Back ArrowLogo
Info
Profile

ਪਹਿਲਾਂ 'ਆਤਪਤ੍ਰਣੀ' (ਛਤ੍ਰਧਾਰੀ ਰਾਜਾ ਦੀ ਸੈਨਾ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਚੇਤੇ ਕਰ ਲਵੋ ੪੭੭। ਪਹਿਲਾਂ 'ਪਤਾਕਨਿ' (ਪਤਾਕਾ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ ਪਦ ਜੋੜੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਪੁਬੀਨੋ! ਸਮਝ ਲਵੋ।੪੭

ਪਹਿਲਾਂ 'ਛਿਤਪਤਾਦਢਿ' (ਰਾਜੇ ਦੇ ਅਧੀਨ ਸੈਨਾ) ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਦਾ ਉਚਾਰਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀ ਜਨ ਸੋਚ ਕਰ ਲੈਣ।੪੭੯। ਪਹਿਲਾਂ 'ਰਉਦਨਿ (ਧਨੁਸਧਾਰੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ ਰਿਪੁ ਅਰਿ' ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ।੪੮੦।

ਪਹਿਲਾਂ 'ਸਸਤ੍ਰਨਿ' (ਸ਼ਸਤ੍ਰਾਂ ਵਾਲੀ ਸੇਨਾ) ਕਹਿ ਕੇ (ਬਾਦ ਵਿਚ) ਰਿਪੁ ਅਰਿ' ਸ਼ਬਦ ਜੋੜ ਦਿਓ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਸੁਘੜੋ! ਵਿਚਾਰ ਲਵੇ।੪੮੧। ਪਹਿਲਾਂ 'ਸਿੰਧੁਰਣਿ' (ਹਾਥੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਵਾਨੋ! ਸੋਚ ਲਵੇ।੪੮੨।

ਪਹਿਲਾਂ 'ਸੁਭਟਨੀ (ਸੈਨਾ) ਸ਼ਬਦ ਕਹਿ ਕੇ, ਅੰਤ ਵਿਚ ਰਿਪੁ ਅਰਿ ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੋ।੪੮੩। ਪਹਿਲਾਂ 'ਰਬਿਨੀ' (ਰਥਾਂ ਵਾਲੀ ਸੈਨਾ) ਸ਼ਬਦ ਉਚਾਰ ਕੇ (ਫਿਰ) 'ਮਥਨੀ ਮਥਨ' ਕਹੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਸਮਝ ਲਵੋ।੪੮੪।

ਪਹਿਲਾਂ 'ਸਯੰਦਨੀ' ਸ਼ਬਦ ਕਹਿ ਕੇ ਫਿਰ ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੇ।੪੮੫। ਪਹਿਲਾਂ 'ਸਕਟਨੀ' (ਗੱਡੇ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ ਰਿਪੁ ਅਰਿ' ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਵਿਦਵਾਨੋ! ਸਮਝ ਲਵੇ ।੪੮੬

ਪਹਿਲਾਂ 'ਸਤ੍ਰਣੀ' (ਵੇਰੀ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ ਰਿਪੁ ਅਰਿ ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਵਿਚਾਰ ਲਵੋ।੪੮੭ ਪਹਿਲਾਂ 'ਦੁਸਟਨੀ' ਸ਼ਬਦ ਕਹੋ। ਫਿਰ ਰਿਪੁ ਅਰਿ' ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਵਿਚਾਰ ਕਰ ਲਵੋ।੪੮੮।

ਪਹਿਲਾਂ 'ਅਸੁ ਕਵਚਨੀ' (ਘੋੜਿਆਂ ਨੂੰ ਕਵਚ ਪਾਣ ਵਾਲੀ ਸੈਨਾ) ਕਹਿ ਕੇ ਫਿਰ ਅੰਤ ਤੇ ਰਿਪੁ ਅਰਿ ਪਦ ਜੋੜੇ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੋ ਕਰ ਲਵੋ।੪੮੯। ਪਹਿਲਾਂ ‘ਬਰਮਣੀ (ਕਵਚ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ।੪੯੦।

ਪਹਿਲਾਂ ‘ਤਨੁਤ੍ਰਾਣਨੀ' (ਕਵਚ ਵਾਲੀ ਸੇਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ ਪਦ ਕਬਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਸੋਚ ਲਵੇ।੪੯੧। ਪਹਿਲਾਂ 'ਚਰਮਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹੋ, ਅੰਤ ਉਤੇ ਰਿਪੁ ਅਰਿ' ਉਚਾਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਮਨ ਵਿਚ ਧਾਰਨ ਕਰ ਲਵੋ।੪੯੨॥

64 / 100
Previous
Next