ਸਿੰਘ ਨੇ ਉਹਨਾਂ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖਿਆ, ਤਾਂ ਦਿਲ ਵਿਚ ਸ਼ੱਕ ਪੈ ਗਿਆ। ਉਹ ਮੀਆਂ ਊਧਮ ਸਿੰਘ (ਗੁਲਾਬ ਸਿੰਘ ਦਾ ਪੁੱਤਰ)
ਨੋਨਿਹਾਲ ਸਿੰਘ ਤੇ
ਊਧਮ ਸਿੰਘ
ਕਿਲ੍ਹੇ ਨੂੰ ਨੂੰ ਨਾਲ ਲੈ ਕੇ ਕਿਲ੍ਹੇ ਨੂੰ ਤੁਰ ਪਿਆ। ਜਿਸ ਦਰਵਾਜ਼ੇ ਵਿਚ ਦੀ ਲੰਘਣਾ ਸੀ, ਡੋਗਰਿਆਂ ਨੇ ਉਸਦੇ ਛੱਜੇ ਦੀਆਂ ਦਾੜ੍ਹਾਂ ਪੁੱਟ ਕੇ ਵਿਚ ਬਾਰੂਦ
ਭਰ ਛੱਡਿਆ ਸੀ। ਦਰਵਾਜ਼ੇ ਉੱਪਰ ਕਰਨਲ ਬਿਜੈ ਸਿੰਘ* ਕੁਝ ਸਿਪਾਹੀਆਂ ਸਣੇ ਬੈਠਾ ਸੀ। ਤਜਵੀਜ਼ ਇਹ ਸੀ, ਕਿ ਜਿਸ ਵੇਲੇ 'ਕੰਵਰ' ਛੱਜੇ ਹੇਠ ਆਵੇ, ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ ਤੇ ਬਿਜੈ ਸਿੰਘ ਦੇ ਸਿਪਾਹੀ ਬਾਰੂਦ ਨੂੰ ਅੱਗ ਦੇ ਦੇਣ।
ਜਿਸ ਵੇਲੇ ਕੰਵਰ ਨੌਨਿਹਾਲ ਸਿੰਘ ਤੇ ਊਧਮ ਸਿੰਘ ਦਰਵਾਜ਼ੇ ਦੇ ਨੇੜੇ ਆਏ, ਹੀਰਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਸ਼ਾਰਾ ਕੀਤਾ, ਕਿ 'ਊਧਮ ਸਿੰਘ ਨਾਲ ਆ ਰਿਹਾ ਹੈ, ਕੀ ਕੀਤਾ ਜਾਵੇ ?' ਅੱਗੋਂ ਧਿਆਨ ਸਿੰਘ ਨੇ ਇਸ਼ਾਰੇ ਨਾਲ ਉੱਤਰ ਦਿੱਤਾ, 'ਸਾਡਾ ਇਕ ਊਧਮ ਸਿੰਘ ਮਰ ਜਾਵੇਗਾ, ਤਾਂ ਪਰਵਾਹ ਨਹੀਂ, ਪਰ ਕੰਵਰ ਜਿਉਂਦਾ ਕਿਲ੍ਹੇ ਵਿੱਚ ਨਾ ਚਲਾ ਜਾਵੇ।
"ਬਾਵਾ ਬੁਧ ਸਿੰਘ ਇੰਜੀਨੀਅਰ।
(ਦੇਖੋ ਪੰਨਾ ੩੮ ਦਾ ਬਾਕੀ ਫੁਟਨੋਟ)
ਕੈਪਟਨ ਗਾਰਡਨਰ ਕਹਿੰਦਾ ਹੈ : "ਮੈਂ ਆਪ ਸਸਕਾਰ ਦੇ ਸਮੇਂ ਕੋਲ ਮੌਜੂਦ ਸੀ। ਜਦੋਂ ਲੰਬੂ ਲਾਇਆ ਗਿਆ, ਉਸ ਵੇਲੇ ਮੈਂ ਧਿਆਨ ਸਿੰਘ ਦੇ ਖ਼ਾਸ ਹੁਕਮ ਅਨੁਸਾਰ ਉਸ ਦੇ ਕੋਲ ਖਲਾ ਸੀ। ਸ਼ਹਿਜ਼ਾਦੇ ਦੇ ਜਾਣ ਤੋਂ ਪਹਿਲਾਂ ਰਾਜੇ (ਧਿਆਨ ਸਿੰਘ) ਨੇ ਮੈਨੂੰ ਹੁਕਮ ਦਿੱਤਾ, ਕਿ ਮੈਂ ਆਪਣੇ ਤੋਪਖ਼ਾਨੇ ਦੇ ੪੦ ਜਵਾਨ ਬਿਨਾਂ ਵਰਦੀ ਲਿਆਵਾਂ, ਜਿਨ੍ਹਾਂ ਦੀ ਬਾਬਤ ਉਸ ਨੇ ਕਿਹਾ, ਕਿ ਸ਼ੀਘਰ ਲੋੜ ਹੈ। ਜਦੋਂ ਮੈਂ ਉਹਨਾਂ ਆਦਮੀਆਂ ਨੂੰ ਲੈ ਕੇ ਵਾਪਸ ਆਇਆ, ਤਾਂ ਭਾਣਾ ਵਰਤ ਚੁੱਕਾ ਸੀ ਤੇ ਨੌਨਿਹਾਲ ਸਿੰਘ ਨੂੰ ਪਾਲਕੀ ਵਿੱਚ ਪਾ ਕੇ ਹਜ਼ੂਰੀ ਬਾਗ਼ ਵਿਚ ਲਈ ਜਾਂਦੇ ਸਨ। ਮੈਨੂੰ ਰਾਜੇ ਨੇ ਹੁਕਮ ਦਿੱਤਾ, ਕਿ ਮੈਂ ਆਪਣੇ ਆਦਮੀਆਂ ਨੂੰ ਵਾਪਸ ਭੇਜ ਦੇਵਾਂ, ਕਿਉਂਕਿ ਉਹਨਾਂ ਦੀ ਹੁਣ ਲੋੜ ਨਹੀਂ ਸੀ ਰਹੀ। ਅੱਜ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਸਕਿਆ, ਕਿ ਉਹਨਾਂ ਦੀ ਕੀ ਲੋੜ ਸੀ ਤੇ ਉਹਨਾਂ ਤੋਂ ਕੀ ਕਰਵਾਉਣਾ ਸੀ। ਮੌਕੇ ਉੱਤੇ ਮੈਨੂੰ ਉਸ ਭਾਣੇ ਦੇ ਸਾਰੇ ਹਾਲ ਦਾ ਪਤਾ ਲੱਗ ਗਿਆ ਤੇ ਪਿੱਛੋਂ ਲਾਹੌਰ ਦੇ ਇਕ ਪਤਵੰਤੇ ਬਿਓਪਾਰੀ ਤੇ ਦਰਬਾਰ ਦੇ ਸਰਕਾਰੀ ਜੌਹਰੀ ਨੇ ਮੇਰੇ ਪਾਸ ਏਸ ਗੱਲ ਦੀ ਪਰੋੜ੍ਹਤਾ ਕੀਤੀ। ਉਸ ਨੇ ਕਈ ਅੰਗਰੇਜ਼ ਅਫ਼ਸਰਾਂ ਪਾਸ ਨੌਨਿਹਾਲ ਸਿੰਘ ਦੀ ਮੌਤ ਤੋਂ ਪਹਿਲਾਂ ਦੇ ਹਾਲ-ਜੋ ਮੈਂ ਕਹੇ ਸਨ-ਬਿਆਨ ਕੀਤੇ।"