Back ArrowLogo
Info
Profile

੫. ਕਾਂਡ

ਉਪਰ ਲਿਖੇ ਸਮਾਚਾਰ ਨੂੰ ਕੁਛ ਦਿਨ ਬੀਤ ਗਏ ਹਨ। ਭੀੜੀ ਜੂਹ ਵਿਖੇ ਫੇਰ ਜੰਗਲ ਵਿਚ ਮੰਗਲ ਹੋ ਰਿਹਾ ਹੈ। ਬਣ ਦੇ ਬ੍ਰਿਛਾਂ ਹੇਠ ਧਰਮੀ ਬਹਾਦਰਾਂ ਦੀ ਗਹਿਮਾ ਗਹਿਮ ਹੋ ਰਹੀ ਹੈ। ਕੋਈ ਪਾਠ ਕਰ ਰਿਹਾ ਹੈ, ਕੋਈ ਕਪੜੇ ਪਹਿਨਦਾ ਹੈ, ਕੋਈ ਲੰਗਰ ਵਾਸਤੇ ਲਕੜਾਂ ਢੂੰਡ ਰਿਹਾ ਹੈ, ਕੋਈ ਫਲਾਂ ਦੀ ਭਾਲ ਵਿਚ ਹੈ, ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿਚ ਨਿਚਿੰਤ ਮੌਜਾਂ ਲੁਟ ਰਹੇ ਹਨ। ਇਨ੍ਹਾਂ ਨੂੰ ਇਹ ਗੱਲ ਚੇਤੇ ਭੀ ਨਹੀਂ ਕਿ ਸਾਡੇ ਮਾਪੇ ਕਿਥੇ ਹਨ ਤੇ ਘਰ ਬਾਰ ਕਿਹੜੇ ਪਾਸੇ ਹਨ? ਇਨ੍ਹਾਂ ਦੇ ਰੋਮ ਰੋਮ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਅਰ ਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੋਇਆ ਹੈ, ਇਸ ਕਰਕੇ ਅਜਿਹੇ ਡਰਾਉਣੇ ਬਣਾਂ ਵਿਚ ਨਿਰਭੈ ਸ਼ੇਰਾਂ ਵਾਂਗ ਗੱਜ ਰਹੇ ਹਨ।

ਰਾਤ ਦਾ ਵੇਲਾ ਹੈ, ਸਾਰੀ ਸੰਗਤ ਪ੍ਰਸ਼ਾਤ ਛੱਕ ਕੇ ਸੌਣ ਦੇ ਆਹਰ ਪਾਹਰ ਵਿਚ ਹੈ। ਇਕ ਚਾਦਰੇ ਪੁਰ ਸੂਰਬੀਰਾਂ ਦੇ ਸ਼ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ, ਗੱਲਾਂ ਹੋ ਰਹੀਆਂ ਹਨ।

ਸ਼ਾਮ ਸਿੰਘ- ਫੇਰ ਬੀਬੀ ਜੀ! ਕੀ ਸੰਕਲਪ ਹੈ ?

ਸੁਰੱਸਤੀ— ਜਿਸ ਤਰ੍ਹਾਂ ਆਪ ਦੀ ਆਗਯਾ ਹੋਵੇ।

ਸ਼ਾਮ ਸਿੰਘ- ਸਾਡੀ ਆਗਯਾ ਕੀ, ਜਿਵੇਂ ਤੁਹਾਡੀ ਪ੍ਰਸੰਨਤਾ ਹੋਵੇ ਅਸੀਂ ਉਸੇ ਤਰ੍ਹਾਂ ਕਰ ਦੇਵੀਏ। ਜੇ ਤੁਸੀਂ ਚਾਹੋ ਤਾਂ ਤੁਹਾਡੇ ਸੁਆਮੀ ਨੂੰ ਫੜ ਲਿਆਵੀਏ ਤੇ ਤੁਸੀਂ ਉਸ ਨਾਲ ਵੱਸੋ। ਜੇ ਤੁਹਾਨੂੰ ਉਥੇ ਪੁਚਾ ਦੇਵੀਏ ਤਾਂ ਪੁਚਾ ਸਕੀਦਾ ਹੈ, ਪਰ ਮੁਗ਼ਲ ਨੇ ਪਿੱਛਾ ਨਹੀਂ ਛੇੜਨਾ, ਇਹ ਤਾਂ ਆਪੇ ਮੁੜ ਉਸਦੇ ਵੱਸ ਪੈ ਜਾਣਾ ਹੋਵੇਗਾ। ਜੋ ਗੱਲ ਤੁਸੀਂ ਕਹੋ, ਹੋ ਜਾਸੀ। ਬਲਵੰਤ

25 / 139
Previous
Next