Back ArrowLogo
Info
Profile

ਤਰੁਜ ਸਬਦ ਕੋ ਆਦਿ ਬਖਾਨੋ। ਨਾਥ ਸਬਦ ਤਿਹ ਅੰਤਿ ਪ੍ਰਮਾਨੋ।

ਪ੍ਰਿਸਠਨਿ ਸਬਦ ਸੁ ਬਹੁਰਿ ਭਨੀਜੈ। ਨਾਮ ਜਾਨ ਤੁਪਕ ਕੋ ਲੀਜੈ। ੭੦੮।

ਦੂਮਜ ਸਬਦ ਕੋ ਆਦਿ ਸੁ ਦੀਜੈ। ਨਾਇਕ ਪਦ ਕੋ ਬਹੁਰਿ ਭਨੀਜੈ।

ਪਿਸਠਨਿ ਸਬਦ ਸੁ ਅੰਤਿ ਬਖਾਨਹੁ। ਸਭ ਹੀ ਨਾਮ ਤੁਪਕ ਕੇ ਮਾਨਹੁ। ੭੦੯।

 

ਫਲ ਪਦ ਆਦਿ ਉਚਾਰਨ ਕੀਜੈ। ਤਾ ਪਾਛੇ ਨਾਇਕ ਪਦ ਦੀਜੈ।

ਪੁਨਿ ਤ੍ਰਿਸਠਨਿ ਤੁਮ ਸਬਦ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੧੦।

ਤਰੁਜ ਸਬਦ ਕੋ ਆਦਿ ਉਚਰੀਐ। ਰਾਜ ਸਬਦ ਕੋ ਬਹੁਰਿ ਸੁ ਧਰੀਐ।

ਤਾ ਪਾਛੇ ਪਿਸਠਨਿ ਪਦ ਦੀਜੈ। ਨਾਮ ਤੁਫੰਗ ਜਾਨ ਜੀਅ ਲੀਜੈ। ੭੧੧॥

 

ਧਰਨੀਜਾ ਪਦ ਆਦਿ ਭਨਿਜੈ। ਰਾਟ ਸਬਦ ਤਾ ਪਾਛੇ ਦਿਜੈ।

ਪ੍ਰਿਸਠਨਿ ਪਦ ਕੋ ਅੰਤਿ ਬਖਾਨੋ। ਨਾਮ ਤੁਪਕ ਸਭ ਭੇਦ ਨ ਮਾਨੋ। ੭੧੨।

ਬ੍ਰਿਛਜ ਸਬਦ ਕੋ ਆਦਿ ਭਨੀਜੈ। ਤਾ ਪਾਛੈ ਰਾਜਾ ਪਦ ਦੀਜੈ।

ਪ੍ਰਿਸਠਨਿ ਸਬਦ ਸੁ ਅੰਤਿ ਉਚਾਰੋ। ਨਾਮ ਤੁਪਕ ਕੇ ਸਕਲ ਬਿਚਾਰੋ। ੭੧੩।

 

ਤਰੁ ਰੁਹ ਅਨੁਜ ਆਦਿ ਪਦ ਦੀਜੈ। ਨਾਇਕ ਪਦ ਕੋ ਬਹੁਰਿ ਭਨੀਜੈ॥

ਪਿਸਠਨਿ ਸਬਦ ਅੰਤ ਕੋ ਦੀਨੇ। ਨਾਮ ਤੁਪਕ ਕੇ ਹੋਹਿੰ ਨਵੀਨੇ। ੭੧੪॥

ਦੋਹਰਾ

ਤਰੁ ਰੁਹ ਪ੍ਰਿਸਠਨਿ ਪ੍ਰਥਮ ਹੀ ਮੁਖ ਤੇ ਕਰੌ ਉਚਾਰ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ। ੭੧੫।

ਸੁ ਕਬਿ ਬਕਤੁ ਤੇ ਕੁੰਦਣੀ ਪ੍ਰਥਮੈ ਕਰੋ ਉਚਾਰ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ। ੭੧੬॥

ਅੜਿਲ

ਕਾਸਟ ਕੁੰਦਨੀ ਆਦਿ ਉਚਾਰਨ ਕੀਜੀਐ।

ਨਾਮ ਤੁਪਕ ਕੇ ਚੀਨ ਚਤੁਰ ਚਿਤ ਲੀਜੀਐ।

ਬ੍ਰਿਛਜ ਬਾਸਨੀ ਸਬਦ ਬਕਤੁ ਤੇ ਭਾਖੀਐ।

ਹੋ ਨਾਮ ਤੁਪਕ ਕੇ ਜਾਨਿ ਹਿਦੈ ਮੈ ਰਾਖੀਐ। ੭੧੭।

 

ਧਰਏਸ ਰਜਾ ਸਬਦ ਸੁ ਅੰਤਿ ਬਖਾਨੀਐ।

ਤਾ ਪਾਛੇ ਕੁੰਦਨੀ ਬਹੁਰਿ ਪਦ ਠਾਨੀਐ।

ਸੁ ਕਬਿ ਸਭੈ ਚਿਤ ਮਾਝ ਸੁ ਸਾਚ ਬਿਚਾਰੀਯੋ।

ਹੋ ਨਾਮ ਤੁਪਕ ਕੇ ਸਕਲ ਨਿਸੰਕ ਉਚਾਰੀਯੋ। ੭੧੮।

 

ਤਰੁਜ ਬਾਸਨੀ ਆਦਿ ਸੁ ਸਬਦ ਬਖਾਨੀਐ।

ਨਾਮ ਤੁਪਕ ਕੇ ਸਕਲ ਸੁ ਕਬਿ ਮਨ ਮਾਨੀਐ।

ਯਾ ਮੈ ਸੰਕ ਨ ਕਛੂ ਹਿਦੈ ਮੈ ਕੀਜੀਐ।

ਹੋ ਜਹਾ ਜਹਾ ਇਹ ਨਾਮ ਚਹੋ ਤਹ ਦੀਜੀਐ॥੭੧੯।

93 / 100
Previous
Next