Back ArrowLogo
Info
Profile

ਮਹਾਰਾਜੇ ਤੇ ਧਿਆਨ ਸਿੰਘ ਦੀ ਹੁਣ ਖੁੱਲ੍ਹ-ਮ-ਖੁੱਲ੍ਹਾ ਲੱਗਣ ਲੱਗ ਪਈ। ਧਿਆਨ ਸਿੰਘ ਚਾਹੁੰਦਾ ਸੀ, ਕਿ ਸ਼ੋਰ ਸਿੰਘ ਨੂੰ ਬਿਲੇ ਲਾ ਕੇ ਤਖ਼ਤ 'ਤੇ ਕਿਸੇ ਹੋਰ ਨੂੰ ਬਿਠਾਵੇ, ਤੇ ਸ਼ੇਰ ਸਿੰਘ ਚਾਹੁੰਦਾ ਸੀ ਧਿਆਨ ਸਿੰਘ ਵਾਲਾ ਕੀਰਤਨ ਸੋਹਿਲਾ ਪੜ੍ਹ ਕੇ ਡੋਗਰਿਆਂ ਦੇ ਅਸਰ ਹੇਠੋਂ ਆਜ਼ਾਦ ਹੋਵੇ। ਓਧਰ ਸੰਧਾਵਾਲੀਏ ਲਹਿਣਾ ਸਿੰਘ ਤੇ ਅਜੀਤ ਸਿੰਘ ਕਸਮ ਖਾਧੀ ਫਿਰਦੇ ਸਨ, ਕਿ ਜਦ ਤਕ ਮਹਾਰਾਜੇ ਤੇ ਵਜ਼ੀਰ ਦੋਹਾਂ ਦਾ ਖ਼ਾਤਮਾ ਨਹੀਂ ਕਰ ਲੈਂਦੇ, ਸੱਜੇ ਹੱਥ ਨਾਲ ਰੋਟੀ ਨਹੀਂ ਖਾਣੀ।

ਇਕ ਦਿਨ ਬੇਈਮਾਨੀ ਦਾ ਪੁਤਲਾ ਧਿਆਨ ਸਿੰਘ ਲਹਿਣਾ ਸਿੰਘ ਨੂੰ

ਧਿਆਨ ਸਿੰਘ ਨੇ ਸ਼ੇਰ ਸਿੰਘ

ਦੇ ਵਿਰੁੱਧ ਲਹਿਣਾ ਸਿੰਘ ਨੂੰ

ਭੜਕਾਉਣਾ                                    ਬੁਲਾਕੇ ਆਖਣ ਲੱਗਾ, "ਭਾਈਆ ਜੀ ! ਭਾਵੇਂ ਮਹਾਰਾਜੇ ਨੇ ਤੁਹਾਨੂੰ ਜਾਗੀਰਾਂ ਦੇ ਦਿੱਤੀਆਂ ਨੇ ਤੇ ਸਰਦਾਰੀਆਂ 'ਤੇ ਬਹਾਲ ਕਰ ਦਿੱਤਾ ਏ, ਪਰ ਉਹ ਤੁਹਾਡੇ ਨਾਲ ਦਿਲੋਂ ਸਾਫ਼ ਨਹੀਂ ਜੇ। ਉਹਨੂੰ ਡਰ ਸੀ, ਕਿ ਸ. ਅਜੀਤ ਸਿੰਘ ਅੰਗਰੇਜ਼ਾਂ ਨੂੰ ਭੜਕਾ ਕੇ ਕੋਈ ਵੱਡਾ ਪੁਆੜਾ ਨਾ ਖੜਾ ਕਰ ਦੇਵੇ । ਹੁਣ ਉਹ ਤੁਹਾਨੂੰ ਵਿਸਾਹ ਕੇ ਮਰਵਾ ਦੇਵੇਗਾ। ਏਸ ਬਾਰੇ ਉਹਨੇ ਪਹਿਲਾਂ ਪਹਿਲਾਂ ਮੇਰੇ ਨਾਲ ਇਕ ਦੋ ਵਾਰੀ ਕੁਛ ਬੁਝਾਰਤ ਜੇਹੀ ਪਾਈ ਸੀ, ਪਰ ਮੈਂ ਚੁੱਪ ਹੋ ਰਿਹਾ ਸਾਂ। ਮੈਂ ਤੁਹਾਨੂੰ ਆਪਣੇ ਨਿਗਦੇ ਮਿੱਤਰ ਸਮਝ ਕੇ ਇਹ ਭੇਤ ਭੰਨਿਆਂ ਜੇ। ਅੱਗੇ ਜਿਵੇਂ ਤੁਹਾਡੀ ਮਰਜ਼ੀ।"

ਲਹਿਣਾ ਸਿੰਘ :-"ਫੇਰ ਏਸ ਦਾ ਉਪਾਅ ਕੀ ਹੋਵੇ ?"

ਧਿਆਨ ਸਿੰਘ :-"ਇਕ ਈ। ਉਹ ਤੁਹਾਨੂੰ ਮਰਵਾਉਣ ਚਾਹੁੰਦਾ ਏ, ਤੁਸੀਂ ਉਹਨੂੰ ਮਾਰ ਦਿਓ।"

ਲਹਿਣਾ ਸਿੰਘ :-"ਏਸ ਬਦਲੇ ਸਾਨੂੰ ਕੀ ਲਾਭ ਹੋਵੇਗਾ ?"

ਧਿਆਨ ਸਿੰਘ :-"ਭਾਈਆ ਜੀ, ਮੇਰਾ ਤਾਂ-ਸੱਚੀ ਗੱਲ ਏ ਰਾਜ ਕਾਜ ਤੋਂ ਜੀਅ ਅੱਕ ਗਿਆ ਏ। ਮੈਂ ਤਾਂ ਹੁਣ ਸਭ ਕੁਝ ਛੱਡ ਕੇ ਕਾਂਸ਼ੀ ਚਲਾ ਜਾਣਾ ਚਾਹੁੰਦਾ ਹਾਂ। ਨਾਲੇ ਓਥੇ ਰੋਜ਼ ਗੰਗਾ ਮਾਈ ਦੇ ਦਰਸ਼ਨ ਕਰਿਆ ਕਰਾਂਗਾ, ਨਾਲੇ ਧੋ-ਧੋ ਕੇ ਪਾਪ ਲਾਹਿਆ ਕਰਾਂਗਾ। ਏਹ ਗੱਲ ਵੀ ਤੁਹਾਡੇ ਭਲੇ ਵਾਸਤੇ ਛੇੜੀ ਸੀ। ਸ਼ੇਰ ਸਿੰਘ ਨੂੰ ਕਤਲ ਕਰ ਦਿਓ, ਤਖ਼ਤ ਉੱਤੇ ਸ਼ੇਰੇ-ਪੰਜਾਬ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਬਿਠਾ ਦਿਓ ਤੇ

59 / 251
Previous
Next