ਬਾਲਾ ਆਦਿ ਬਖਾਨਿ ਕੈ ਨਿਧਿ ਕਹਿ ਈਸ ਬਖਾਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੬੧॥
ਅੰਜਨੀਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ।
ਈਸਰਾਸਤ੍ਰ ਪੁਨਿ ਉਚਰੀਐ ਨਾਮ ਪਾਸਿ ਪਹਿਚਾਨ। ੩੬੨।
ਅਬਲਾ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ।
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ। ੩੬੩।
ਨਰਜਾ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ।
ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ। ੩੬੪।
ਨਰੀ ਆਸੁਰੀ ਕਿੰਨੀ ਸੁਰੀ ਭਾਖਿ ਜਾ ਭਾਖਿ।
ਨਿਧਿਪਤਿ ਸਸਤ੍ਰ ਕਹਿ ਪਾਸਿ ਕੇ ਨਾਮ ਚੀਨਿ ਚਿਤਿ ਰਾਖਿ। ੩੬੫।
ਫਨਿਜਾ ਆਦਿ ਉਚਾਰਿ ਕੈ ਜਾ ਕਹਿ ਨਿਧਹਿ ਬਖਾਨ।
ਈਸਰਾਸਤ੍ਰ ਕਹਿ ਪਾਸਿ ਕੋ ਚੀਨੀਅਹੁ ਨਾਮ ਸੁਜਾਨ। ੩੬੬॥
ਅਬਲਾ ਬਾਲਾ: ਮਾਨਜਾ ਤ੍ਰਿਯ ਜਾ ਨਿਧਹਿ ਬਖਾਨ।
ਈਸਰਾਸਤ੍ਰ ਕਹਿ ਪਾਸ ਕੋ ਚੀਨੀਅਹੁ ਨਾਮ ਸੁਜਾਨ। ੩੬੭॥
ਸਮੁਦ ਗਾਮਨੀ ਜੇ ਨਦੀ ਤਿਨ ਕੇ ਨਾਮ ਬਖਾਨ।
ਈਸ ਏਸ ਕਹਿ ਸਸਤ੍ਰ ਕਹਿ ਨਾਮ ਪਾਸਿ ਪਹਿਚਾਨ। ੩੬੮।
ਪੈ ਪਦ ਪ੍ਰਿਥਮ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ
ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲੈ ਬਿਅੰਤ। ੩੬੯।
ਪ੍ਰਿਥਮੈ ਭਾਖਿ ਤੜਾਗ ਪਦ ਈਸਰਾਸਤ੍ਰ ਪੁਨਿ ਭਾਖੁ॥
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੩੭੦॥
ਪ੍ਰਿਥਮ ਸਰੋਵਰ ਸਬਦ ਕਹਿ ਈਸਰਾਸਤ੍ਰ ਕਹਿ ਅੰਤਿ।
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੋਹੁ ਮਤਿਵੰਤ। ੩੭੧।
ਜਲਧਰ ਆਦਿ ਬਖਾਨਿ ਕੈ ਈਸਰਾਸਤ੍ਰ ਪਦ ਭਾਖੁ।
ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ। ੩੭੨।
ਮਘਜਾ ਆਦਿ ਉਚਾਰਿ ਕੈ ਧਰ ਪਦ ਬਹੁਰਿ ਬਖਾਨਿ।
ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ ਪਛਾਨ। ੩੭੩।
ਆਦਿ ਬਾਰਿ ਧਰ ਉਚਰਿ ਕੈ ਈਸਰਾਸਤ੍ਰ ਕਹਿ ਅੰਤਿ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵੰਤ। ੩੭੪।
ਘਨਜ ਧਰਨ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ
ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ। ੩੭੫।
ਮਘਜਾ ਧਰ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ
ਨਾਮ ਪਾਸ ਕੇ ਹੋਤ ਹੈ ਚੀਨ ਲੋਹੁ ਮਤਿਵੰਤ। ੩੭੬।