Back ArrowLogo
Info
Profile
ਪਏ ਸਨ। ਸੁਰੱਸਤੀ ਇਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇਕ ਪਲੰਘ ਪਰ ਬੈਠੇ ਸਨ। ਉਸ ਵੇਲੇ ਪੰਜਾਂ ਜਣਿਆਂ ਮੱਥਾ ਟੇਕਿਆ ਅਰ ਬੇਨਤੀ ਕੀਤੀ ਕਿ ਇਸ ਕੰਨਯਾ ਨੂੰ ਛੱਡ ਦੇਵੋ। ਹਾਕਮ ਨੇ ਉਤਰ ਦਿਤਾ ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ? ਕੀ ਹੋਇਆ ਜੇ ਡਾਰ ਵਿਚੋਂ ਇਕ ਮੈਂ ਲੈ ਆਂਦੀ ਤਾਂ ਤੁਹਾਡੀ ਡਾਰ ਵਿਚ ਕੁਝ ਘਾਟਾ ਤਾਂ ਨਹੀਂ ਪੈ ਚਲਿਆ।

ਸ਼ਾਮੇ ਨੇ ਹੱਥ ਜੋੜ ਕੇ ਕਿਹਾ:-ਇਹ ਮੇਰੀ ਸੁਖੇ ਲੱਧੀ ਧੀ ਹੈ ਅਰ ਵਿਆਹੀ ਹੋਈ ਹੈ, ਅੱਜ ਮੁਕਲਾਵਾ ਹੈ। ਆਪ ਕਿਰਪਾ ਕਰੋ, ਨਹੀਂ ਤਾਂ ਮੇਰਾ ਨੱਕ ਵੱਢਿਆ ਜਾਵੇਗਾ, ਤੁਸੀਂ ਦਇਆ ਕਰੋ। ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ।

ਹਾਕਮ— ਜਾਓ ਜਾਓ, ਨਹੀਂ ਦਿਆਂਗਾ।

ਸ਼ਾਮਾਂ- ਮਹਾਰਾਜ! ਆਪ ਦੇ ਕੀ ਪ੍ਰਵਾਹ ਹੈ, ਆਪ ਚਾਹੋ ਤਾਂ ਚਟੀ ਵਜੋਂ ਇਸ ਨਾਲ ਸਾਂਵੀਂ ਤੋਲਕੇ ਚਾਂਦੀ ਲੈ ਲਵੋ ਪਰ ਇਸਦੀ ਜਾਨ ਬਖਸ਼ੀ ਕਰੋ। ਪਰ ਨਵਾਬ ਨੇ ਸੜੇ ਹੋਏ ਹਾਸੇ ਵਿਚ ਕਿਹਾ: ਜਾਓ ਜਾਓ।

ਇਸ ਪਰ ਕੁੜੀ ਦੇ ਭਰਾਉ ਨੇ ਹੱਥ ਜੋੜ ਕੇ ਗੱਲ ਵਿਚ ਪੱਲਾ ਪਾ ਕੇ ਕਿਹਾ-ਮਹਾਰਾਜ! ਆਪ ਨੂੰ ਕੀ ਪਰਵਾਹ ਹੈ, ਆਪ ਪਾਸ ਹਜ਼ਾਰਾਂ ਤੀਮੀਆਂ ਹਨ, ਇਸ ਅਨਾਥ ਪੁਰ ਦਇਆ ਕਰੋ ਅਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਖੋ ਤਾਂ ਕਨੀਜ਼ਾਂ ਮੁੱਲ ਲੈ ਦੇਂਦਾ ਹਾਂ। ਆਪ ਵਡੇ ਉਦਾਰ ਹੋ, ਇਹ ਦਾਨ ਕਰੋ। ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ।

ਫੇਰ ਕੰਨਯਾ ਦੇ ਘਰ ਵਾਲੇ (ਜਿਸ ਨਾਲ ਉਸਦਾ ਮੁਕਲਾਵਾ ਹੋਣਾ ਸੀ) ਪੈਰੀਂ ਪੈ ਕੇ ਕਿਹਾ ਕਿ ਮੈਂ ਆਪ ਦੀ ਪਰਜਾ ਹਾਂ, ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ। ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ, ਆਪ ਮਿਹਰ ਕਰੋ, ਮੇਰੇ ਪਾਸ ਜੋ ਕੁਛ ਧਨ ਮਾਲ ਹੈ ਨਜ਼ਰ ਵਜੋਂ ਕਬੂਲ ਲਓ ਤੇ ਮੇਰੀ ਇਸਤ੍ਰੀ ਮੈਨੂੰ ਇਸ ਵੇਲੇ ਮੋੜ ਦਿਓ। ਆਪ ਮੇਰੀ ਲਾਜ ਸ਼ਰਮ ਰਖ ਲਓ।

ਨਵਾਬ— ਅੱਛਾ, ਬੜੇ ਅਮੀਰ ਹੋ ਸਾਰੇ ਹੀ...ਹੈਂ? ਜਾਓ ਜਾਓ। ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ। ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਛ

5 / 139
Previous
Next