ ਕਰਿ ਜਾਨ। ੩੩੬॥
ਬਾਰਿ ਰਾਜ ਸਮੁੰਦੇਸ ਭਨਿ ਸਰਿਤ ਸਰਿਧ ਪਤਿ ਭਾਖੁ
ਆਯੁਧ ਪੁਨਿ ਕਹਿ ਪਾਸ ਕੇ ਚੀਨ ਨਾਮ ਚਿਤਿ ਰਾਖੁ। ੩੩੭।
ਬਰੁਣ ਬੀਰਹਾ ਆਦਿ ਕਹਿ ਆਯੁਧ ਪੁਨਿ ਪਦ ਦੇਹੁ।
ਨਾਮ ਪਾਸ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੩੩੮।
ਨਦੀ ਰਾਜ ਸਰਿਤੀਸ ਭਨਿ ਸਮੁੰਦਰਾਟ ਪੁਨਿ ਭਾਖੁ।
ਆਯੁਧ ਅੰਤਿ ਬਖਾਨੀਐ ਨਾਮ ਪਾਸਿ ਲਖਿ ਰਾਖੁ। ੩੩੯॥
ਬ੍ਰਹਮ ਪੁਤੁ ਪਦ ਆਦਿ ਕਹਿ ਏਸਰਾਸਤ੍ਰ ਕਹਿ ਅੰਤਿ
ਨਾਮ ਪਾਸਿ ਕੇ ਸਕਲ ਹੀ ਚੀਨ ਲੇਹੁ ਮਤਿਵੰਤ। ੩੪।
ਬ੍ਰਹਮਾ ਆਦਿ ਬਖਾਨਿ ਕੈ ਅੰਤਿ ਪੁਤੁ ਪਦ ਦੇਹੁ।
ਆਯੁਧ ਏਸ ਬਖਾਨੀਐ ਨਾਮ ਪਾਸਿ ਲਖਿ ਲੇਹੁ। ੩੪੧॥
ਬ੍ਰਹਮਾ ਆਦਿ ਉਚਾਰਿ ਕੈ ਸੁਤ ਪਦ ਬਹੁਰਿ ਬਖਾਨ।
ਏਸਰਾਸਤ੍ਰ ਪੁਨਿ ਭਾਖੀਐ ਨਾਮ ਪਾਸਿ ਪਹਿਚਾਨ। ੩੪੨।
ਜਗਤ ਪਿਤਾ ਪਦ ਪ੍ਰਿਥਮ ਕਹਿ ਸੁਤ ਪਦ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗਿਆਵਾਨ। ੩੪੩।