

ਪ੍ਰਿਥਮ ਤੁਰੰਗਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੇਹੁ ਪਹਿਚਾਨ। ੪੪੫।
ਹਸਤ੍ਰੁਨਿ ਆਦਿ ਉਚਾਰਿ ਕੈ ਰਿਪੁ ਅਰਿ ਪਦ ਕੇ ਦੀਨ।
ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ। ੪੪੬॥
ਪ੍ਰਿਥਮ ਉਚਰਿ ਪਦ ਦੰਤਨੀ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸ ਕੇ ਹੋਤ ਹੈ ਚੀਨ ਲੋਹੁ ਬੁਧਿਵਾਨ। ੪੪੭।
ਦੁਰਦਨਿ ਆਦਿ ਉਚਾਰਿ ਕੈ ਮਰਦਨਿ ਅੰਤਿ ਬਖਾਨ।
ਨਾਮ ਪਾਸਿ ਕੇ ਹੇਤ ਹੈ ਲੀਜਹੁ ਸਮਝ ਸੁਜਾਨ। ੪੪੮।
ਪਦਮਨਿ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਸੁਜਾਨ। ੪੪੯।
ਬਯਾਲਾ ਆਦਿ ਬਖਾਨੀਐ ਰਿਪੁ ਅਰਿ ਪਦ ਕੈ ਦੀਨ।
ਨਾਮ ਪਾਸਿ ਕੇ ਹੋਤ ਹੈ ਸੁ ਕਬਿ ਲੀਜੀਅਹੁ ਚੀਨ। ੪੫੦॥
ਆਦਿ ਸਬਦ ਕਹਿ ਕੁੰਜਰੀ ਅੰਤ ਰਿਪੰਤਕ ਦੀਨ।
ਨਾਮ ਪਾਸਿ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ। ੪੫੧॥
ਇੰਭੀ ਆਦਿ ਸਬਦ ਉਚਰੀਐ ਰਿਪੁ ਅਰਿ ਕੌ ਪੁਨਿ ਦੀਨ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ। ੪੫੨।
ਪ੍ਰਿਥਮ ਕੁੰਭਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ। ੪੫੩।
ਕਰਨੀ ਪ੍ਰਿਥਮ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ। ੪੫੪।
ਪ੍ਰਿਥਮ ਸਿੰਧੁਰੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਪਾਸਿ ਕੇ ਸਕਲ ਹੀ ਨਿਕਸਤ੍ਰੁ ਚਲਤ ਅਪਾਰ। ੪੫੫।
ਆਦਿ ਅਨਕਪੀ ਸਬਦ ਕਹਿ ਰਿਪੁ ਆਰਿ ਅੰਤਿ ਬਖਾਨ।
ਨਾਮ ਪਾਸ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ॥ ੪੫੬॥
ਪ੍ਰਿਥਮ ਨਾਗਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵਾਨ। ੪੫੭।
ਹਰਿਨੀ ਆਦਿ ਉਚਾਰੀਐ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਸਮਝ ਲੇਹੁ ਬੁਧਿਵਾਨ। ੪੫੮।
ਮਾਤੰਗਨਿ ਪਦ ਪ੍ਰਿਥਮ ਕਹਿ ਰਿਪੁ ਅਰਿ ਅੰਤਿ ਉਚਾਰ।
ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁ ਕਬਿ ਸੁਧਾਰ। ੪੫੯।
ਆਦਿ ਉਚਰਿ ਪਦ ਬਾਜਿਨੀ ਰਿਪੁ ਅਰਿ ਅੰਤਿ ਬਖਾਨ।
ਨਾਮ ਪਾਸਿ ਕੇ ਹੋਤ ਹੈ ਸੁਘਰ ਸਤਿ ਕਰਿ ਮਾਨ। ੪੬੦੧
ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਪਾਸਿ ਨਾਮ ਚਤੁਰਥਮੋ ਧਿਆਇ ਸਮਾਪਤਮ ਸਤ੍ਰੁ ਸੁਭਮ ਸਤ੍ਰੁ। ੪॥