ਪਹਿਲਾਂ 'ਪਿਤਨਾਂਤਕ' (ਸੈਨਾ ਦਾ ਨਾਸ ਕਰਨ ਵਾਲਾ) ਸ਼ਬਦ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ। ਚਤੁਰ ਲੋਗ ਸਮਝ ਲੈਣ।੪੧੧। ਪਹਿਲਾਂ 'ਧੁਜਨੀ ਅਰਿ' (ਸੈਨਾ ਦਾ ਵੇਰੀ) ਕਹਿ ਕੇ ਅੰਤ ਵਿਚ 'ਅੰਤਕ' ਪਦ ਜੋੜੋ। (ਇਹ) ਪਾਸ ਦਾ ਨਾਮ ਹੈ। ਕਵੀ ਜਨ ਵਿਚਾਰ ਲੈਣ।੪੧੨।
ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ' ਅਤੇ 'ਅਰ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ। ੪੧੩। ਪਹਿਲਾਂ 'ਬਾਹਨਿ' ਸ਼ਬਦ ਕਹਿ ਕੋ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ।੪੧੪।
ਪਹਿਲਾਂ 'ਸੈਨਾ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ। ੪੧੫। ਹਯਨੀ' (ਘੋੜ ਸਵਾਰ ਸੋਨਾ) ਪਹਿਲਾ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਜੋੜੋ। (ਇਹ) ਪਾਸ ਦਾ ਨਾਮ ਹੈ। ਵਿਚਾਰਵਾਨ ਜਾਣ ਲੈਣ।੪੧੬।
ਪਹਿਲਾਂ 'ਗੈਨੀ' (ਹਾਥੀ ਉਤੇ ਸਵਾਰ ਸੈਨਾ) (ਫਿਰ) ਅੰਤ ਉਤੇ 'ਅੰਤਕ ਅਰ' ਸ਼ਬਦ ਜੋੜੋ। (ਇਹ) ਪਾਸ ਦਾ ਨਾਮ ਬਣਦਾ ਹੈ। ਚਤੁਰ ਲੋਗ ਵਿਚਾਰ ਕਰ ਲੈਣ। ੪੧੭। ਪਹਿਲਾਂ 'ਪਤਿਨੀ' (ਪੈਦਲ ਸੈਨਾ) ਸ਼ਬਦ ਕਹਿ ਕੇ ਫਿਰ 'ਅਰ' ਪਦ ਜੋੜੋ। (ਇਹ) ਪਾਸ ਦਾ ਨਾਮ ਬਣਦਾ ਹੈ। ਇਸ ਨੂੰ ਮਨ ਵਿਚ ਨਿਸਚਾ ਕਰ ਲਵੋ।੪੧੮।
ਪਹਿਲਾਂ 'ਰਥਨੀ' ਸ਼ਬਦ ਕਥਨ ਕਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਕਵੀ ਵਿਚਾਰ ਕਰ ਲੈਣ। ੪੧੯। ਪਹਿਲਾਂ 'ਨਿਪਣੀ (ਰਾਜੇ ਦੀ ਫੌਜ) ਸ਼ਬਦ ਕਹਿ ਕੇ, ਪਿਛੋਂ 'ਰਿਪੁ ਖਿਪ' ਪਦ ਉਚਾਰਨ ਕਰੋ। (ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਸੋਚ ਲੈਣ॥੪੨੦।
ਪਹਿਲਾਂ 'ਭਟਨੀ' (ਸੂਰਮਿਆਂ ਦੀ ਸੈਨਾ) ਸ਼ਬਦ ਕਹਿ ਕੇ, ਬਾਦ ਵਿਚ 'ਰਿਪੁ ਅਰਿ' ਪਦ ਜੋੜੋ। (ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ।੪੨੧। 'ਬੀਰਣੀ' (ਯੋਧਿਆਂ ਦੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਥਨ ਕਰੋ। ਪਹਿਲਾਂ (ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ।੪੨੨।
ਪਹਿਲਾਂ 'ਸਤ੍ਰਣਿ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਰਖ ਲੈਣ।੪੨੩। ਪਹਿਲਾਂ 'ਜੁਧਨਿ' (ਯੁੱਧ ਕਰਨ ਵਾਲੀ ਸੇਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰ' ਪਦ ਜੋੜੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਸੋਚ ਲੈਣ।੪੨੪।
ਪਹਿਲਾਂ 'ਰਿਪੁਣੀ' (ਵੈਰੀ ਦੀ ਸੈਨਾ) ਸ਼ਬਦ ਕਹਿ ਕੋ (ਫਿਰ) ਅੰਤ ਤੇ 'ਰਿਪੁ ਖਿਪ ਸ਼ਬਦ ਕਹਿ ਦਿਓ। (ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਚਿਤ ਵਿਚ ਜਾਣ ਲੈਣ।੪੨੫। ਪਹਿਲਾਂ 'ਅਰਿਣੀ' (ਵੈਰੀ ਸੈਨਾ) ਕਹਿ ਕੇ ਫਿਰ 'ਰਿਪੁ ਅਰ' ਕਥਨ ਕਰੋ। (ਇਹ) ਨਾਮ ਪਾਸ ਦਾ ਬਣਦਾ ਹੈ। ਸੂਝਵਾਨ ਮਨ ਵਿਚ ਰਖ ਲੈਣ।੪੨੬।
ਪਹਿਲਾਂ 'ਰਾਜਨਿ' (ਰਾਜੇ ਦੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ ਕਥਨ ਕਰੋ। (ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀਮਾਨ ਸਮਝ ਉਤੇ ਲੈਣ।੪੨੭।