Back ArrowLogo
Info
Profile

ਅੰਬੁਜ ਪ੍ਰਿਸਠਣੀ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੬੭੯॥

ਘਨਜਜ ਪਿਸਠਣ ਪ੍ਰਿਥਮ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ। ੬੮੦॥

 

ਜਲ ਤਰ ਆਦਿ ਉਚਾਰਿ ਕੈ ਪ੍ਰਿਸਠਣਿ ਧਰ ਪਦ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ। ੬੮੧॥

ਬਾਰ ਆਦਿ ਸਬਦ ਉਚਰਿ ਕੈ ਤਰ ਪ੍ਰਿਸਠਣ ਪੁਨਿ ਭਾਖੁ॥

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਰਾਖੁ। ੬੮੨॥

 

ਨੀਰ ਆਦਿ ਸਬਦ ਉਚਰਿ ਕੈ ਤਰ ਪਦ ਪ੍ਰਿਸਠਣ ਦੇਹੁ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ॥ ੬੮੩।

ਹਰਜ ਪਿਸਠਣੀ ਆਦਿ ਹੀ ਮੁਖ ਤੇ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ। ੬੮੪।

 

ਚੌਪਈ

ਬਾਰਿਜ ਪ੍ਰਿਸਠਣੀ ਆਦਿ ਉਚਾਰ। ਨਾਮ ਨਾਲਿ ਕੇ ਸਕਲ ਬਿਚਾਰ।

ਭੂਰਹ ਪ੍ਰਿਸਠਣਿ ਪੁਨਿ ਪਦ ਦੀਜੈ। ਨਾਮ ਜਾਨ ਤੁਪਕ ਕੋ ਲੀਜੈ। ੬੮੫॥

ਭੂਮਿ ਸਬਦ ਕੋ ਆਦਿ ਉਚਾਰੋ। ਰੁਹ ਪ੍ਰਿਸਠਣੀ ਤੁਮ ਬਹੁਰਿ ਸਵਾਰੋ।

ਨਾਮ ਤੁਪਕ ਕੇ ਸਭ ਹੀ ਹੋਹੀ। ਜੋ ਕੋਊ ਚਤੁਰ ਚੀਨ ਕਰ ਜੋਹੀ॥ ੬੮੬॥

 

ਤਰੁ ਰੁਹ ਪਿਸਠਨਿ ਆਦਿ ਉਚਰੀਅਹੁ। ਨਾਮ ਤੁਪਕ ਕੇ ਸਕਲ ਬਿਚਰੀਅਹੁ।

ਕਾਸਠ ਕੁੰਦਨੀ ਆਦਿ ਬਖਾਨੋ। ਨਾਮ ਤੁਪਕ ਕੋ ਸਭ ਜੀਅ ਜਾਨੇ। ੬੮੭॥

ਭੂਮਿ ਸਬਦ ਕਹੁ ਆਦਿ ਉਚਾਰਹੁ ਰੁਹ ਸੁ ਸਬਦ ਕੋ ਬਹੁਰ ਬਿਚਾਰਹੁ।

ਨਾਮ ਤੁਪਕ ਜੂ ਕੇ ਸਭ ਮਾਨਹੁ ਯਾ ਮੈ ਕਛੁ ਭੇਦ ਨਹੀ ਜਾਨਹੁ। ੬੮੮॥

 

ਪ੍ਰਿਥੀ ਸਬਦ ਕੋ ਪ੍ਰਿਥਮੇ ਦੀਜੈ। ਰੁਹ ਪਦ ਬਹੁਰਿ ਉਚਾਰਨ ਕੀਜੈ।

ਨਾਮ ਤੁਪਕ ਕੇ ਸਭ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੬੮੯।

ਬਿਰਛ ਸਬਦ ਕੋ ਆਦਿ ਉਚਾਰੋ। ਪ੍ਰਿਸਠਨਿ ਪਦ ਕਹਿ ਜੀਅ ਬਿਚਾਰੋ।

ਨਾਮ ਤੁਪਕ ਕੇ ਹੋਹਿ ਅਪਾਰਾ। ਯਾ ਮੈ ਕਛੁ ਨ ਭੇਦ ਨਿਹਾਰਾ। ੬੯੦।

 

ਦੁਮਜ ਸ਼ਬਦ ਕੋ ਆਦਿ ਉਚਾਰੋ। ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ।

ਸਭ ਹੀ ਨਾਮ ਤੁਪਕ ਕੇ ਹੋਵੈ। ਜਉ ਕੋਊ ਚਤੁਰ ਚਿਤ ਮੈ ਜੋਵੇ। ੬੯੧॥

ਤਰੁ ਪਦ ਮੁਖ ਤੇ ਆਦਿ ਉਚਾਰੋ। ਪਿਸਠਨਿ ਪਦ ਕੋ ਬਹੁਰਿ ਬਿਚਾਰੋ।

ਨਾਮ ਤੁਪਕ ਕੇ ਸਬ ਜੀਅ ਜਾਨੋ। ਯਾ ਮੈ ਕਛੂ ਭੇਦ ਨਹੀ ਮਾਨੋ। ੬੯੨।

 

ਰੁਖ ਸਬਦ ਕੋ ਆਦਿ ਉਚਾਰੋ। ਪ੍ਰਿਸਠਨਿ ਪਦ ਕਹਿ ਬਹੁਰਿ ਬਿਚਾਰੋ।

ਸਭ ਹੀ ਨਾਮ ਤੁਪਕ ਕੇ ਹੋਈ। ਯਾ ਮੈ ਕਹੂੰ ਭੇਦ ਨਹੀ ਕੋਈ। ੬੯੩।

89 / 100
Previous
Next