ਅੜਿਲ
ਭੂਤ ਸਬਦ ਕੌ ਭਾਖਿ ਬਹੁਰਿ ਅਰਿ ਭਾਖੀਐ।
ਸਭ ਅਸਿ ਜੂ ਕੇ ਨਾਮ ਜਾਨ ਜੀਅ ਰਾਖੀਐ
ਨਾਮ ਮਿਗਨ ਸਭ ਕਹਿ ਧਨੁਸਰ ਉਚਾਰੀਐ।
ਹੋ ਸਭ ਖੰਡੇ ਕੇ ਨਾਮ ਸਤਿ ਜੀਅ ਧਾਰੀਐ। ੩੭।
ਦੋਹਰਾ
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ।
ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ। ੩੮॥
ਉਦਰ ਸਬਦ ਪ੍ਰਿਥਮੈ ਕਹੋ ਪੁਨਿ ਅਰਿ ਸਬਦ ਉਚਾਰ।
ਨਾਮ ਸਭੈ ਜਮਦਾੜ ਕੇ ਲੀਜਹੁ ਸੁ ਕਬਿ ਬਿਚਾਰ। ੩੯॥
ਮ੍ਰਿਗ ਗ੍ਰੀਵਾ ਸਿਰ ਅਰਿ ਉਚਰਿ ਪੁਨਿ ਅਸਿ ਸਬਦ ਉਚਾਰ।
ਸਭੈ ਨਾਮ ਸ੍ਰੀ ਖੜਗ ਕੇ ਲੀਜੋ ਹ੍ਰਿਦੈ ਬਿਚਾਰਿ। ੪01
ਕਰੀ ਕਰਾਂਤਕ ਕਸਟ ਰਿਪੁ ਕਾਲਾਯੁਧ ਕਰਵਾਰਿ।
ਕਰਾਚੋਲ ਕ੍ਰਿਪਾਨ ਕੇ ਲੀਜਹੁ ਨਾਮ ਸੁਧਾਰ। ੪੧॥
ਹਸਤਿ ਕਰੀ ਕਰ ਪ੍ਰਿਥਮ ਕਹਿ ਪੁਨਿ ਅਰਿ ਸਬਦ ਸੁਨਾਇ।
ਸਸਤ੍ਰ ਰਾਜ ਕੇ ਨਾਮ ਸਬ ਮੋਰੀ ਕਰਹੁ ਸਹਾਇ। ੪੨।
ਸਿਰੀ ਸਰੋਹੀ ਸੇਰਸਮ ਜਾ ਸਮ ਅਉਰਨ ਕੋਇ।
ਤੇਗ ਜਾਪੁ ਤੁਮਹੂੰ ਜਪੋ ਭਲੋ ਤੁਹਾਰੋ ਹੋਇ। ੪੩।
ਖਗ ਮ੍ਰਿਗ ਜਛ ਭੁਜੰਗ ਗਨ ਏ ਪਦ ਪ੍ਰਿਥਮ ਉਚਾਰਿ।
ਫੁਨਿ ਅਰਿ ਸਬਦ ਉਚਾਰੀਐ ਜਾਨ ਤਿਸੈ ਤਰਵਾਰਿ। ੪੪॥
ਹਲਬਿ ਜੁਨਬੀ ਮਗਰਬੀ ਮਿਸਰੀ ਊਨਾ ਨਾਮ।
ਸੈਫ ਸਰੋਹੀ ਸਸਤ੍ਰਪਤਿ ਜਿਯੋ ਰੂਮ ਅਰੁ ਸਾਮ। ੪੫॥
ਕਤੀ ਯਾਮਾਨੀ ਹਿੰਦਵੀ ਸਭ ਸਸਤ੍ਰ ਕੇ ਨਾਥ।
ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥਿ। ੪੬।
ਪ੍ਰਿਥਮ ਸਕਤਿ ਪਦ ਉਚਰਿ ਕੈ ਪੁਨਿ ਕਹੁ ਸਕਤਿ ਬਿਸੇਖ।
ਨਾਮ ਸੈਹਥੀ ਕੇ ਸਕਲ ਨਿਕਸਤ੍ਰੁ ਜਾਹਿ ਅਨੇਕ। ੪੭॥
ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰਿ ਸਬਦ ਅਰਿ ਦੇਹੁ।
ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ। ੪੮।
ਪ੍ਰਿਥਮ ਭਾਖ ਸੰਨਾਹ ਪਦੁ ਪੁਨਿ ਰਿਪੁ ਸਬਦ ਉਚਾਰਿ।
ਨਾਮ ਸੈਹਥੀ ਕੇ ਸਕਲ ਚਤੁਰ ਚਿਤ ਨਿਜ ਧਾਰਿ। ੪੯॥
ਉਚਰਿ ਕੁੰਭ ਪ੍ਰਿਥਮੈ ਸਬਦ ਪੁਨਿ ਅਰਿ ਸਬਦ ਕਹੇ।
ਨਾਮ ਸੈਹਥੀ ਕੇ ਸਭੈ ਚਿਤ ਮਹਿ ਚਤੁਰ ਲਹੋ। ੫੦॥
ਤਨੁ ਤ੍ਰਾਨ ਪਦ ਪ੍ਰਿਥਮ ਕਹਿ ਪੁਨਿ ਅਰਿ ਸਬਦ ਬਖਾਨ।
ਨਾਮ ਸੈਹਥੀ ਕੇ ਸਭੈ ਰੁਚਿਰ ਚਤੁਰ ਚਿਤ ਜਾਨ। ੫੧॥