Back ArrowLogo
Info
Profile

ਪਰ ਹੁਣ ਕਿਹੋ ਜਿਹਾ ਪੋਹ ਆਯਾ? ਦੁਖ ਹਰਨ ਵਾਲਾ, ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ ਇਸ ਪੋਹ ਦੀ ਮਹਿਮਾ ਐਉਂ ਫਬ ਰਹੀ ਹੈ:-

"ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥'

ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥

ਕਰੁ ਗਹਿ ਲੀਨੀ ਪਾਰਬ੍ਰਹਿਮ ਬਹੁੜਿ ਨ ਵਿਛੁੜੀਆਹੁ॥

ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥

ਸਰਮ ਪਈ ਨਾਰਾਇਣੈ ਨਾਨਕ ਦਰ ਪਈਆਹ॥

ਪੋਖੁ ਸੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹ॥੧੧॥” (ਮਾਝ ਮ. ੫, ਬਾ.ਮਾ. ਅੰਕ ੧੩੫)

ਐਸੇ ਪਿਆਰੇ ਪੋਹ ਦਾ ਜਿਸ ਵਿਚ "ਬਿਖਿਆ ਪੋਹਿ ਨ ਸਕਈ " ਦਾ ਬਾਨ੍ਹਣੂ ਬੰਨ੍ਹਣੂੰ ਵਾਲਾ ਤੇਜਸਵੀ ਮਹਾਰਾਜ ਪ੍ਰਗਟ ਹੋਇਆ ਇਕ ਦਿਹਾੜਾ ਆਇਆ ਜਿਸ ਦਿਨ ਸਪਤਮੀ ਥਿਤ ਸੀ। ਇਸ ਭਾਗੇ ਭਰੇ ਦਿਨ ਸਵਾ ਪਹਿਰ ਰਾਤ ਰਹਿੰਦੀ ਸ੍ਰੀ ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ, ਧਰਮ ਧੁਰੰਧਰ, ਪੂਰਨ ਗੁਰ ਅਵਤਾਰ ਜੀ ਦੇ ਗ੍ਰਿਹ-ਮਾਤਾ ਗੁਜਰੀ ਜੀ ਦੇ ਸੁਲੱਖਣੇ ਗ੍ਰਿਹ-ਸ਼੍ਰੀ ਕਲਗੀਧਰ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ'। ਮਹਾਂ ਪੁਰਖਾਂ ਦੇ ਅਵਤਾਰ ਧਰਤੀ ਤੇ ਉਧਾਰ ਨਮਿਤ ਹੋਇਆ ਕਰਦੇ ਹਨ, ਜਦ ਕਦੇ ਪ੍ਰਿਥਵੀ ਪਰ ਪਾਪ ਅਤਿ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿਚੋਂ ਕੋਈ ਉਪਕਾਰੀ ਆਉਂਦਾ ਹੈ, ਪਰ ਐਤਕੀਂ ਤਾਂ ਪਰ-ਉਪਕਾਰੀਆਂ ਦੇ ਸਿਰਤਾਜ ਆ ਗਏ ਅਰ ਇੱਕੋ ਵਾਰੀ ਆ ਕੇ

----------------

  1. ਸ੍ਰੀ ਗੁਰੂ ਜੀ ਨੇ ਆਪਣੇ ਅਵਤਾਰ ਨੂੰ ਆਪਣੇ ਮੁਖਾਰਬਿੰਦ ਥੀਂ ਐਉਂ ਵਰਣਨ ਕੀਤਾ ਹੈ, "ਮੁਰ ਪਿਤ ਪੂਰਬਿ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥ ਨਾਨਾ॥ ਜਬ ਹੀ ਜਾਤਿ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥੧॥ ਤਹੀ ਪ੍ਰਕਾਸ਼ ਹਮਾਰਾ ਭਯੇ॥ ਪਟਨਾ ਸਹਰ ਬਿਖੈ ਭਵ ਲਯੋ॥ ...(ਬਚਿ.ਨਾ.)
55 / 151
Previous
Next