Back ArrowLogo
Info
Profile

"ਜ਼ਰੂਰ ਹੇ, ਸਾਡੇ ਸਮਾਜਕ ਜੀਵਨ ਦੀ ਦਿਸ਼ਾ-ਹੀਣਤਾ ਇਸ ਕਲਾ-ਰੂਪ ਰਾਹੀਂ ਭਲੀ ਭਾਂਤ ਪ੍ਰਗਟ ਹੁੰਦੀ ਹੈ। ਇਹ ਦਿਸ਼ਾ-ਹੀਣਤਾ ਇਸ ਕਲਾ ਦਾ ਕਾਰਣ ਵੀ ਹੈ। ਮੱਧ-ਕਾਲ ਦੇ ਜੀਵਨ ਸਾਹਮਣੇ ਸਵਰਗ ਅਤੇ ਮੋਕਸ਼ ਦੇ ਸਪੱਸ਼ਟ ਮਨੋਰਥ ਸਨ। ਵਿਗਿਆਨਕ ਵਿਚਾਰ ਨੂੰ ਇਨ੍ਹਾਂ ਮਨੋਰਥਾਂ ਦੀ ਅਸਲੀਅਤ ਨੂੰ ਨੰਗਿਆਂ ਕੀਤਾ ਹੈ। ਪਰ, ਇਨ੍ਹਾਂ ਦੀ ਥਾਂ ਅਜਿਹਾ ਕੋਈ ਦੁਨਿਆਵੀ ਮਨੋਰਥ ਜੀਵਨ ਦੇ ਸਨਮੁੱਖ ਨਹੀਂ ਰੱਖਿਆ ਜਿਹੜਾ ਇਨ੍ਹਾਂ ਜਿੰਨਾ ਸਤਕਾਰਯੋਗ ਹੋਵੇ ਅਤੇ ਸਰਵ-ਵਿਆਪਕ ਹੋਵੇ। ਵਿਅਕਤੀਗਤ ਮਨੋਰਥ ਪਹਿਲਾਂ ਵੀ ਸਨ ਅਤੇ ਹੁਣ ਵੀ ਹਨ; ਪਰ, ਸਮੁੱਚੇ ਜੀਵਨ ਨੂੰ ਇਹ ਪਤਾ ਨਹੀਂ ਕਿ ਮੈਂ ਕਿਸ ਮਨੋਰਥ ਦੀ ਪ੍ਰਾਪਤੀ ਲਈ ਹਾਂ। ਇਹ ਸੰਦੇਹ, ਪਰੇਸ਼ਾਨੀ ਅਤੇ ਹਫੜਾ ਦਫੜੀ ਐਬਸਟੈਕਟ ਆਰਟ ਦੀ ਜੜ੍ਹ ਵਿੱਚ ਵੀ ਹੈ ਅਤੇ ਇਸ ਦੇ ਸਿਖਰ ਉੱਤੇ ਵੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਮੈਂ ਐਬਸਟੈਕਟ ਆਰਟ ਨੂੰ ਕਲਾ ਨਹੀਂ ਮੰਨਦੀ। ਮੇਰਾ ਖ਼ਿਆਲ ਹੈ ਕਿ ਜੀਵਨ ਸਾਹਮਣੇ ਆਨੰਦ ਦਾ ਮਨੋਰਥ ਹੈ, ਸੁੰਦਰਤਾ ਇਸ ਦਾ ਸਾਧਨ ਹੈ। ਜੀਵਨ ਇੱਕ ਸੁੰਦਰਤਾ ਵਿੱਚੋਂ ਦੂਜੀ ਵਿੱਚ ਵਿਕਸ ਜਾਣ ਲਈ ਉਪਜਿਆ ਹੈ। ਜੀਵਨ ਬੁਝਾਰਤ ਨਹੀਂ, ਵਿਸਮਾਦ ਹੈ।"

"ਵਿਸਮਾਦੀ ਕਲਾ ਲਈ ਮਹਾਨ ਪ੍ਰਤਭਾ ਦੀ ਲੋੜ ਹੈ।"

"ਹਾਂ, ਪੁਸ਼ਪੇਂਦੁ। ਪਰੰਤੂ, ਪ੍ਰਤਿਭਾ ਨਾ ਰੱਬ ਉਤਰਦੀ ਹੈ, ਨਾ ਹੀ ਵਿਅਕਤੀਗਤ ਹੁੰਦੀ ਹੈ। ਇਸ ਦੀ ਉਤਪਤੀ ਲਈ ਗਿਆਨ, ਲਗਨ, ਅਭਿਆਸ ਅਤੇ ਅਨੁਭਵ ਦੀ ਲੋੜ ਹੈ। ਕਿਸੇ ਇੱਕ ਵਿਅਕਤੀ ਲਈ ਇਹ ਸਭ ਕੁਝ ਸੰਭਵ ਨਹੀਂ। ਇੱਕ ਵਿਅਕਤੀ ਦੇ ਆਯੂ-ਕਾਲ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਸਿਖਰ ਛੋਹੀ ਜਾਣੀ ਹੀ ਸੰਭਵ ਹੋ ਸਕਦੀ ਹੈ। ਇਸ ਲਈ ਕਈ ਵਿਅਕਤੀ ਰਲ ਮਿਲ ਕੇ ਇੱਕ ਇੱਕ ਦਿਸ਼ਾ ਵਿੱਚ ਅੱਗੇ ਵੱਧਦੇ ਹਨ। ਉਨ੍ਹਾਂ ਦੇ ਵਿਰਸੇ ਨੂੰ ਸੰਭਾਲਣ ਵਾਲੀ ਦੂਜੀ ਪੀੜ੍ਹੀ ਉਨ੍ਹਾਂ ਦੀ ਲੀਹ ਨੂੰ ਅੱਗੇ ਕਰਦੀ ਹੈ। ਇਉਂ ਕਈ ਪੀੜ੍ਹੀਆਂ ਦੇ ਸਾਂਝੇ ਯਤਨ ਨਾਲ ਇੱਕ ਸਮਾਂ ਆਉਂਦਾ ਹੈ, ਜਦੋਂ ਪ੍ਰਤਿਭਾ ਦੀ ਉਤਪਤੀ ਦਾ ਵਾਤਾਵਰਣ ਬਣਦਾ ਹੈ। ਉਸ ਵਾਤਾਵਰਟ ਵਿੱਚ ਵਿਚਰਣ ਵਾਲੇ ਸਾਰੇ ਕਲਾਕਾਰ ਪ੍ਰਤਿਭਾ ਦੇ ਭਾਈਵਾਲ ਹੁੰਦੇ ਹਨ, ਸਾਰੇ ਪ੍ਰਤਿਭਾਵਾਨ ਹੁੰਦੇ ਹਨ। ਪ੍ਰਸਿੱਧੀ ਅਤੇ ਪ੍ਰਸੰਸਾ ਦਾ ਮੋਹ, ਗੁੱਟ-ਬੰਦੀਆਂ ਅਤੇ ਵਾਦਾਂ ਦੀ ਵਲਗਣ, ਇਨਾਮਾਂ ਅਤੇ ਸਨਮਾਨਾਂ ਦੀ ਦੌੜ, ਪ੍ਰਤਿਭਾ ਦੇ ਸਦੀਵੀ ਸ਼ਤਰੂ ਹਨ। ਜਿਸ ਨੇ ਪੌੜੀ ਦੇ ਦੂਜੇ ਡੰਡੇ ਨੂੰ ਆਪਣੀ ਮੰਜ਼ਿਲ ਮੰਨ ਲਿਆ ਹੈ ਉਹ ਤੀਜੇ ਡੰਡੇ ਉੱਤੇ ਕਿਉਂ ਚੜ੍ਹੇ ? ਸਮਾਜਕ ਹਾਲਤ ਵੀ ਪ੍ਰਤਿਭਾ ਨੂੰ ਜਨਮ ਦੇਣ ਵਿੱਚ ਸਹਾਇਤਾ ਕਰਦੇ ਹਨ। ਜਿਸ ਸਮਾਜਕ ਜੀਵਨ ਸਾਹਮਣੇ ਸੁੰਦਰ ਮਾਨਵੀ ਆਦਰਸ਼ ਉਪਸਥਿਤ ਹੋ ਜਾਂਦੇ ਹਨ, ਉਸ ਸਮਾਜ ਦੇ ਜਨ-ਸਾਧਾਰਣ ਨੂੰ ਜੀਣ-ਬੀਣ ਦਾ ਚਾਅ ਹੁੰਦਾ ਹੈ। ਸੁਰੱਖਿਆ, ਸਹਿਯੋਗ ਅਤੇ ਸ੍ਰੋਮਾਣ ਦਾ ਭਰੋਸਾ ਮਾਨਵੀ ਆਦਰਸ਼ਾਂ ਦੀ ਤਾਂਘ ਪੈਦਾ ਕਰਦਾ ਹੈ। ਯੋਰਪ ਵਿੱਚ ਇੱਕ ਹਜ਼ਾਰ ਸਾਲ ਦੇ ਅੱਧ-ਕਾਲ ਪਿੱਛੋਂ ਮਾਨਵੀ ਆਦਰਸ਼ਾਂ ਦਾ ਪੁਨਰ-ਜਾਗਣ ਹੋਇਆ ਸੀ। 1453 ਈ: ਵਿੱਚ ਈਸਾਈ ਦੇਸ਼ਾਂ ਦੀ ਮੁਕੰਮਲ ਹਾਰ ਨਾਲ ਧਰਮ-ਯੁੱਧਾਂ (ਕਰੂਸੇਡਜ਼) ਦੀ ਵਹਿਸ਼ਤ ਦਾ ਅੰਤ ਹੋ ਜਾਣ ਉੱਤੇ ਯੌਰਪ ਦੇ ਲੋਕਾਂ ਨੇ ਮੱਧ-ਪੂਰਬੀ ਈਸਾਈ ਧਰਮ-ਅਸਥਾਨਾਂ ਨੂੰ ਮੁਕਤ ਕਰਾਉਣ ਦੀ ਥਾਂ ਆਪਣੇ ਲੋਕਾਂ ਦੇ ਜੀਵਨ ਨੂੰ ਸੁਹਣਾ ਬਣਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਸੀ। ਆਪਣੀ ਅਗਵਾਈ ਲਈ ਉਨ੍ਹਾਂ ਨੇ ਮੁੜ ਯੂਨਾਨੀ ਸੋਚ ਵੱਲ ਵੇਖਿਆ ਅਤੇ ਰਿਨੇਸਾਂਸ ਦਾ ਜਨਮ ਹੋਇਆ। ਇਸ ਲਹਿਰ ਨੇ ਯੌਰਪ ਵਿੱਚ ਪ੍ਰਤਿਭਾ ਦੇ ਜਨਮ ਲਈ ਵਾਤਾਵਰਣ ਪੈਦਾ ਕੀਤਾ ਸੀ। ਅ....

"ਅਤੇ ਇਵੇਂ ਹੀ ਭਾਰਤ ਵਿੱਚ ਹਿੰਦੂ-ਮੁਸਲਿਮ ਵਿਰੋਧ ਦੇ ਮੱਧਮ ਹੋ ਜਾਣ ਉੱਤੇ ਭਗਤੀ

215 / 225
Previous
Next