Back ArrowLogo
Info
Profile

"ਬਿਲਕੁਲ। ਇਹ ਆਲ-ਇਨ-ਵਨ ਯੂਨਾਨੀਆਂ ਨੇ ਅਪਣਾ ਲਿਆ ਅਤੇ ਨਾਂ ਰੱਖ ਲਿਆ ਡਾਇਓਨੀਸਸ। ਇਸ ਨੂੰ ਯੂਨਾਨ ਦੇ ਪ੍ਰਧਾਨ ਦੇਵਤੇ ਜਯੂਸ (ZEUS) ਜਾਂ ਜੀਅਸ ਦਾ ਪੁੱਤਰ ਮੰਨ ਲਿਆ ਗਿਆ। ਯੂਨਾਨੀ ਉੱਚ ਵਰਗ ਨੇ ਇਸ ਧਰਮ ਦਾ ਵਿਰੋਧ ਕੀਤਾ ਸੀ; ਪਰ ਛੇਤੀ ਹੀ ਉੱਚ ਵਰਗ ਦੀਆਂ ਇਸਤੀਆਂ ਦੁਆਰਾ ਅਪਣਾਇਆ ਜਾਣ ਕਰਕੇ ਇਹ ਆਮ ਹੋ ਗਿਆ। ਇਸ ਧਰਮ (ਜਾਂ ਡਾਇਓਨੀਸਸ ਦੀ ਪੂਜਾ) ਦਾ ਜਿਹੜਾ ਰੂਪ ਉੱਚ ਵਰਗੀ ਇਸਤ੍ਰੀ ਨੇ ਅਪਣਾਇਆ ਸੀ ਉਸ ਵਿੱਚ ਨਸ਼ੇ ਅਤੇ ਨਸ਼ੇ ਤੋਂ ਉਪਜਣ ਵਾਲੀ ਬਦ-ਮਸਤੀ ਸ਼ਾਮਲ ਸੀ: ਪਰੰਤੂ ਪਸ਼ੂਆਂ ਨੂੰ ਵਲੂੰਧਰ ਕੇ ਕੱਚਾ ਖਾਣਾ ਸ਼ਾਮਲ ਨਹੀਂ ਸੀ। ਇਸ ਫ਼ਰਕ ਨੇ ਅੱਗੇ ਚੱਲ ਕੇ ਉਹ ਕਰਾਮਾਤ ਕੀਤੀ ਲੱਗਦੀ ਹੈ ਜਿਸ ਵਿੱਚੋਂ ਉਹ ਧਰਮ ਉਪਜੇ, ਜਿਨ੍ਹਾਂ ਦਾ ਦਾਰਸ਼ਨਿਕਤਾ ਨਾਲ ਸੰਬੰਧ ਲੱਭਿਆ ਜਾ ਸਕਦਾ ਹੈ।"

"ਵੀਰ ਜੀ, ਇਸ ਦੀ ਕੁਝ ਵਿਆਖਿਆ ਜਰੂਰ ਕਰੋ: ਵਿਆਖਿਆ ਤੋਂ ਮੇਰਾ ਭਾਵ ਹੈ ਵਿਸਥਾਰ।"

"ਉੱਚ ਵਰਗੀ ਇਸਤ੍ਰੀ ਵੱਡੇ ਵੱਡੇ ਟੋਲਿਆਂ ਦੇ ਰੂਪ ਵਿੱਚ, ਪਹਾੜੀਆਂ ਉੱਤੇ ਜਾ ਕੇ, ਸਾਰੀ ਸਾਰੀ ਰਾਤ ਮਸਤੀ ਦੀ ਹਾਲਤ ਵਿੱਚ ਨੱਚਦੀਆਂ, ਗਾਉਂਦੀਆਂ ਰਹਿੰਦੀਆਂ ਸਨ। ਇਸ ਸਮਾਗਮ ਉੱਤੇ ਨਸ਼ੇ ਦੀ ਮਨਾਹੀ ਨਹੀਂ ਸੀ ਹੁੰਦੀ, ਤਾਂ ਵੀ ਕਈ ਨਸ਼ਾ ਨਾ ਪੀ ਕੇ ਕੇਵਲ ਕਿਸੇ ਅੰਦਰੂਨੀ ਖ਼ੁਮਾਰ ਕਾਰਨ ਹੀ ਅਜੇਹਾ ਕਰਦੀਆਂ ਸਨ। ਇਸ ਗੱਲ ਨੂੰ ਵੇਖ ਕੇ ਯੂਨਾਨੀ ਵਿਚਾਰਵਾਨਾਂ ਦਾ ਧਿਆਨ ਰਹੱਸਵਾਦ ਵੱਲ ਮੁੜਿਆ। ਉਨ੍ਹਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਰੂਹਾਨੀ ਜਾਂ ਪਰਾ-ਸਰੀਰਕ ਸ਼ਕਤੀ ਦਾ ਕਿਸੇ ਆਦਮੀ ਦੇ ਮਨ ਵਿੱਚ ਪਰਵੇਸ਼ ਕਰ ਜਾਣਾ ਸੰਭਵ ਵੀ ਹੈ ਅਤੇ ਸ੍ਰੇਸ਼ਟ ਵੀ। ਯੂਨਾਨੀ ਬੋਲੀ ਵਿੱਚ ਇਸ ਸ਼ਬਦ ਦਾ ਰੂਪ ਹੋ ਐਨਥਾਊਜ਼ੀਆਜ਼ਮੇਜ਼ ਅਤੇ ਇਸ ਦੇ ਅਰਥ ਹਨ ਦੇਵਤੇ ਜਾਂ ਰੱਬ ਦਾ ਮਨੁੱਖ ਵਿੱਚ ਪਰਵੇਸ਼ ਕਰਨਾ। ਅੰਗ੍ਰੇਜ਼ੀ ਵਿੱਚ ਇਸ ਦਾ ਰੂਪ ਐਨਰਜ਼ੀਆਜ਼ਮ ਹੈ।"

"ਵੀਰ ਜੀ, ਇੱਕ ਵੇਰ ਫਿਰ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਯੂਨਾਨ ਵਿੱਚ ਹੀ ਇਉਂ ਕਿਉਂ ਹੋਇਆ ?"

"ਬਹੁਤੇ ਵਿਦਵਾਨਾਂ ਦਾ ਖ਼ਿਆਲ ਹੈ ਕਿ ਯੂਨਾਨ ਵਿੱਚ ਸਭਿਅਤਾ ਦਾ ਵਿਕਾਸ ਏਕਾ ਏਕ ਅਤੇ ਤੇਜ਼ ਗਤੀ ਨਾਲ ਹੋਇਆ। ਸਭਿਅਤਾ ਦੇ ਵਿਕਾਸ ਨੇ ਮਨੁੱਖੀ ਮਨ ਦੀ ਪਾਸ਼ਵਿਕਤਾ ਉੱਤੇ ਸਮਾਜਿਕ ਪਾਬੰਦੀਆਂ ਲਾਈਆਂ ਅਤੇ ਮਨੁੱਖੀ ਮਨ ਜਾਂ ਯੂਨਾਨੀ ਮਨ ਦੀ ਪਾਸ਼ਵਿਕਤਾ ਦੀ ਪ੍ਰਤੀਕਿਰਿਆ ਡਾਇਓਨੀਸਸ ਦੀ ਪੂਜਾ ਦੇ ਰੂਪ ਵਿੱਚ ਪ੍ਰਗਟ ਹੋਈ। ਯੂਨਾਨ ਆਪੋ ਵਿੱਚ ਲੜਦੇ ਰਹਿਣ ਵਾਲੇ ਨਿੱਕੇ ਨਿੱਕੇ ਨਗਰ ਰਾਜਾਂ ਦਾ ਦੋਸ਼ ਸੀ। ਜੰਗ ਦੇ ਕਾਰਨ ਦੇਸ਼ ਵਿੱਚ ਸੈਕਟ ਜਾਂ ਐਮਰਜੈਂਸੀ ਦੀ ਹਾਲਤ ਬਣੀ ਰਹਿੰਦੀ ਹੈ ਅਤੇ ਪੂਰੀ ਕਠੋਰਤਾ ਨਾਲ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਹੋ ਸਕਦਾ ਹੈ ਆਪੋ ਵਿੱਚ ਠੜਦੇ ਅਤੇ ਡਰਦੇ ਰਹਿਣ ਵਾਲੇ ਨਗਰ ਰਾਜਾ ਨੂੰ ਕਠੋਰ ਸਮਾਜਕ ਅਨੁਸਾਸ਼ਨ ਦੀ ਲੋੜ ਪਈ ਹੋਵੇ ਅਤੇ ਕਠੋਰ ਸਮਾਜਕ ਰਿਵਾਜਾਂ ਅਤੇ ਸਰਕਾਰੀ ਕਾਨੂੰਨਾਂ ਦੇ ਭਾਰ ਹੇਠ ਦੱਬੇ ਮਨੁੱਖੀ ਮਨ ਦੀ ਇਹ ਪ੍ਰਤਿਕਿਰਿਆ ਹੋਵੇ ਜਿਸ ਨੂੰ ਡਾਇਓਨੀਸਸ ਦੀ ਪੂਜਾ ਦਾ ਰੂਪ ਦੇ ਦਿੱਤਾ ਗਿਆ ਹੋਵੇ। ਜਿਵੇਂ ਜਿਵੇਂ ਯੂਨਾਨ ਵਿੱਚ ਇਸ ਧਰਮ ਨੂੰ ਮਾਨਤਾ ਮਿਲਦੀ ਗਈ ਤਿਵੇਂ ਤਿਵੇਂ ਇਸ ਦਾ ਮਿਥਿਹਾਸ ਉਪਜਦਾ ਗਿਆ। ਹੁਣ ਮੰਨਿਆ ਜਾਂਦਾ ਹੈ ਕਿ ਡਾਇਓਨੀਸਸ ਜ਼ੀਅਸ ਦਾ ਪੁੱਤਰ ਸੀ। ਜਦੋਂ ਅਜੇ ਬੱਚਾ ਹੀ ਸੀ ਤਾਂ ਧਰਤੀ ਦੇ ਕੁਝ ਲੋਕਾਂ (TITANS) ਦੇ ਕਾਬੂ ਆ ਗਿਆ। ਉਨ੍ਹਾਂ ਨੇ ਉਸ ਨੂੰ ਚੀਰ ਫਾੜ ਕੇ ਉਸ ਦਾ ਮਾਸ ਖਾ ਲਿਆ। ਉਹ ਅੱਧੇ ਮਨੁੱਖ ਅੱਧੇ ਦੇਵਤੇ ਬਣ ਗਏ। ਡਾਇਓਨੀਸਸ

165 / 225
Previous
Next