Back ArrowLogo
Info
Profile

ਇਕ ਬੁਝਾਰਤ

ਪੋਹ ਖੋਹ - ਪੋਹ ਮੋਹ

{ਸੰਮਤ 1722 ਬਿਕ੍ਰਮੀ ਦਾ ਪੋਹ}

  1. ਚੜ੍ਹਿਆ ਪੋਹ ਤਾਂ ਲੱਗੀ ਖੋਹ

ਪਾਲੇ ਹੱਡ ਕੜਕਾਵਨ ਓਹ

ਦੰਦਾਂ ਨਾਲ ਵਜੇਂਦੇ ਠੱਕੇ

ਪਾਪੀ ਪੌਣ ਕੌਣ ਜਾ ਡੱਕੇ

ਰਾਤ ਇਕੱਲੀ ਬੂਹੇ ਬੰਦ

ਨਾ ਤਾਰੇ ਨਾਂ ਦਿੱਸੇ ਚੰਦ

ਕੱਲ ਮੁਕੱਲੀ ਰੋਵਾਂ ਧਾਈਂ

ਪਯਾਰੇ ਹਾਇ ਝਾਤ ਨਾਂ ਪਾਈ।

{ਸੰਮਤ 1723 ਬਿਕ੍ਰਮੀ ਦਾ ਪੋਹ}

  1. ਵਾਹ ਵਾਹ ਸਾਡਾ ਆਯਾ ਪੋਹ

ਮਾਰ ਹੁਲਾਰੇ ਉਠਯਾ ਮੋਹ।

ਠੰਢੀ ਪੌਣ ਪਿਆਰੀ ਲੱਗੇ

ਜੱਫੀ ਪਾਂਦੀ ਤਿਰੱਖੀ ਵੱਗੇ।

ਰਾਤ ਇਕੱਲੀ ਬੂਹੇ ਬੰਦ

ਅੰਦ੍ਰੇ ਸੂਰਜ ਤਾਰੇ ਚੰਦ।

ਖਿੜ ਖਿੜ ਹੱਸਾਂ ਲੁੱਡੀ ਪਾਈ

ਕਿਨ ਆ ਕੇ ਰੁਤ ਪਰਤ ਦਿਖਾਈ?

(ਸੰਮਤ 1969 ਬਿਕ੍ਰਮੀ ਦਾ ਪੋਹ}

  1.  ਗੇੜੇ ਲਾਂਦਾ ਓਹੋ ਪੋਹ

ਆਯਾ ਫੇਰ ਕਰੇਦਾਂ ਟੋਹ।

ਵਿੱਚ ਮਾਘ ਦੇ ਪੈਰ ਧਰਾਂਦਾ,

ਰੂਪ ਬਸੰਤੀ ਫਬਨ ਫਬਾਂਦਾ।

ਪੁਛਦਾ ਦੱਸੋ ਤੁਸੀਂ ਸੁਜਾਨ

ਕਿਉਂ ਹੁਣ ਕਰਦੇ ਮੇਰਾ ਮਾਨ?

ਮੈਨੂੰ ਤੁਸਾਂ ਬਸੰਤ ਬਨਾਯਾ

58 / 151
Previous
Next