Back ArrowLogo
Info
Profile
ਥੋੜ੍ਹਾ ਜਿਹਾ ਚੀਣਾ ਤੇ ਮੇਲ੍ਹਾ ਲੈ ਕੇ ਛੜਨ ਵਾਸਤੇ ਆ ਗਈਆਂ, ਕਿਉਂਕਿ ਕੋਲ ਵਾਰ ਹੀ ਇਕ ਪੱਕੀ ਉੱਖਲੀ ਬਣੀ ਹੋਈ ਸੀ, ਜਿਥੇ ਨੇੜੇ ਨੇੜੇ ਦੇ ਘਰਾਂ ਦੀਆਂ  ਤ੍ਰੀਮਤਾਂ ਚੌਲ ਛੜਦੀਆਂ ਹੁੰਦੀਆਂ ਸਨ। ਪਹਿਲਾਂ ਤਾਂ ਕੁੜੀਆਂ ਨੇ ਉਨ੍ਹਾਂ ਨੂੰ ਡਾਢਾ ਠੱਠੇ ਵਿਚ ਉਡਾਇਆ ਪਰ ਫੇਰ ਵਾਰੋਵਾਰੀ ਥੋੜੀਆਂ ਥੋੜੀਆਂ ਸੱਟਾਂ ਲਾ ਕੇ ਉਨ੍ਹਾਂ ਲਈ ਚੀਣਾਂ ਛੜਨ ਲੱਗੀਆਂ। ਜਦ ਸੁਰੱਸਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਾਉਣ ਲੱਗ ਗਈਆਂ:-

'ਢਲ ਪਰਛਾਵੇਂ ਬੈਠੀਆਂ ਅਸੀਂ ਮਾਵਾਂ ਧੀਵੜੀਆਂ'

ਸੁਰੱਸਤੀ ਦੇ ਮੋਲ੍ਹੇ ਦੀ ਸੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਾਨੋ ਮੋਲ੍ਹਾ ਬੀ ਤਬਲੇ ਦੀ ਥਾਪ ਹੋ ਗਿਆ। ਇਸ ਗੀਤ ਵਿਚ ਸਭ ਐਸੀਆਂ ਮਸਤ ਹੋਈਆਂ ਮਾਨੋ ਨਿਰਾ ਪੂਰਾ ਆਪਣਾ ਆਪ ਬੀ ਭੁੱਲ ਗਈਆਂ। ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇਕ ਬੁਰਛਾ, ਕੜੀ ਵਰਗਾ ਜੁਆਨ ਮੁਗ਼ਲ, ਘੋੜੇ ਉਤੇ ਸਵਾਰ ਤ੍ਰਿੰਞਣ ਦੇ ਕੋਲ ਖੜਾ ਘੁਰ ਰਿਹਾ ਹੈ, ਅਰ ਉਸ ਦੀ ਨਿਸ਼ਾਨੇ ਵਾਂਗ ਬੱਧੀ ਹੋਈ ਨਜ਼ਰ ਸੁਰੱਸਤੀ ਦੇ ਚਿਹਰੇ ਪਰ ਪੈ ਰਹੀ ਹੈ, ਜਿਸ ਨੂੰ ਵੇਖਕੇ ਸੁਸ਼ੀਲ ਕੰਨਯਾ ਮੁੜ੍ਹਕੇ ਨਾਲ ਪਾਣੀ ਪਾਣੀ ਹੋ ਗਈ ਅਰ ਸਭਨਾਂ ਪੁਰ ਅਜਿਹਾ ਸਹਿਮ ਛਾਇਆ ਜੋ ਪੱਥਰ ਵਾਂਙ ਉਥੇ ਹੀ ਜੰਮ ਗਈਆਂ।

ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘੱਟ ਨਿਕਲਣ ਦੇਂਦੇ ਹੁੰਦੇ ਸਨ ਅਰ ਧੀਆਂ ਨੂੰਹਾਂ ਨੂੰ ਨਜ਼ਰਬੰਦ ਕੈਦੀਆਂ ਵਾਂਙ ਲੁਕਾ ਲੁਕਾ ਰੱਖਦੇ ਸਨ, ਕਿਉਂਕਿ ਸੋਹਣੀ ਇਸਤ੍ਰੀ ਸੋਹਣਾ ਘਰ, ਧਨ ਤੇ ਮਾਲ ਹਿੰਦੂ ਪਾਸ ਔਖਾ ਹੀ ਰਹਿਣਾ ਮਿਲਦਾ ਸੀ। ਕਾਰਨ ਇਹ ਸੀ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁਕਾ ਸੀ, ਨਵਾਬੀਆਂ ਖੇਚਲਾਂ ਵਿਚ ਰਹਿੰਦੀਆਂ ਸਨ, ਦੇਸ਼ ਵਿਚ ਆਪੋ ਧਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨ-ਮਰਜ਼ੀਆਂ ਕਰਦੇ ਸਨ ।

* ਦੇਖੋ ਬੰਦਾ ਬਹਾਦਰ ਭਾ: ਕਰਮ ਸਿੰਘ ਕ੍ਰਿਤ।

3 / 139
Previous
Next