Back ArrowLogo
Info
Profile

ਪਹਿਲਾਂ 'ਬਿਆਘ੍ਰ ਨਾਦਨੀ' ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ। (ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੋ।੫੭੧। ਪਹਿਲਾਂ 'ਹਰਿ ਜਛਨਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਸ਼ਬਦ ਉਚਾਰ ਕੇ, ਅੰਤ ਉਤੇ ਰਿਪੁ ਅਰਿ ਕਥਨ ਕਰੋ। (ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ।੫੭੨।

ਪਹਿਲਾਂ ‘ਪੁੰਡਰੀਕ ਨਾਦਨਿ' (ਰਣਸਿੰਘੇ ਦਾ ਨਾਦ ਕਰਨ ਵਾਲੀ ਸੈਨਾ) ਕਹਿ ਕੇ, ਅੰਤ ਵਿਚ 'ਰਿਪੁ' ਪਦ ਜੋੜ ਦਿਓ। (ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨ ਲੋਗ ਸਮਝ ਲੈਣ।੫੭੩। ਪਹਿਲਾਂ ਹਰ ਨਾਦਨਿ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ। (ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਚਤੁਰ ਲੋਗ ਵਿਚਾਰ ਲੈਣ।੫੭੪।

(ਪਹਿਲਾਂ) 'ਪੰਚਾਨਨਿ ਘੋਖਨਿ' (ਰਣਸਿੰਘੇ ਦੀ ਗੂੰਜ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਚਤੁਰ ਵਿਕਅਤੀ ਸਮਝ ਲੈਣ।੫੭੫। ਪਹਿਲਾਂ 'ਸੇਰ ਸਬਦਨੀ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ। ਇਹ ਨਾਮ ਤੁਪਕ ਦਾ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ।੫੭੬।

ਪਹਿਲਾਂ 'ਮ੍ਰਿਗਅਰਿ ਨਾਦਨਿ (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ। (ਇਹ) ਨਾਮ ਤੁਪਕ ਦਾ ਬਣ ਜਾਏਗਾ। ਬੁੱਧੀਮਾਨ ਸਮਝ ਲੈਣ।੫੭੭। (ਪਹਿਲਾਂ) 'ਪਸੁਪਤਾਰਿ ਧ੍ਵਨਨੀ (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਸ਼ਬਦ ਜੋੜੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗ ਮਨ ਵਿਚ ਧਾਰਨ ਕਰ ਲੈਣ।੫੭੮।

ਪਹਿਲਾਂ 'ਮ੍ਰਿਗਪਤਿ ਨਾਦਨਿ (ਸ਼ੇਰ ਦੇ ਨਾਦ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਕਥਨ ਕਰੋ। (ਇਹ) ਨਾਮ ਤੁਪਕ ਦਾ ਹੋ ਜਾਏਗਾ। ਬੁੱਧੀਮਾਨ ਵਿਚਾਰ ਕਰ ਲੈਣ।੫੭੯। (ਪਹਿਲਾਂ) 'ਪਸੁ ਏਸ੍ਰਣ ਨਾਦਨਿ' (ਸ਼ੇਰ ਵਰਗੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ 'ਰਿਪੁ ਅਰਿ ਸ਼ਬਦ ਕਹਿ ਦਿਓ। (ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗ ਸਮਝ ਲੈਣ।੫੮੦॥

ਪਹਿਲਾਂ 'ਗਜਰਿ ਨਾਦਿਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ' ਪਦ ਜੋੜੋ। (ਇਹ) ਤੁਪਕ ਦਾ ਨਾਂ ਹੋ ਜਾਂਦਾ ਹੈ। ਸੁਘੜ ਵਿਅਕਤੀ ਸਮਝ ਲੈਣ।੫੮੧। ਪਹਿਲਾਂ 'ਸਊਡਿਯਰਿ ਧ੍ਵਨਨੀ (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ। (ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨੋ! ਸਮਝ ਲਵੋ।੫੮੨।

ਪਹਿਲਾਂ ਦੰਤਿਯਰਿ ਨਾਦਨਿ (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਦਾ ਕਥਨ ਕਰੋ। (ਇਹ) ਨਾਮ ਤੁਪਕ ਦਾ ਹੈ। ਕਵੀ ਮਨ ਵਿਚ ਵਿਚਾਰ ਕਰ ਲੈਣ।੫੮੩। (ਪਹਿਲਾਂ) 'ਅਨਕਪਿਯਰਿ ਨਾਦਨਿ ਕਹਿ ਕੇ ਅੰਤ ਵਿਚ 'ਰਿਪੁ ਅਰਿ' ਜੋੜ ਦਿਓ। (ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ।੫੮੪।

(ਪਹਿਲਾਂ) 'ਸਿੰਧੁਰਾਰਿ ਧ੍ਵਨਨੀ (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ ਜੋੜ ਲਵੋ। (ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ।੫੮੫।

76 / 100
Previous
Next