Back ArrowLogo
Info
Profile

ਪਉੜੀ ॥ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ ! ਓਸ ਪਰਮੇਸ਼ਰ ਨੇ ਜੀਵਾਂ ਨੂੰ ਉਤਪਤ ਕਰਕੇ*।

ਅਥਵਾ:- ਜੀਵਾਂ ਨੂੰ ਸਰੀਰਾਂ ਦੇ ਵਿਚ ਪਾ ਕੇ ਫੇਰ ਧਰਮ ਰਾਜ ਨੂੰ ਨਾਵੈ=ਹਿਸਾਬ ਦੇ ਲਿਖਣ ਵਾਸਤੇ ਬੈਠਾਣਾ ਕੀਤਾ ਹੈ।

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥

ਓਥੈ=ਪ੍ਰਲੋਕ ਵਿਚ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ ਹੈ। ਜਿਹੜੇ ਆਦਮੀ ਪਾਪਾਂ ਕਰਕੇ ਜਜਮਾਲਿਆ= ਰੰਞਾਣੇ ਹੋਏ ਭਾਵ ਦੱਬੇ ਹੋਏ ਹਨ। ਅਥਵਾ:-ਦੁੱਖੀ ਕੀਤੇ ਹੋਏ ਹਨ।

ਵਾ:-ਜਿਹੜੇ ਪੁਰਸ਼ ਜਜਮਾਲਿਆ=ਕੁਸ਼ਟ ਰੋਗ ਵਾਲੇ ਕੋਹੜੀ ਭਾਵ ਵਿਸ਼ਈ ਪਾਮਰ ਹਨ ਜਿਨ੍ਹਾਂ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ, ਉਹਨਾਂ ਨੂੰ ਚੁਣ ਕੇ ਵਖਰਾ ਕੱਢਿਆ ਜਾਂਦਾ ਹੈ।

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ॥

ਕੂੜਿਆਰ=ਝੂਠੇ ਪੁਰਸ਼ ਸਰੂਪ ਦੀ ਜਗ੍ਹਾਂ ਨੂੰ ਕਦਾਚਿਤ ਨਹੀਂ ਪਾਂਵਦੇ, ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਉਹਨਾਂ ਦਾ ਮੂੰਹ ਕਾਲਾ ਕਰਕੇ ਨਰਕਾਂ ਵਿਚ ਚਾਲਿਆ=ਭੇਜਿਆ ਜਾਂਦਾ ਹੈ

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ॥

ਹੋ ਅਕਾਲ ਪੁਰਖ! ਜੋ ਪੁਰਸ਼ ਆਪ ਦੇ ਨਾਮ ਜਪਣ ਵਿਚ ਤਦਾਕਾਰ ਹੋਏ ਹਨ ਓਹ 'ਜਿੱਤ ਗਏ ਅਤੇ ਜਿਹੜੇ ਠੱਗਣ ਵਾਲੇ ਹਨ ਉਹ ਹਾਰ ਗਏ।

ਲਿਖਿ ਨਾਵੈ ਧਰਮੁ ਬਹਾਲਿਆ॥੨॥

ਸਭ ਜੀਵਾਂ ਦੇ ਨਾਵੈ=ਹਿਸਾਬ ਲਿਖਣ ਵਾਸਤੇ ਧਰਮ ਰਾਜਾ ਨੂੰ ਬੈਠਾਉਣਾ ਕੀਤਾ ਹੈ॥੨॥

ਸਲੋਕ ਮ: ੧ ॥

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਇਹ ਜਿਤਨਾ ਕੁ ਪ੍ਰਪੰਚ ਹੈ, ਬੋਲਣਾ ਚਲਣਾ ਆਦਿਕ ਏਹ ਕੀ ਰੂਪ ਹੈ?

ਗੁਰ ਉੱਤਰ -

------------------

* (ਇਥੇ ਉਤਪਤੀ ਦੀ ਜਗ੍ਹਾਂ ਪਰਾਦ੍ਰਭਾ ਬੋਲਣਾ, ਕਿਉਂਕਿ ਜੀਵ ਦੀ ਉਤਪਤੀ ਕਿਧਰੇ ਕਥਨ ਨਹੀਂ ਕੀਤੀ।)

29 / 355
Previous
Next