

ਇਹਨਾਂ ਨੇ ਆ ਕੇ ਮਹਾਰਾਜਾ ਨੂੰ ਸਾਰਾ ਹਾਲ ਦੱਸਿਆ ਤੇ ਉਥੇ ਜਾਣ ਲਈ ਬੇਨਤੀ ਕੀਤੀ, ਨਾਲ ਹੀ ਇਹ ਪ੍ਰਗਟ ਕੀਤਾ ਕਿ ਜੇ ਆਪ ਥੋੜ੍ਹੇ ਦਿਨਾਂ ਵਿਚ ਉਥੇ ਨਾ ਪਹੁੰਚੇ ਤਾਂ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਦੋਹਾਂ ਧਿਰਾਂ ਵਲੋਂ ਬੇਅਰਥ ਜਾਣ ਦਾ ਡਰ ਹੈ । ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਨੇ ਜਦ ਆਪਣੇ ਭਾਈਆਂ ਦੀ ਇਹ ਭਿਆਨਕ ਦਸ਼ਾ ਸੁਣੀ ਤਾਂ ਉਹ ਆਪਣੇ ਕਈ ਜਰੂਰੀ ਕੰਮ बैंड वे ਅਤਿ ਗਰਮੀਆਂ ਦੀ ਰੁੱਤ ਵਿਚ ਇਸ ਦੁਬਿਧਾ ' ਨੂੰ ਨੂੰ ਮਿਟਾਉਣ ਲਈ ਤਿਆਰ ਹੋ ਕੇ ਤੁਰ ਪਏ ਅਤੇ 28 ਜੁਲਾਈ ਸੰਨ 1806 ਈ: ਨੂੰ ਫੂਲਬੰਸੀ ਰਾਜਿਆਂ ਦੇ ਕੋਲ ਪਹੁੰਚ ਗਏ । ਲਿਖਿਆ ਹੈ ਕਿ ਮਹਾਰਾਜਾ ਸਾਹਿਬ ਨਾਲ 20,000 ਜੁਆਨਾਂ ਦੇ ਲਗਭਗ ਭੀੜ ਭਾੜ ਸੀ । ਅੱਗੋਂ ਦੋਵੇਂ ਰਾਜੇ ਪ੍ਰਾਹੁਣਚਾਰੀ ਦੀਆਂ ਭਾਰੀਆਂ ਤਿਆਰੀਆਂ ਕਰਵਾ वे घने ਪਿਆਰ ਨਾਲ ਮਿਲੋ । ਕੁਝ ਦਿਨ ਉਥੇ ਰਹਿਣ ਮਗਰੋਂ ਮਹਾਰਾਜਾ ਸਾਹਿਬ ਨੇ ਸਾਰਾ ਸਮਾਚਰ ਦੋਹਾਂ ਧਿਰਾਂ ਤੋਂ ਸੁਣਿਆ ਤੇ ਪੂਰੀ ਪੂਰੀ ਪੁੱਛ ਭਾਲ ਦੇ ਬਾਅਦ ਦੁਲਾਦੀ ਪਿੰਡ ਦਾ ਹੱਕਦਾਰ ਰਾਜਾ ਪਟਿਆਲਾ ਨੂੰ ਮੰਨਿਆ ਤੇ ਪਿੰਡ ਉਸ ਨੂੰ ਦੇ ਦਿੱਤਾ । ਲਾਹੌਰ ਵੱਲ ਪਰਤਦੇ ਹੋਏ ਰਾਜਾ ਨਾਭਾ ਨੂੰ ਕੋਟ ਬਸੀਆ, ਤਲਵੰਡੀ ਤੇ ਜਗਰਾਉਂ ਸਣੇ 38 ਪਿੰਡਾਂ ਦੇ ਇਲਾਕੇ, ਜਿਨ੍ਹਾਂ ਦੀ ਆਮਦਨੀ 23,530 ਰੁਪਏ ਸੀ, ਫਤਹਿ ਕਰਕੇ ਦੇ ਦਿੱਤੇ । ਇਸ ਤਰ੍ਹਾਂ ਰਾਜਾ ਜੀਂਦ ਨੂੰ ਲੁਧਿਆਣਾ-ਸਣੇ ਤਾਲਕੇ ਦੇ ਪਿੰਡਾਂ ਦੇ ਬਖਸ਼ ਦਿੱਤਾ । ਇਹਨਾਂ ਤੋਂ ਛੁੱਟ ਸ: ਫਤਹਿ ਸਿੰਘ ਆਹਲੂਵਾਲੀਆ ਤੇ ਜਨਰਲ ਮੋਹਕਮ ਚੰਦ ਨੂੰ ਵੀ ਬਹੁਤ ਸਾਰਾ ਇਲਾਕਾ ਦਿੱਤਾ । ਇਸ ਤਰ੍ਹਾਂ ਇਹਨਾਂ ਰਾਜਿਆਂ ਦਾ ਫੈਸਲਾ ਕਰਵਾ ਕੇ ਮਹਰਾਜਾ ਸਾਹਿਬ ਸਤਲੁਜ ਤੋਂ ਇਸ ਪਾਰ! ਆਏ ਤੋਂ ਆਉਂਦੇ ਹੋਏ ਜਲੰਧਰ ਦੇ ਇਲਾਕੇ ਵਿਚ ਕੁਝ ਦਿਨ ਸ਼ਿਕਾਰ ਵਿਚ ਗੁਜ਼ਾਰੇ ।
ਸ਼ੇਰਿ ਪੰਜਾਬ ਨੇ ਕਾਂਗੜਾ ਦੀ
ਸਹਾਇਤਾ ਕਰਨੀ
ਮਹਾਰਾਜਾ ਸਾਹਿਬ ਅਜੇ ਜਲੰਧਰ ਦੇ ਇਲਾਕੇ ਵਿਚ ਹੀ ਸਨ ਕਿ ਇਥੇ ਸੰਸਾਰ ਚੰਦ ਵਾਲੀਏ ਕਾਂਗੜੇ ਦਾ ਨਿੱਕਾ ਭਾਈ ਮਹਾਰਾਜਾ ਦੀ ਸੇਵਾ ਵਿਚ ਹਾਜਰ ਹੋਇਆ ਤੇ ਬੇਨਤੀ ਕੀਤੀ ਕਿ ਜਰਨੈਲ ਅਮਰ ਸਿੰਘ ਥਾਪਾ ਸੈਨਾਪਤੀ ਵਾਲੀਏ ਨੇਪਾਲ ਭਾਰੀ ਗੋਰਖਾ ਫੌਜ ਲੈ ਕੇ ਪਹਾੜੀ ਇਲਾਕੇ ਪਰ ਚੜ੍ਹ ਆਇਆ ਹੈ। ਕਈ ਛੋਟੀਆਂ ਰਿਆਸਤਾਂ ਸਰਮੌਰ ਤੇ ਨਾਲਾ ਗੜ੍ਹ ਆਦਿ ਦਾ ਇਲਾਕਾ ਫਤਹਿ ਕਰਕੇ ਦਬਾ ਚੁੱਕਾ ਹੈ ਅਤੇ ਹੁਣ ਕਾਂਗੜੇ ਤੇ ਆ ਪਿਆ ਹੈ । ਰਾਜਾ ਸੰਸਾਰ ਚੰਦ ਆਪਣੇ ਵਿਚ ਉਹਨਾ ਦੇ ਟਾਕਰੇ ਦੀ ਸ਼ਕਤੀ ਨਾ ਵੇਖ ਕੇ ਆਪ ਕਿਲ੍ਹਾ ਬੰਦ ਹੋ ਬੈਠਾ ਹੈ, ਪਰ ਉਹਨਾਂ ਦੇ ਨਿੱਤ ਦੇ ਧਾਵਿਆਂ ਤੋਂ ਡਰ ਹੈ ਕਿ ਉਹ ਕਿਲ੍ਹੇ ਨੂੰ ਫਤਹਿ ਕਰ ਲੈਣਗੇ ਤੇ ਸਾਡਾ ਰਾਜ ਭਾਗ ਜਾਂਦਾ ਰਹੇਗਾ । ਰਾਜਾ ਸੰਸਾਰ ਚੰਦ ਨੇ ਮੈਨੂੰ ਸਰਕਾਰ ਦੀ ਸੇਵਾ ਵਿਚ ਭੇਜਿਆ ਹੈ ਕਿ ਆਪ ਇਸ ਸਮੇਂ ਸਾਡੀ ਸਹਾਇਤਾ ਕਰਕੇ ਸਾਨੂੰ ਇਸ ਭਾਰੀ ਔਕੜ ਤੋਂ ਬਚਾ ਲਵੋ।
1. ਇਸ ਮੌਕੇ ਤੇ ਘਟੋਯਾ ਲਾਲ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਪਟਿਆਲਾ ਦਾ ਤੋਪਖਾਨਾ ਵੇਖ ਕੇ ਉਸ ਤੋਂ ਤਿੰਨ ਤੋਪਾਂ ਲੈ ਲਈਆਂ। ਚਾਹੇ ਰਾਜ ਪਟਿਆਲਾ ਇਹਨਾਂ ਤੋਪਾਂ ਦੇ ਦੇਣ ਪਰ ਰਾਜੀ ਨਹੀਂ ਸੀ, ਪਰ ਕਿਉਂਕਿ ਮਹਾਰਾਜਾ ਨੇ ਆਪਣੀ ਜ਼ੁਬਾਨੀ ਇਹ ਤੋਪਾਂ ਮੰਗੀਆਂ ਸਨ, ਇਸ ਲਈ ਉਸ ਨੇ ਇਹ ਤੋਪਾਂ ਦੇ ਦਿੱਤੀਆਂ। ਇਹ ਕਹਾਣੀ ਘਨੇਯਾ ਲਾਲ ਦੀ ਇਸ ਸਮੇਂ ਮਨੋਕਲਪਿਤ ਹੈ। ਵੇਖੋ ਸਰ ਲੈਪਲ ਗਿਣਨ ਦੀ ਕਿਤਾਬ ਰਾਜਾਜ ਆਫ ਦੀ ਪੰਜਾਬ ਤਾਰੀਖ ਪਟਿਆਲਾ, ਰਚਿਤ ਖਲੀਫਾ ਮੁਹੰਮਦ ਹਸਨ । ਹਾਂ ਅਗਲੇ ਸਾਲ ਸੈਨ 1807 ਈ: ਵਿਚ ਰਾਣੀ ਆਸ ਕੌਰ ਨੇ ਇਕ ਪਿਤਲ ਦੀ ਤੋਪ ਆਪਣੀ ਖੁਸ਼ੀ ਨਾਲ ਮਹਾਰਾਜਾ ਸਾਹਿਬ ਨੂੰ ਭੇਟਾ ਕੀਤੀ, ਜੋ ਉਸ ਨੇ ਪਰਵਾਨ ਕਰ ਲਈ।