Back ArrowLogo
Info
Profile

ਬਾਰਿਦ ਅਰਿ ਪਦ ਪ੍ਰਿਥਮ ਕਹਿ ਈਸਰਾਸਤ੍ਰੁ ਕਹਿ ਅੰਤ।

ਨਿਧਿ ਕਹਿ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਅਨੰਤ। ੩੯੪।

ਤਾਤਾਂਤਕ ਪਦ ਪ੍ਰਿਥਮ ਕਹਿ ਨਿਧਿ ਏਸਸਤ੍ਰ ਬਖਾਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ। ੩੯੫॥

 

ਝਖੀ ਤਾਣਿ ਪਦ ਪ੍ਰਿਥਮੈ ਕਹਿ ਈਸਰਾਸਤ੍ਰ ਕਹਿ ਅੰਤਿ।

ਨਾਮ ਸਕਲ ਸ੍ਰੀ ਪਾਸਿ ਕੋ ਨਿਕਸਤ੍ਰੁ ਚਲਤ ਬਿਅੰਤ। ੩੯੬।

ਮਤਸ ਤ੍ਰਾਣਿ ਪ੍ਰਿਥਮੈ ਉਚਰਿ ਈਸਰਾਸਤ੍ਰ ਕੇ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੯੭॥

 

ਮੈਨ ਕੇਤੁ ਕਹਿ ਤ੍ਰਾਣਿ ਕਹਿ ਈਸਰਾਸਤ੍ਰ ਕੈ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੩੯੮॥

ਸਕਲ ਨਾਮ ਲੈ ਨੀਰ ਕੋ ਜਾ ਕਹਿ ਤ੍ਰਾਣਿ ਬਖਾਨ।

ਈਸਰਾਸਤ੍ਰ ਕਹਿ ਪਾਸਿ ਕੇ ਚੀਨਹੁ ਨਾਮ ਅਪ੍ਰਮਾਨ । ੩੯੯।

 

ਬਾਰਿਜ ਤਾਣਿ ਬਖਾਨਿ ਕੈ ਈਸਰਾਸਤ੍ਰ ਕੇ ਦੀਨ।

ਨਾਮ ਪਾਸਿ ਕੋ ਹੋਤ ਹੈ ਚਤੁਰ ਲੀਜੀਅਹੁ ਚੀਨ। ੪00।

ਜਲਜ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਪੁਨਿ ਭਾਖੁ॥

ਨਾਮ ਪਾਸਿ ਕੇ ਹੋਤ ਹੈ ਚਤੁਰ ਚੀਨ ਚਿਤ ਰਾਖੁ। ੪੦੧॥

 

ਨੀਰਜ ਤਾਣਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ੍ਰੁ ਚਲਤ ਅਨੰਤ। ੪੦੨।

ਕਮਲ ਤਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰੁ ਕੈ ਦੀਨ।

ਨਾਮ ਪਾਸਿ ਕੋ ਹੋਤ ਹੈ ਚਤੁਰ ਲੀਜੀਅਹੁ ਚੀਨ। ੪੦੩।

 

ਰਿਪੁ ਪਦ ਪ੍ਰਿਥਮ ਉਚਾਰਿ ਕੈ ਅੰਤਕ ਬਹੁਰਿ ਬਖਾਨ।

ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ। ੪੦੪।

ਸਤ੍ਰੁ ਆਦਿ ਸਬਦੁ ਉਚਰਿ ਕੈ ਅੰਤਕ ਪੁਨਿ ਪਦ ਦੇਹੁ।

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ। ੪੦੫।

 

ਆਦਿ ਖਲ ਸਬਦ ਉਚਰਿ ਕੋ ਅੰਯਾਂਤਕ ਕੇ ਦੀਨ।

ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੦੬॥

ਦੁਸਟ ਆਦਿ ਸਬਦ ਉਚਰਿ ਕੈ ਅੰਯਾਂਤਕ ਕਹਿ ਭਾਖੁ।

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਰਾਖੁ ੪੦੭॥

 

ਤਨ ਰਿਪੁ ਪ੍ਰਿਥਮ ਬਖਾਨਿ ਕੋ ਅੰਤ੍ਯਾਂਤਕ ਕੇ ਦੀਨ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੦੮।

ਅਸੁ ਅਰਿ ਆਦਿ ਬਖਾਨਿ ਕੈ ਅੰਯਾਂਤਕ ਕਹੁ ਭਾਖੁ।

ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ॥ ੪੦੯॥

 

ਦਲਹਾ ਪ੍ਰਿਥਮ ਬਖਾਨਿ ਕੈ ਅੰਯਾਂਤਕ ਕੌ ਦੇਹੁ।

ਨਾਮ ਪਾਸਿ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੪੧੦॥

53 / 100
Previous
Next