Back ArrowLogo
Info
Profile

"ਕਾਹੇ ਰੇ ਬਨ ਖੋਜਨ ਜਾਈ॥

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥੧॥ਰਹਾਉ॥

ਪੁਹਪ ਮਧਿ ਜਿਉ ਬਾਸ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥੧॥

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥

ਜਨ ਨਾਨਕ ਬਿਨੁ ਆਪਾ ਚੀਨੇ ਮਿਟੈ ਨ ਭ੍ਰਮ ਕੀ ਕਾਈ॥੨॥"    (ਧਨਾਸਰੀ ਮਹਲਾ ੯, ਅੰਕ ੬੮੪)

ਇਹ ਸ਼ਬਦ ਪੜ੍ਹਕੇ ਆਪ ਚੁੱਪ ਹੋ ਗਏ ਤੇ ਨੈਣ ਮੀਟ ਲਏ। ਬਾਈ ਸਾਹਿਬਾਂ ਦੇ ਮੂੰਹ ਤੋਂ ਨਿਕਲਦੇ ਇਕ ਇਕ ਅੱਖਰ ਨੂੰ ਸ੍ਵਾਂਤੀ ਬੂੰਦ ਵਾਂਙ ਪੀ ਰਹੀ ਸੀ, ਉਸ ਦੇ ਅੰਦਰ ਘਟ ਰਿਹਾ ਸੀ ਭਾਵ ਸਪਸ਼ਟ ਹੋ ਕੇ ਤੇ ਅਨਭਉ ਵਿਚ ਸੱਟ ਰਿਹਾ ਸੀ ਉਸ ਦਾ ਅਸਰ। ਮਗਨ ਹੋ ਗਈ ਬਾਈ। ਜਦ ਸਤਿਗੁਰ ਨੇ ਨੈਣ ਖੁਹਲੇ ਤਾਂ ਹੁਣ ਇਕ ਜਲਾਲੀ ਰੰਗ ਤੇ ਭਰਵੀਂ ਸਦ ਵਿਚ ਬੋਲੇ:

"ਸੁਘੜੋ ਤੂੰ ਗ੍ਯਾਨ ਪਾ ਲਿਆ, ਤੂੰ ਭਗਤੀ ਪਾ ਲਈ। ਤੈਨੂੰ ਅਨੁਭਵ ਹੋ ਗਿਆ ਓਸ ਦਾ ਕਿ ਜਿਸ ਦਾ ਸਾਰੇ ਨਿਵਾਸ ਹੈ। ਸਾਰੇ ਪਸਾਰੇ ਦੇ ਵਿਚ ਵੱਸ ਕੇ ਜੋ ਫੇਰ ਅਲੇਪ ਹੈ ਸੋ ਤੇਰੇ ਅੰਦਰ ਬੀ ਸਮਾ ਰਿਹਾ ਹੈ।

ਬਰਨ ਚਿਹਨ ਜਿਹ ਜਾਤਿ ਨ ਪਾਤਾ॥

ਸਤ੍ਰ ਮਿਤ੍ਰ ਜਿਹ ਤਾਤ ਨ ਮਾਤਾ॥

ਸਭ ਤੇ ਦੂਰਿ ਸਭਨ ਤੇ ਨੇਰਾ॥

ਜਲ ਥਲਿ ਮਹੀਅਲਿ ਜਾਹਿ ਬਸੇਰਾ॥੪॥            (ਪਾ.৭০)

ਇਸ ਨੂੰ ਤੂੰ ਅਨੁਭਵ ਕਰ ਲਿਆ ਹੈ। ਇਸ ਘਟ ਘਟ ਦੇ ਵਾਸੀ ਨਾਲ ਅੰਤਰ ਆਤਮੇ ਸਦਾ ਮਿਲੇ ਰਹਿਣਾ। ਸੁਰਤ ਉਸ ਵਿਚ ਲਾਈ ਰੱਖਣੀ ਹੈ। ਅੰਤਰ ਆਤਮੇ ਉਸ ਨਾਲ ਵਿੱਥ ਨਹੀਂ ਪੈਣ ਦੇਣੀ। ਇਹ ਭਗਤੀ ਹੈ, ਇਹ ਪ੍ਰੇਮ ਹੈ, ਮਿਲੇ ਰਹਿਣਾ ਸਦਾ ਮਿਲੇ ਰਹਿਣਾ। ਪ੍ਰੇਮ ਦਾ ਸਾਧਨ ਸਰੂਪੀ ਰੂਪ 'ਨਾਮ' ਹੈ। ਨਾਮ ਪ੍ਰੇਮ ਹੈ। “ਬਿਨ ਹਰਿ ਨਾਮ ਨ ਬਾਚਨ ਪੈਹੈ।” ਜਦੋਂ ਇਹ ਖੇਲ ਅੰਦਰ ਵਾਪਰਗਈ ਤਾਂ ਗਯਾਨ ਤੇ

111 / 151
Previous
Next