ਨਾ ਅਮੀਰ ਸਿੰਘ ਸੀ ਤੇ ਗੁਜਰਾਂਵਾਲੇ ਦਾ ਵਸਨੀਕ ਸੀ । ਇਸ ਤਰ੍ਹਾਂ ਇਹ ਜੱਥਾ ਥੋੜ੍ਹੇ ਦਿਨਾਂ ਵਿਚ ਹੀ ਪ੍ਰਸਿੱਧ 'ਸੁਕ੍ਰਚਕੀਆ ਮਿਸਲ ਦੇ ਰੂਪ ਵਿਚ ਦੇਸ਼ ਵਿਚ ਪ੍ਰਗਟ ਹੋਇਆ।
ਸਰਦਾਰ ਚੜਤ ਸਿੰਘ ਨੇ ਆਪਣੀ ਮਿਸਲ ਵਿਚ ਮਿਲਣ ਵਾਲਿਆਂ ਲਈ ਇਹ ਨਿਯਮ ਠਹਿਰਾ ਦਿੱਤਾ ਸੀ ਕਿ ਜੋ ਕੋਈ ਇਸ ਮਿਸਲ ਵਿਚ ਮਿਲੇ, ਉਹ ਅੰਮ੍ਰਿਤਧਾਰੀ ਹੋਵੇ। ਇਸ ਤਰ੍ਹਾਂ ਇਹ ਪਹਿਲਾ ਮਿਯਾਦਾ ਅਨੁਸਾਰ ਹਰ ਇਕ ਜਵਾਨ ਨੂੰ ਆਪਣੇ ਹੱਥ ਨਾਲ ਅੰਮ੍ਰਿਤ ਜਕਾਂਦਾ ਤੇ ਫੇਰ ਮਿਸਲ ਵਿਚ ਮਿਲਣ ਦੀ ਆਗਿਆ ਦਿੰਦਾ ।
ਇਉਂ ਸਰਦਾਰ ਚੜਤ ਸਿੰਘ ਤੇ ਅਮੀਰ ਸਿੰਘ ਦਾ ਆਪਸ ਵਿਚ ਇੰਨਾ ਪਿਆਰ ਵਧਿਆ ਕਿ ਅਮੀਰ ਸਿੰਘ ਨੇ ਸੰਮਤ ਸੰਮਤ 1913 ਵਿਚ ਆਪਣੀ ਕੰਨਿਆ ਦਾ ਆਨੰਦ ਚੜ੍ਹਤ ਸਿੰਘ ਨਾਲ ਕਰਵਾ ਦਿੱਤਾ, ਇਸ ਤਰ੍ਹਾਂ ਹੁਣ ਇਨ੍ਹਾਂ ਦੋਹਾਂ ਸਰਦਾਰਾਂ ਦੀ ਮਿਤ੍ਰਤਾ ਦੀ ਗੰਢ ਹੋਰ ਵੀ ਵਧੇਰੀ ਪੀਡੀ ਹੋ ਗਈ ।
ਇਸ ਸਮੇਂ ਐਮਨਾਬਾਦ ਵਿਚ ਸ਼ਾਹੀ ਫੌਜਦਾਰ ਰਹਿੰਦਾ ਹੁੰਦਾ ਸੀ, ਜੋ ਬੜਾ ਹੀ ਸੜੀਅਲ ਸੁਭਾਵ ਵਾਲਾ ਸੀ । ਉਸਦੀ ਤੱਦੀ ਦੇ ਜ਼ੁਲਮ ਤੋਂ ਇਲਾਕੇ ਦੀ ਹਿੰਦੂ ਪਰਜਾ ਅਤਿਅੰਤ ਦੁਖੀ ਸੀ ਤੇ ਸਿੱਖਾਂ ਲਈ ਇਹ ਜਮ ਦਾ ਰੂਪ ਸੀ । ਸਰਦਾਰ ਚੜ੍ਹਤ ਸਿੰਘ ਨੂੰ ਜਦ ਉਸ ਦੀਆਂ ਅਨੀਤੀਆਂ ਦੀਆਂ ਖਬਰਾਂ ਪਹੁੰਚਦੀਆਂ ਤਾਂ ਇਸ ਦੇ ਦਿਲ ਵਿਚ ਉਬਾਲ ਉਠਦਾ ਕਿ ਜਿਵੇਂ ਹੋ ਸਕੇ ਉਸ ਨੂੰ ਆਪਣੇ ਕੀਤੇ ਦਾ ਫਲ ਚਖਾਇਆ ਜਾਏ, ਪਰ ਕਈ ਗੱਲਾਂ ਆਪਣੇ ਹੱਕ ਵਿਚ ਨਾ ਵੇਖ ਕੇ ਕਿਸੇ ਯੋਗ ਸਮੇਂ ਦੀ ਉਡੀਕ ਵਿਚ ਕੁਝ ਦਿਨ ਸੋਚਦਾ ਰਿਹਾ । ਛੇਕੜ ਸੰਮਤ 1818 ਮੁਤਾਬਿਕ ਸੰਨ 1761 ਦੀਆਂ ਗਰਮੀਆਂ ਵਿਚ ਇਸ ਨੇ ਵਧੇਰੀ ਅੱਤ ਕੀਤੀ, ਤਾਂ ਹੁਣ ਸਰਦਾਰ ਤੋਂ ਰਿਹਾ ਨਾ ਗਿਆ ਅਤੇ ਆਪਣੀ ਮਿਸਲ ਦੇ ਇਕ ਸੌ ਪੰਜਾਹ ਸਿਰ ਕੱਢਵੇਂ ਸਵਾਰ ਨਾਲ ਲੈ ਕੇ ਐਮਨਾਬਾਦ ਤੇ ਜਾ ਛਾਪਾ ਮਾਰਿਆ। ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਘੇਰਿਆ, ਅੱਗੇ ਦੂਜੇ ਬੰਨਿਓ ਭੀ ਤਕੜਾ ਟਾਕਰਾ ਹੋਇਆ ਪਰ ਲੜਾਈ ਦੇ ਵਧੇਰੇ ਲਮਕਣ ਤੋਂ ਪਹਿਲਾਂ ਹੀ ਚੜ੍ਹਤ ਸਿੰਘ ਆਪ ਦਸ ਸਵਾਰਾਂ ਨਾਲ ਫੌਜਦਾਰ ਤੇ ਟੁੱਟ ਪਿਆ ਤੇ ਇਕ ਤਲਵਾਰ ਦੀ ਸੱਟ ਨਾਲ ਉਸ ਨੂੰ ਧਰਤੀ ਤੇ ਢੇਰੀ ਕਰ ਸੁੱਟਿਆ।
ਹੁਣ ਲਗਦੇ ਹੱਥ ਸਾਰਾ ਸ਼ਾਹੀ ਹਥਿਆਰ-ਘਰ ਲੁੱਟ ਲਿਆ. ਇਸ ਤੋਂ ਛੂਟ ਹਜ਼ਾਰਾਂ ਰੁਪਏ ਤੇ ਸੈਂਕੜੇ ਘੋੜੇ ਇਸ ਧਾਵੇ ਵਿਚ ਸਰਦਾਰ ਦੇ ਹੱਥ ਆਏ। ਇਸ ਮੇਲ ਦੋ ਮਾਰਨ ਨਾਲ ਚੜ੍ਹਤ ਸਿੰਘ ਸਾਰੇ ਦੇਸ਼ ਵਿਚ ਡਾਢਾ ਉਘਾ ਹੋ ਗਿਆ ਤੇ ਸਾਰੇ ਇਲਾਕੇ ਵਿਚ ਇਸ ਨਾਲ ਪਿਆਰ ਹੋਣ ਲੱਗਾ। ਇਸੇ ਸਾਲ ਦੇ ਛੇਕੜਲੇ ਦਿਨਾਂ ਵਿਚ ਚੜ੍ਹਤ ਸਿੰਘ ਨੇ ਗੁਜਰਾਂਵਾਲੇ ਵਿਚ ਇਕ ਗੜ੍ਹੀ ਬਣਵਾਈ, ਜੋ ਵੈਰੀਆਂ ਦੇ ਟਾਕਰੇ ਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਾਢੀ ਲਾਭਦਾਇਕ ਸਿੱਧ ਹੋਈ । ਕੁਝ ਦਿਨਾਂ ਦੇ ਬਾਅਦ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿਚ ਵਧਾਇਆ ਗਿਆ । ਇਸ ਕਿਲ੍ਹੇ ਦੇ ਬਨਾਣ ਦੀ ਤੇ ਚੜ੍ਹਤ ਸਿੰਘ ਦੀ ਦਿਨੋ ਦਿਨ ਵਧ ਰਹੀ ਸ਼ਕਤੀ ਦੀਆਂ ਖਬਰਾਂ ਲਾਹੌਰ ਦੇ ਗਵਰਨਰ ਖੁਆਜਾ ਹਾਬਿਦ ਖਾਨ ਦੇ ਮਨ ਵਿਚ ਕੰਡੇ ਵਾਂਗ ਚੁਭ ਰਹੀਆਂ ਸਨ । ਇਕ ਤਾਂ ਐਮਨਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੇ ਉਪਰੋਂ
1. ਘਨੱਯਾ ਲਾਲ, ਤਵਾਰੀਖ ਪੰਜਾਬ, ਸਫਾ 119/
2. ਸੱਯਦ ਮੁਹੰਮਦ ਲਤੀਵ ਆਪਣੀ ਤਾਰੀਖ ਪੰਜਾਬ ਦੇ ਸਫਾ 338 ਤੇ ਇਸ ਕਿਲ੍ਹੇ ਦੀ ਉਸਾਰੀ ਦਾ ਸਾਲ 1777 ਲਿਖਦਾ ਹੈ ਜੋ ਠੀਕ ਨਹੀਂ, ਕਿਉਂਕਿ ਸੇਨ 1762 ਵਿਚ ਤਾਂ ਇਸ ਗੜ੍ਹੀ ਨੂੰ ਚਾਹੁਣ ਲਈ ਲਾਹੌਰ ਦੇ ਗਵਰਨਰ ਖੁਆਜਾ ਹਾਇਦ ਪਾਠ ਨੇ ਚੜ੍ਹਾਈ ਕੀਤੀ ਸੀ ਅਤੇ ਸੰਨ 1774 ਵਿਚ ਚੜ੍ਹਤ ਸਿੰਘ ਚਲਾਣਾ ਭੀ ਕਰ ਗਿਆ ਸੀ । ਵੇਖੋ-ਕਲਿੰਘਮ ਹਿਸਟਰੀ ਆਫ ਦੀ ਸਿਖਸ ਸਫਾ 108. ਮੁਨਸ਼ੀ ਸਾਹਮਤ ਅਲੀ ਸਫਾ 5