Back ArrowLogo
Info
Profile

ਪਹਿਲਾਂ 'ਕਵਚਾਂਤਕਨੀ (ਕਵਚ ਨੂੰ ਤੋੜਨ ਵਾਲੀ ਤਲਵਾਰ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ ! ਵਿਚਾਰ ਲਵੋ।੫੦੯। ਪਹਿਲਾਂ ਧਾਰਾਧਰਨੀ' (ਧਾਰਦਾਰ ਤਲਵਾਰਾਂ ਨੂੰ ਧਾਰਨ ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ ਫਿਰ ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ।੫੧੦॥

ਪਹਿਲਾਂ 'ਕਵਚ ਤਾਪਨੀ' ਪਦ ਕਹਿ ਕੇ (ਫਰ) 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰੋ! ਸੋਚ ਕਰ ਲਵੋ।੫੧੧॥ ਪਹਿਲਾਂ ‘ਤਨੁ ਤ੍ਰਾਣਿ ਅਰਿ' (ਕਵਚਾਂ ਦੀ ਵੈਰਨ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ।੫੧੨।

ਪਹਿਲਾਂ 'ਕਵਚ ਘਾਤਨੀ ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ! ਵਿਚਾਰ ਲਵੋ।੫੧੩। ਪਹਿਲਾਂ ਦੁਸਟ ਦਾਹਨੀ' (ਦੁਸਟਾਂ ਨੂੰ ਸਾੜਨ ਵਾਲੀ ਸੈਨਾ) (ਸ਼ਬਦ) ਕਹਿ ਦਿਓ, (ਫਿਰ) ਰਿਪੁ ਅਰਿ ਪਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਸੁਜਾਨੋ! ਵਿਚਾਰ ਲਵੋ।੫੧੪॥

ਪਹਿਲਾਂ 'ਦੁਰਜਨ ਦਰਨੀਂ (ਵੈਰੀ ਦਲ ਨੂੰ ਦਲਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਜੋੜੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਸੂਝਵਾਨੋ! ਜਾਣ ਲਵੋ।੫੧੫। ਪਹਿਲਾਂ 'ਦੁਰਜਨ ਦਬਕਨੀ' ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਸਮਝ ਲਵੋ।੫੧੬।

ਪਹਿਲਾਂ 'ਦੁਸਟ ਚਰਬਨੀ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਵਿਦਵਾਨੋ! ਪਛਾਣ ਲਵੋ।੫੧੭। ਪਹਿਲਾ 'ਬੀਰ ਬਰਜਨੀ (ਸੂਰਮੇ ਨੂੰ ਰੋਕ ਕੇ ਰਖਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ।੫੧੮।

ਪਹਿਲਾਂ 'ਬਾਰ ਬਰਜਨੀ' (ਵੈਰੀ ਦਾ ਵਾਰ ਰੋਕਣ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁਣੀ' (ਵੈਰਨ) ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰ ਲੋਗੋ ! ਪਛਾਣ ਲਵੋ।੫੧੯। ਪਹਿਲਾਂ 'ਬਿਸਿਖ ਬਰਖਨੀ' ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਜੋੜੋ। (ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰ ਪੁਰਸ਼ੋ! ਵਿਚਾਰ ਕਰ ਲਵੋ।੫੨੦।

ਪਹਿਲਾਂ 'ਬਾਨ ਦਾਇਨੀ' ਪਦ ਕਹਿ ਕੇ ਫਿਰ ਰਿਪੁ ਅਰਿ ਸ਼ਬਦ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਪ੍ਰਬੀਨੋ! ਸੋਚ ਲਵੋ।੫੨੧। ਪਹਿਲਾਂ 'ਬਿਸਿਖ ਬ੍ਰਿਸਟਨੀ' (ਬਾਣ ਬਰਖਾ ਕਰਨ ਵਾਲੀ ਸੈਨਾ) ਪਦ ਕਹਿ ਕੇ (ਫਿਰ) ਰਿਪੁ ਅਰਿ ਅੰਤ ਉਤੇ ਕਥਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ ਕਰ ਲਵੋ ੫੨੨।

ਪਹਿਲਾਂ 'ਪਨਜ ਪ੍ਰਹਾਰਨਿ (ਬਾਣ ਚਲਾਉਣ ਵਾਲੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਅੰਤ ਉਤੇ ਉਚਾਰੋ। (ਇਹ) ਨਾਮ ਤੁਪਕ ਦਾ ਹੈ। ਕਵੀਓ! ਮਨ ਵਿਚ ਵਿਚਾਰ ਕਰ ਲਵੋ।੫੨੩। ਪਹਿਲਾਂ 'ਧਨੁਨੀ' (ਧਨੁਸ਼ ਨਾਲ ਬਾਣ ਚਲਾਉਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! ਸਮਝ ਲਵੋ ।੫੨੪।

68 / 100
Previous
Next