Back ArrowLogo
Info
Profile

ਪਹਿਲਾਂ 'ਦੁੰਦਭਿ ਧਰਨੀ (ਨਗਾਰੇ ਧਾਰਨ ਕਰਨ ਵਾਲੀ ਸੈਨਾ) ਪਦ ਜੋੜ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਸੁਜਾਨੋ! ਸਮਝ ਲਵੋ।੫੫੬। ਪਹਿਲਾਂ 'ਦੁੰਦਭਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਉਤੇ 'ਰਿਪੁ ਅਰਿ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣੇਗਾ। ਕਵੀਓ! ਵਿਚਾਰ ਲਵੋ ।੫੫੭।

ਪਹਿਲਾਂ 'ਨਾਦ ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਜੋੜੋ। (ਇਹ) ਨਾਮ ਤੁਪਕ ਦਾ ਹੋਵੇਗਾ। ਕਵੀਓ! ਵਿਚਾਰ ਲਵੇ।੫੫੮। ਪਹਿਲਾਂ ‘ਦੁੰਦਭਿ ਧੁਨਨੀ' (ਧੌਂਸਿਆਂ ਦੀ ਧੁਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ।੫੫੯।

ਪਹਿਲਾਂ 'ਭੇਰਣੀ' (ਭੇਰੀ ਦੀ ਧੁਨ ਕਰਨ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲਵੋ।੫੬੦। ਪਹਿਲਾਂ 'ਦੁੰਦਭਿ ਘੋਖਨ' (ਧੌਂਸਿਆਂ ਦੀ ਗੂੰਜ ਕਰਨ ਵਾਲੀ ਸੈਨਾ) ਕਹਿ ਕੇ, 'ਰਿਪੁ ਅਰਿ' (ਸ਼ਬਦ) ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲ਼ਵੋ। ५६१।

ਪਹਿਲਾਂ 'ਨਾਦਾਨਿਸਨੀ' (ਨਾਦ ਦਾ ਸੁਰ ਕਢਣ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਪੁਰਸ਼ ਨਿਸ਼ਚੇ ਕਰ ਲੈਣ।੫੬੨। ਪਹਿਲਾਂ 'ਆਨਿਕਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ' ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ । ५६३।

ਪਹਿਲਾਂ 'ਢਾਲਨੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ ਰਿਪੁ ਅਰਿ' ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਵਿਚਾਰ ਕਰ ਲਵੇ।੫੬੪। ਪਹਿਲਾਂ 'ਢਢਨੀ' (ਢਢਾਂ ਵਾਲੀ ਸੈਨਾ) ਪਦ ਉਚਾਰ ਕੇ, ਫਿਰ 'ਰਿਪੁ ਪਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਸਿਆਣੇ ਚਿਤ ਵਿਚ ਧਾਰ ਲੈਣ।੫੬੫।

ਪਹਿਲਾਂ 'ਸੰਖਨਿਸਨੀ" (ਸੰਖ ਵਜਾਣ ਵਾਲੀ ਸੈਨਾ) ਕਹਿ ਕੇ, ਫਿਰ ਰਿਪੁ ਅਰਿ ਉਚਾਰਨ ਕਰ ਦਿਓ। (ਇਹ) ਤੁਪਕ ਦਾ ਨਾਮ ਹੋਵੇਗਾ, ਸਿਆਣੇ ਚਿਤ ਵਿਚ ਧਾਰਨ ਕਰ ਲੈਣ।੫੬੬। ਪਹਿਲਾਂ ‘ਸੰਖ ਸਬਦਨੀ' (ਸੰਖ ਸ਼ਬਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ ਅੰਤ ਉਤੇ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਚਤੁਰ ਪੁਰਸ਼ ਧਾਰਨ ਕਰ ਲੈਣ।੫੬੭।

ਪਹਿਲਾਂ 'ਸੰਖ ਨਾਦਨੀ (ਸੰਖ ਸਦੀ ਧੁਨੀ ਕਰਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ ਕਥਨ ਕਰ ਦਿਓ। (ਇਹ) ਨਾਮ ਤੁਪਕ ਦਾ ਹੈ। ਸੁਜਾਨੋ! ਸਮਝ ਲਵੋ।੫੬੮। ਪਹਿਲਾਂ 'ਸਿੰਘ ਨਾਦਨੀ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ ਸ਼ਬਦ ਕਹੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਇਸ ਨੂੰ ਸਮਝ ਲੈਣ।੫੬੯।

ਪਹਿਲਾਂ ‘ਪਲ ਭਛਿ ਨਾਦਨਿ (ਰਣ ਸਿੰਘਿਆਂ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਚਿਤ ਵਿਚ ਪਛਾਣ ਲੈਣ।੫੭੦।

74 / 100
Previous
Next