Back ArrowLogo
Info
Profile

ਸਾਹਿਬ ਬੁੱਢੇ ਬਚਨ ਬਖਾਨਾਂ। ਤੁਮ ਕਰਨੇ ਜੁਧ ਮਹਾਂ ਭੈ ਆਨਾਂ।

ਗ੍ਰੰਥ ਬੀਚ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ।

ਮਨ ਪਸੰਦ ਵਾਰ ਜੋ ਪਾਵੋ। ਤਬੈ ਧੁਨਾਂ ਤੁਮ ਤਾਹਿ ਚੜ੍ਹਾਵੋ।

ਬਾਣੀ ਔਰ ਨਹੀਂ ਤੁਮ ਕਰਨੀ। ਸਤਿ ਬਚਨ ਸੁਨਹੁ ਮਮ ਸ੍ਰਵਨੀ॥ ੪੧੧॥

ਯਥਾ- ਇਕ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਨ ਲਗਾ ਕੇ ਬੈਠੇ ਸਨ ਤੇ ਅਬਦੁਲੇ ਢਾਢੀ ਨੂੰ ਕਿਹਾ ਹੁਣ ਤੂੰ ਵਾਰਾਂ ਸੁਣਾ, ਤਦ ਉਸ ਨੇ ੨੨ ਵਾਰਾਂ ਸੁਣਾਈਆਂ।

ਯਥਾ:- ਭਿੰਨ ਭਿੰਨ ਸਭ ਵਾਰ ਉਚਾਰੀ ॥ ਢਾਢੀ ਅਬਦੁਲ ਬਡ ਛਬ ਧਾਰੀ ॥

ਧੁਨ ਜੁਤ ਬਾਈ ਵਾਰ ਸੁਨਾਈ॥ ਦੋਇ ਮਾਸ ਮਹਿ ਨਿਜ ਮਨ ਲਾਈ॥ ੧੨੪॥

ਬਾਈ ਵਾਰ ਕੀ ਧੁਨ ਸੁਨ ਬਾਈ॥ ਨੌ ਧੁਨ ਊਪਰ ਵਾਰ ਚੜ੍ਹਾਈ॥

ਕਰੇ ਯਾਦ ਗੁਰੂ ਅਰਜਨ ਬੈਨ॥ ਮਨ ਪਸੰਦ ਚਾੜ੍ਹੋ ਮਨ ਚੈਨ॥

ਅਬ ਜੋ ਗੁਰੁ ਕੇ ਮਨ ਮੈਂ ਭਾਈ॥ ਹਰਿ ਗੋਬਿੰਦ ਧੁਨ ਸੋਇ ਚੜ੍ਹਾਈ॥ ੧੨੬॥

ਸਾਹਿਬ ਬੁੱਢੇ ਕੀ ਤਬੈ, ਸ੍ਰੀ ਗੁਰ ਆਗਿਆ ਪਾਇ॥

ਨੌ ਧੁਨਿ ਚਾੜੀ ਵਾਰ ਕੀ, ਸੁਨੋ ਸੋਇ ਚਿਤ ਲਾਇ॥ ੧੩੨॥੧

--------------------

ਕਬਿੱਤ-

੧. ਮਲਕ ਮੁਰੀਦ ਸੂਰ ਚੰਦ੍ਰਹੜਾ ਜੁਧ ਪੂਰ, ਤਾਕੀ ਧੁਨ ਸੁਨ ਵਾਰ ਮਾਝ ਕੀ ਚੜ੍ਹਾਈ ਹੈ।

ਕਮਾਲਰਾਇ ਧਾਰ ਕ੍ਰੁਧ ਮੋਜਦੀਨ ਜਿਉਂ ਕੀਨੋ ਜੁਧ, ਤਾਕੀ ਧੁਨ ਸੁਨ ਵਾਰ ਗੌੜੀ ਕੀ ਲਿਖਾਈ ਹੈ।

ਟੁੰਡੇ ਅਸ ਭਯੋ ਜਸ ਕੀਨੋ ਬਡੋ ਜੁਧ ਰਸ, ਧੁਨ ਸੁ ਅਪਾਰ ਤਾਹਿ ਆਸਾ ਵਾਰ ਪਾਈ ਹੈ।

ਸਿਕੰਦਰ ਸੋ ਬਡੋ ਬਲ ਬ੍ਰਾਹਮ ਸੋ ਜੁਧ ਭਲ, ਤਾਕੀ ਧੁਨ ਬੈਰੀ ਦਲ ਗੂਜਰੀ ਧਰਾਈ ਹੈ॥ ੧੩੩॥

ਸਵੈਯਾ

ਸੁਨ ਕੈ ਧੁਨਿ ਔਰ ਲਲਾ ਬਹਿਲੀਮ ਕਹੈ ਵਡਹੰਸ ਕੇ ਮਾਹਿ ਚੜਾਈ।

ਜੋਧ ਸੁ ਵੀਰ ਭਯੋ ਰਣਧੀਰ ਪੂਰਬਾਣੀ ਸੋਂ ਰਸ ਰੁਦ੍ਰ ਮਚਾਈ।

ਸੋ ਧੁਨ ਰਾਮਕਲੀ ਸੁਭ ਰਾਗ ਮੈਂ ਹੋਇ ਦਿਆਲ ਗੁਰੂ ਜੀ ਲਿਖਾਈ।

ਮਹਿਮੇ ਹਸਨੇ ਜਿਮ ਜੁਧ ਕੀਓ ਧੁਨ ਸੁੰਦਰ ਸਾਰੰਗ ਵਾਰ ਧਰਾਈ॥੧੩੪॥

ਸੋਰਠਾ-ਪੁਨ ਰਾਣੇ ਕੈਲਾਸ ਮਾਲਦੇਵ ਜਿਮ ਜੁਧ ਕੀਓ।

ਤਿਹ ਧੁਨ ਗੁਰੂ ਪ੍ਰਕਾਸ਼ ਮਲਾਰ ਵਾਰ ਪੈ ਸੋ ਲਿਖੀ॥ ੧੩੫॥

ਦੋਹਰਾ-ਮੂਸੇ ਵਾਰ ਕੀ ਧੁਨ ਸੁਨੀ, ਸ੍ਰੀ ਗੁਰ ਮਨ ਹਰਖਾਇ।

ਵਾਰ ਕਾਨੜੇ ਪਰ ਲਿਖੀ, ਸੋ ਧੁਨ ਗੁਰ ਪ੍ਰਗਟਾਇ॥੧੩੬॥

(ਗੁਰ ਬਿਲਾਸ ਪਾ: ੬ ਧਿਆਇ ੮, ਪੰਨਾ ੧੪੯)

6 / 355
Previous
Next