ਉਰਦੂ ਦੀਆਂ ਚੋਣਵੀਆਂ ਪ੍ਰੇਮ ਕਵਿਤਾਵਾਂ
ਉਰਦੂ ਸ਼ਾਇਰੀ ਦਾ ਜਵਾਬ ਨਹੀਂ; ਪਰ ਇਸ਼ਕ ਜਾਂ ਪ੍ਰੇਮ ਸੰਬੰਧੀ ਕਵਿਤਾਵਾਂ ਤਾਂ ਸਚਮੁਚ ਲਾਸਾਨੀ ਹਨ । ਪਿਆਰ ਦੀ ਰੰਗੀਨ ਦੁਨੀਆਂ ਦੀਆਂ ਭਾਂਤ ਭਾਂਤ ਦੀਆਂ ਖ਼ੁਸ਼ਬੋਆਂ ਨੂੰ ਜਿਵੇਂ ਇਹਨਾਂ ਕਵਿਤਾਵਾਂ ਵਿਚ ਸਮੋ ਦਿਤਾ ਗਿਆ ਹੈ । ਇਹਨਾਂ ਵਿਚ ਗੁਜ਼ਰੇ ਪਲਾਂ ਨੂੰ ਫੜ ਨਾ ਸਕਣ ਦੀ ਛਟਪਟਾਹਟ, ਜੁਦਾਈ ਦਾ ਦਰਦ ਵਫ਼ਾ ਤੇ ਬੇਵਫ਼ਾਈ, ਦੀਦ ਤੇ ਉਡੀਕ, ਇਕੱਲਪਣ ਤੇ ਯਾਦਾਂ ਆਦਿ ਪਿਆਰ ਦੀਆਂ ਅਨੇਕ ਅਵਸਥਾਵਾਂ ਦਾ ਬਹੁਰੰਗਾ ਚਿਤ੍ਰਣ ਹੈ । ਸੰਕਲਨ ਕਰਤਾ ਹਨ, ਉਰਦੂ ਸਾਇਰੀ ਦੇ ਅਧਿਕਾਰੀ ਸੰਪਾਦਕ - ਪ੍ਰਕਾਸ਼ ਪੰਡਿਤ।