Back ArrowLogo
Info
Profile

ਦਾ ਪੁੱਤਰ) ਸ਼ੇਰਿ ਪੰਜਾਬ ਦੀ ਗੋਦੀ ਵਿਚ ਆ ਬੈਠਾ । ਇਸ ਨੇ ਜਦ ਇਹ ਮਾਲਾ ਮਹਾਰਾਜਾ ਸਾਹਿਬ ਦੇ ਗਲੇ ਵਿਚ ਸਜੀ ਹੋਈ ਡਿੱਠੀ ਤਾਂ ਇਸ ਨੇ ਭੋਲੇ ਭਾਵ ਕਿਹਾ, ਸਿੰਘ ਸਾਹਿਬ ਜੀ! ਇਹ ਮਾਲਾ ਤਾਂ ਮੇਰੀ ਹੈ । ਕਹਿੰਦੇ ਹਨ, ਬੱਚੇ ਦੇ ਮੂੰਹੋਂ ਇਹ ਬਚਨ ਸੁਣ ਕੇ ਉਦਾਰਚਿਤ ਮਹਾਰਾਜੇ ਤੋਂ ਰਿਹਾ ਨਾ ਗਿਆ. ਤੁਰਤ ਉਹ ਮਾਲਾ ਆਪਣੇ ਗਲੋਂ ਲਾਹ ਕੇ ਸ਼ਾਹਜ਼ਾਦਾ ਕਰਮ ਸਿੰਘ ਦੇ ਗਲ ਪਾ ਦਿੱਤੀ ਤੇ ਆਖਿਆ. "ਲਾਲ ਜੀ ! ਜੇ ਇਹ ਤੇਰੀ ਹੈ ਤਾਂ ਤੇਰੀ ਹੋਈ ।" ਇਸ ਅਦਉਤ ਘਟਨਾ ਦਾ ਸਾਰੇ ਦਰਬਾਰੀਆਂ ਤੇ ਸੇਰ-ਪੰਜਾਬ ਦੇ ਪਿਆਰ ਦਾ ਇੰਨਾ ਪ੍ਰਭਾਵ ਪਿਆ ਕਿ ਸਾਰੇ ਵਾਹ ! ਵਾਹ !! ਕਰ ਉਠੇ। ਰਾਜਾ ਸਾਹਿਬ ਸਿੰਘ ਨੇ ਕੰਵਰ ਦੇ ਗਲੋਂ ਮਾਲਾ ਲਾਹ ਕੇ ਮੁੜ ਮਹਾਰਾਜੇ ਦੀ ਭੇਟਾ ਕਰਨੀ ਚਾਹੀ, ਪਰ ਸਰਕਾਰ ਨੇ ਲੈਣ ਤੋਂ ਨਾਂਹ ਕਰ ਦਿੱਤੀ। ਇਸ ਮਾਲਾ ਦਾ ਮੁੱਲ 70,000 ਰੁਪਿਆ ਸੀ ।

ਅਗਲੇ ਦਿਨ ਪਟਿਆਲੇ ਤੋਂ ਤੁਰ ਕੇ ਮਹਾਰਜਾ ਅੰਬਾਲੇ ਪਹੁੰਚਿਆ । ਇੱਥੇ ਖਬਰਾਂ ਆਈਆਂ ਕਿ ਠਾਕਰ ਕਿਸ਼ਨ ਸਿੰਘ ਨਰੈਣ-ਗੜੀਆ ਸਰਕਾਰ ਦੇ ਇਲਾਕੇ ਦੀ ਪਰਜਾ ਨੂੰ ਅੰਤ ਦੁੱਖ ਦੇ ਰਿਹਾ ਹੈ । ਇਸ ਖਬਰ ਨੂੰ ਸੁਣ ਕੇ ਮਹਾਰਾਜਾ ਸਾਹਿਬ ਨੇ ਇਹ ਮਨ ਵਿਚ ਠਾਨ ਲਿਆ ਕਿ ਝਬਦੇ ਹੀ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ, ਸੋ ਇਥੋਂ ਹੀ ਕੂਚ ਕਰ ਦਿਤਾ ਅਤੇ ਜਾਂਦੇ ਹੀ ਕਿਲ੍ਹਾ ਨਰੈਣਗੜ੍ਹ ਨੂੰ ਜਾ ਘੇਰਿਆ। ਇਹ ਕਿਲ੍ਹਾ ਬੜਾ ਪੱਕਾ ਬਣਿਆ ਹੋਇਆ ਸੀ ਅਤੇ ਇਸਦੇ ਕਈ ਉਚੇ ਦਮਦਮਿਆਂ ਵਿਚ ਭਾਰੀ ਤੋਪਾਂ ਲੱਗੀਆਂ ਹੋਈਆਂ ਸਨ ਜਿਹਨਾਂ ਦੀ ਮਾਰ ਬਹੁਤ ਦੂਰ ਤਕ ਪੈਂਦੀ ਸੀ । ਠਾਕਰ ਕਿਸ਼ਨ ਸਿੰਘ ਨੇ ਜਦ ਧਾਵੇ ਦੀ ਖਬਰ ਸੁਣੀ ਤਾਂ ਉਸ ਨੇ ਭੀ ਆਪਣੀ ਰੱਖਿਆ ਲਈ ਜੋ ਕੁਝ ਉਸ ਤੋਂ ਹੋ ਸਕਿਆ ਕੀਤਾ ਅਤੇ ਆਪਣੀ ਤੋਪਾਂ ਤੋਂ ਚੰਗਾ ਕੰਮ ਲਿਆ। ਇੰਨੇ ਨੂੰ ਸਰਦਾਰ ਫਤਹ ਸਿੰਘ ਕਾਲਿਆਂ ਵਾਲਾ ਇਕ ਦਸਤਾ ਫੌਜ ਲੈ ਕੇ ਅੱਗੇ ਵਧਿਆ ਤਾਂ ਜੋ ਵੈਰੀ ਦੀਆਂ ਤੋਪਾਂ ਤੇ ਕਬਜ਼ਾ ਕਰੇ । ਇਹ ਬਹਾਦਰ ਸਰਦਾਰ ਸਣੇ ਆਪਣੇ ਜੱਥੇ ਦੇ ਬੜੀ ਬੀਰਤਾ ਨਾਲ ਅੱਗੇ ਵਧ ਕੇ ਤੋਪਖਾਨੇ ਤੇ ਟੁੱਟ ਪਿਆ । ਮਹਾਰਾਜਾ ਸਾਹਿਬ ਇਕ ਉਚੀ ਥਾਂ ਤੋਂ ਦੂਰਬੀਨ ਨਾਲ ਲੜਾਈ ਦਾ ਰੰਗ ਵੇਖ ਰਹੇ ਸਨ । ਹੁਣ ਸਰਦਾਰ ਫਤਹ ਸਿੰਘ ਦੇ ਦਸਤੇ ਨੇ ਤੋਪਾਂ ਵੈਰੀ ਤੋਂ ਖੋਹ ਲਈਆਂ। ਅਜੇ ਇਹ ਤੋਪਾਂ ਸਰਦਾਰ ਫਤਹ ਸਿੰਘ ਆਪਣੇ ਵੱਲ ਖਿਚਵਾ ਰਿਹਾ ਸੀ ਕਿ ਇੰਨੇ ਨੂੰ ਸਾਹਮਣੇ ਪਾਸੇ ਤੋਂ ਇਕ ਗੋਲੀ ਆਈ ਜੋ ਸਰਦਾਰ ਫਤਹ ਸਿੰਘ ਨੂੰ ਛਾਤੀ ਵਿਚ ਲੱਗੀ, ਜਿਸ ਦੀ ਕਰੜੀ ਸੱਟ ਨਾਲ ਉਸਨੇ ਉਥੇ ਹੀ ਪ੍ਰਾਣ ਤਿਆਗ ਦਿੱਤੇ । ਮਹਾਰਾਜਾ ਸਾਹਿਬ ਨੂੰ ਇਸ ਬਹਾਦਰ ਸਰਦਾਰ ਦੀ ਮੌਤ ਦਾ ਬਹੁਤ ਸ਼ੌਕ ਹੋਇਆ ਤੇ ਝੱਟ ਇਕ ਹੋਰ ਦਸਤਾ ਅੱਗੇ ਵਧਾ ਕੇ ਕਿਲ੍ਹੇ ਤੋਂ ਐਸਾ ਗੋਲੀਆਂ ਦਾ ਮੀਂਹ ਵਸਾਇਆ ਕਿ ਕਿਲ੍ਹੇ ਦੀ ਦੱਖਣੀ ਬਾਹੀ ਛੇਕੋ ਛੇਕ ਹੋ ਗਈ । ਹੁਣ ਉਪਰੋਂ ਉਡਵਾਂ ਧਾਵਾ ਕਰਕੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਠਾਕਰ ਕਿਸ਼ਨ ਸਿੰਘ ਆਪਣੀ ਜਾਨ ਬਚਾ ਕੇ ਪਿੱਛੇ ਹਟ ਗਿਆ ਤੇ ਉਸਦਾ ਇਲਾਕਾ ਸਰਦਾਰ ਫਤਹ ਸਿੰਘ ਆਹਲੂਵਾਲੀਏ ਨੂੰ ਜਗੀਰ ਵਿਚ ਦੇ ਦਿਤਾ । ਇੱਥੋਂ ਹੁੰਦੇ ਹੋਏ ਨੁਸ਼ੈਹਰਾ, ਮੋਰਿੰਡਾ, ਬਹਲੋਲਪੁਰ ਆਦਿ ਇਲਾਕਾ ਸੋਧ ਕੇ ਮਹਾਰਾਜਾ ਸਾਹਿਬ ਦੇ ਲਾਹੌਰ ਪਹੁੰਚਣ ਦੀ ਤਰੀਕ 4 ਦਸੰਬਰ 1807 ਈ. ਹੈ ।

ਮਹਾਰਾਜਾ ਸਾਹਿਬ ਜਦ ਲਾਹੌਰ ਪਹੁੰਚੇ ਤਾਂ ਇਹਨਾਂ ਦਿਨਾਂ ਵਿਚ ਹੀ ਰਾਣੀ ਮਹਿਤਾਬ ਕੌਰ ਨੂੰ ਜੋੜੇ ਪੁੱਤ ਜੰਮੇ । ਇਸ ਖੁਸ਼ੀ ਦੇ ਸਮੇਂ ਮਹਾਰਾਜਾ ਨੇ ਹਜਾਰਾਂ ਰੁਪਏ ਦਾਨ ਕੀਤੇ ਅਤੇ ਸ਼ਾਹਜ਼ਾਦਿਆਂ ਦੇ ਨਾਮ ਗੁਰੂ ਆਸ਼ੇ ਅਨੁਸਾਰ 'ਸੇਰ ਸਿੰਘ ਤੇ ਤਾਰਾ ਸਿੰਘ' ਰੱਖੇ ਗਏ।

1. ਘਨੱਈਆ ਲਾਲ ਤਾਰੀਖ ਪੰਜਾਬ ਸਫਾ1891

44 / 154
Previous
Next