Back ArrowLogo
Info
Profile

ਖੱਤ੍ਰੀ ਆਪਣੇ ਵਹਿਣਾ ਵਿਚ ਡੁੱਬਾ ਮੂਰਤ ਬਣਿਆ ਬੈਠਾ ਸੀ, ਸੁੰਦਰੀ ਨੇ ਬਾਹੋਂ ਫੜ ਉਠਾਯਾ ਤੇ ਨਾਲ ਲੈ ਤੁਰੀ। ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅਜ ਕੱਲ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁਕ ਕੇ ਗੁਜ਼ਾਰਾ ਕਰ ਰਹੇ ਹਾਂ, ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦੇਂਦੀ ਹਾਂ ਤੇ ਟਿਕਾਣੇ ਚੱਲ ਕੇ ਖੋਲ੍ਹ ਦੇਵਾਂਗੀ। ਖੱਤ੍ਰੀ ਨੇ ਅੱਗੋਂ ਨਾਂਹ ਨੁੱਕਰ ਕੁਛ ਨਾ ਕੀਤੀ। ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਅਰ ਜੰਗਲ ਦੇ ਬਿਖੜੇ ਰਸਤੇ ਥਾਣੀਂ ਲੰਘ ਕੇ ਆਪਣੇ ਡੇਰੇ ਵਿਚ ਲੈ ਪਹੁੰਚੀ।

ਅੱਗੇ ਜਾ ਕੇ ਕੀ ਵੇਖਦੀ ਹੈ ਕਿ ਜੰਗਲ ਵਿਚ ਰੌਣਕ ਲੱਗ ਰਹੀ ਹੈ ਅਰ ਦੇਗਾਂ ਗਰਮ ਹਨ, ਜੁਆਲਾ ਲਟਲਟ ਕਰ ਰਹੀ ਹੈ। ਹਰਿਆਨ ਹੋ ਕੇ ਇਕ ਸਿੰਘ ਨੂੰ ਪੁੱਛਣ ਲੱਗੀ ਭਰਾ ਜੀ! ਇਹ ਕੀ ਹੈ? ਉਸ ਉੱਤਰ ਦਿੱਤਾ - ਭੈਣ ਜੀ! ਇਹ ਮਹਾਂ ਪ੍ਰਸ਼ਾਦ ਹੈ, ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀਂ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜ੍ਹੇ ਸਨ ਸੋ ਕੋਈ ਹਰਨਾਂ ਦੀ ਡਾਰ ਮਾਰ ਲਿਆਏ ਹਨ, ਉਨ੍ਹਾਂ ਦੀਆਂ ਦੇਸ਼ਾਂ ਧਰ ਦਿੱਤੀਆਂ ਹਨ। ਤੁਸਾਂ ਅੱਜ ਵੱਡਾ ਚਿਰ ਲਾਇਆ, ਕਿੱਧਰ ਗਏ ਸਾਓ?

ਸੁੰਦਰੀ (ਹੱਸ ਕੇ ਬੋਲੀ)— ਵੀਰ ਜੀ! ਤੁਸੀਂ ਚਿਰ ਤੋਂ ਵਿਹਲੇ ਬੈਠੇ ਸਾਓ, ਤੁਹਾਡੇ ਲਈ ਕੰਮ ਲੱਭਣ ਗਈ ਸਾਂ।

ਸਿੰਘ- ਫੇਰ ਕੋਈ ਆਂਦਾ ਜੇ ?

ਸੁੰਦਰੀ (ਖੱਤ੍ਰੀ ਵਲ ਸੈਨਤ ਕਰ ਕੇ)— ਆਹ ਵੇਖਾਂ।

ਇੰਨੇ ਨੂੰ ਬਲਵੰਤ ਸਿੰਘ ਆ ਗਿਆ, ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ? ਸੁੰਦਰੀ ਨੇ ਸਾਰੀ ਵਿੱਥਯਾ ਸੁਣਾਈ, ਫੇਰ ਦੋਵੇਂ ਸਰਦਾਰ ਪਾਸ ਗਏ, ਖੱਤ੍ਰੀ ਨੂੰ ਭੀ ਲੈ ਗਏ। ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪੁਰ ਇਕ ਅਸਚਰਜ ਅਸਰ ਹੋਇਆ। ਸੁੰਦਰੀ ਦੇ ਹਿਰਦੇ ਵਿਚ ਧਰਮ ਦਾ ਇੱਡਾ ਪ੍ਰੇਮ ਦੇਖਕੇ ਕਿ ਉਹ ਭਰਾਵਾਂ ਦੀ ਖ਼ਾਤਰ ਆਪਨੀ ਮੁੰਦਰੀ ਵੇਚਣ ਉੱਠ ਤੁਰੀ, ਸਰਦਾਰ ਇਕ ਚਾਉ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ, ਫਿਰ ਬੋਲਿਆ : ਭੈਣ ਜੀ! ਸੱਚਮੁਚ ਤੁਸੀਂ ਦੇਵੀ ਹੈ। ਫੇਰ ਖੱਤ੍ਰੀ ਦੀ ਵਾਰਤਾ ਨੂੰ ਵਿਚਾਰ ਕੇ ਇਕ ਸਿੱਖ ਨੂੰ ਆਗਯਾ ਦਿੱਤੀ ਕਿ ਇਸਨੂੰ

35 / 139
Previous
Next