

ਪਹਿਲਾਂ 'ਪਰਿਣੀ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਪਦ ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰ ਲੋਕ ਮਨ ਵਿਚ ਵਿਚਾਰ ਕਰ ਲੈਣ।੫੪। ਪਹਿਲਾਂ 'ਖੰਖਣਿ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਵਿਚਾਰ ਕਰ ਲਵੋ।੫੪੧॥
ਪਹਿਲਾਂ 'ਪਤ੍ਰਣਿ' ਸ਼ਬਦ ਬਖਾਨ ਕਰ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰੇ! ਵਿਚਾਰ ਕਰ ਲਵੋ। ੫੪੨। ਪਹਿਲਾਂ 'ਨਭਚਰਿ' (ਆਕਾਸ਼ ਵਿਚ ਉਡਣ ਵਾਲੇ ਬਾਣਾਂ ਨਾਲ ਸੁਸਜਿਤ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨੋ! ਸਮਝ ਲਵੋ ।੫੪੩।
ਪਹਿਲਾਂ 'ਰਥਨੀ' (ਰਥਾਂ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਜੋੜ ਦਿਓ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸੂਝਵਾਨੋ! ਵਿਚਾਰ ਕਰ ਲਵੋ।੫੪੪। ਪਹਿਲਾਂ 'ਸਕਟਨਿ' (ਗਡਿਆਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਰਿਪੁ ਅਰਿ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ, ਸਮਝ ਲਵੋ।੫੪੫।
ਪਹਿਲਾਂ 'ਰਥਣੀ' (ਰਥਾਂ ਵਾਲੀ ਸੈਨਾ) (ਸ਼ਬਦ) ਕਹਿ ਕੇ, (ਮਗਰੋਂ) ਅੰਤ ਤੇ ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਮਨ ਵਿਚ ਧਾਰ ਲਵੋ।੫੪੬। ਪਹਿਲਾਂ 'ਯੰਦਨੀ' ਸ਼ਬਦ ਕਹਿ ਕੇ ਫਿਰ ਅੰਤ ਵਿਚ 'ਰਿਪੁ ਅਰਿ ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋਵੇਗਾ। ਕਵੀ ਇਸ ਨੂੰ ਚਿਤ ਵਿਚ ਰਖ ਲੈਣ।੫੪੭।
ਪਹਿਲਾਂ 'ਪਟਨੀ' (ਪਟਿਸ ਸ਼ਸਤ੍ਰ ਨਾਲ ਸੱਜਿਤ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ। (ਇਹ) ਨਾਮ ਤੁਪਕ ਦਾ ਬਣ ਜਾਏਗਾ। ਕਵੀਓ! ਵਿਚਾਰ ਕਰ ਲਵੋ।੫੪੮। ਪਹਿਲਾਂ ‘ਬਸਤ੍ਰੁਣੀ' (ਤੰਬੂਆਂ ਵਿਚ ਰਹਿਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ ਪਦ ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨੇ! ਸਮਝ ਲਵੋ ।੫੪੯।
ਪਹਿਲਾਂ 'ਬਿਯੂਹਨਿ' (ਵਯੂਹ ਵਾਲੀ ਸੈਨਾ) (ਸ਼ਬਦ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੇ! ਵਿਚਾਰ ਕਰ ਲਵੋ।੫੫। ਪਹਿਲਾਂ ‘ਬਜ੍ਰਣਿ (ਪੱਥਰ ਦੇ ਗੋਲਿਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਉਚਾਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ।੫੫੧।
ਪਹਿਲਾਂ ‘ਬਲਣੀ' (ਬਲਮਾਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਤੇ ਰਿਪੁ ਅਰਿ (ਸਬਦ) ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਵਿਚਾਰ ਲਵੋ।੫੫੨। ਪਹਿਲਾਂ 'ਦਲਣੀ' (ਖੰਭਾਂ ਵਾਲੇ ਬਾਣਾਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਮਲਣੀ' ਸ਼ਬਦ ਕਹੋ। (ਇਹ) ਨਾਮ ਤੁਪਕ ਦਾ ਹੈ। ਸਮਝਦਾਰੋ! ਵਿਚਾਰ ਲਵੋ।੫੫੩॥
ਪਹਿਲਾਂ 'ਬਾਦਿਤ੍ਰਣੀ' (ਵਾਜਿਆਂ ਵਾਲੀ ਸੈਨਾ) ਕਹਿ ਕੇ ਅੰਤ ਉਤੇ 'ਅਰ' ਸ਼ਬਦ ਰਖੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗੋ! ਚਿਤ ਵਿਚ ਸੋਚ ਲਵੋ।੫੫੪॥ ਪਹਿਲਾਂ ‘ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ (ਸ਼ਬਦ) ਉਚਾਰੋ। (ਇਹ) ਤੁਪਕ ਦਾ ਨਾਮ ਬਣੇਗਾ। ਸਮਝਵਾਨੋ! ਸੋਚ ਲਵੋ।੫੫੫॥