ਟਿੱਪਣੀ : ਜਿਥੇ ਵੀ ਪੁਰਸ਼ਵਾਚਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਉਹ ਪੁਰਸ਼ਾਂ ਅਤੇ ਇਸਤ੍ਰੀਆਂ ਦੋਵਾਂ ਲਈ ਹੈ। ਜੇਕਰ ਲਿੰਗ-ਭਿੰਨਤਾ, ਦੇ ਅਨੁਸਾਰ ਵਿਵਹਾਰ ਵਿੱਚ ਭਿੰਨਤਾ ਹੈ ਤਾਂ ਇਸਦਾ ਵੱਖਰਾ ਉੱਲੇਖ ਕੀਤਾ ਜਾਵੇਗਾ।
ਤੁਹਾਡਾ ਵਿਅਕਤੀਗਤ ਸ਼ਕਤੀ-ਪ੍ਰਦਾਤਾ
ਕਿਸ ਤਰ੍ਹਾਂ ਮਿਲਣ ਦਾ ਸਮਾਂ ਲਿਆ ਜਾਵੇ ਅਤੇ ਕਿਸ ਤਰ੍ਹਾਂ ਆਪਣੀ ਵਪਾਰਿਕ ਯੋਜਨਾ ਪੇਸ਼ ਕੀਤੀ ਜਾਵੇ - ਇਨ੍ਹਾਂ ਵਿਸ਼ਿਆਂ ਤੇ ਬੜੀਆਂ ਚੰਗੀਆਂ ਕਿਤਾਬਾਂ ਅਤੇ ਟੇਪਾਂ ਮਿਲਦੀਆਂ ਹਨ ਇਸ ਕਰਕੇ ਇਸ ਪੁਸਤਕ ਵਿੱਚ ਇਨ੍ਹਾਂ ਵਿਸ਼ਿਆਂ ਦਾ ਜ਼ਿਆਦਾ ਬਰੀਕੀ ਨਾਲ ਅਧਿਐਨ ਨਹੀਂ ਕੀਤਾ ਜਾਵੇਗਾ। ਇਹ ਪੁਸਤਕ ਤੁਹਾਨੂੰ ਦੱਸੇਗੀ ਕਿ ਤੁਸੀਂ ਕੀ ਕਰਨਾ ਹੈ, ਕੀ ਕਹਿਣਾ ਹੈ ਅਤੇ ਕਿਸ ਤਰ੍ਹਾਂ ਕਹਿਣਾ ਹੈ ਕਿ ਤੁਹਾਡੇ ਆਮ੍ਹਣੇ-ਸਾਮ੍ਹਣੇ ਦੀ ਚਰਚਾ ਵਿੱਚ ਹਾਂ ਸੁਣਨ ਦੇ ਜ਼ਿਆਦਾ ਮੌਕੇ ਪ੍ਰਾਪਤ ਹੋ ਸਕਣ।