Back ArrowLogo
Info
Profile

ਕੁਝ ਨਾ ਸਾਰਦੀ, ਕਿਸੇ ਨਾ ਕਾਰ ਦੀ, ਐਵੇਂ ਵਿਹਲੀ,

ਪਰ ਅਣਜਾਣ, ਨਿਮਾਣੀ, ਭੋਲੀ, ਘੁਘੀ ਜਿਹੀ,

ਨਾਜ਼ਕ, ਨਰਮ, ਮਲੂਕ, ਪਤਲੀ ਲਗਰ ਜਿਹੀ,

ਬਹੁਤਾ ਨਾ ਭਾਰ ਇਸ ਦਾ, ਨਾ ਬਹੁਤਾ ਥਾਂ ਮੱਲਦੀ ਇਹ,

ਕੋਈ ਰੋਕ ਨਾ ਇਸ ਦੀ ਕਿਸੇ ਨੂੰ, ਨਾ ਰੁਕਾਵਟ,

ਨਾ ਡੱਕਾ, ਨਾ ਅੜਿਕਾ, ਨਾ ਅੜਿਚਣ ਕਿਸੇ ਨੂੰ ਇਸ ਦੀ,

ਇਹ ਲਿਫਾਊ ਕੱਚੀ ਜਿੰਦੜੀ, ਸਾਵੀ, ਚੁਹਚੁਹੀ, ਹਰੀ, ਜੀਂਦੀ ਜਾਗਦੀ, ਆਲੀ ਭੋਲੀ,

ਆਜਿਜ਼, ਨਿਮਾਣੀ, ਕੀਰ, ਹਕੀਰ, ਨਚੀਜ਼ ਘਾਹ ਵਾਂਗ ।'

 

'ਰਹਿਣ ਦਿਓ, ਇਸ ਨੂੰ ਨਾ ਮਾਰੋ,

ਇਹਦੇ ਰਿਹਾਂ ਕੁਝ ਨੁਕਸਾਨ ਨਾ, ਨਾ ਤਰੱਦਦ ।

ਨਾ ਮਾਰਿਆਂ ਕੁਝ ਸੌਰ ਸੌਰਦੀ',

ਕੋਈ ਨਾ ਆਖਦਾ ਏਨੀ ਗੱਲ,

ਸਗੋਂ ਸਾਰਾ ਜਗ 'ਹਊ' 'ਹਊ' ਕਰਦਾ, ਵਾਂਗ ਸ਼ਿਕਾਰੀ ਕੁੱਤਿਆਂ,

ਚਾਂਘਰਾਂ ਮਾਰਦਾ, ਲਲਕਾਰੇ ਲਲਕਾਰਦਾ,

ਦੌੜਦਾ ਮੈਨੂੰ ਖਾਣ ਨੂੰ-ਇਕ ਬੋਟੀ ਜਾਨ ਮੇਰੀ ।

ਇਸ ਬਘਿਆੜ-ਜਗ ਦੀ ਇਕ ਦਾਹੜ ਹੇਠਾਂ ਨਾ ਆਉਣ ਜੋਗੀ ਜਿੰਦ ਮੇਰੀ ।

ਜਿੰਦ ਮੇਰੀ ਡੋਲਦੀ, ਡਰਦੀ, ਕੰਬਦੀ,

ਤੜਫਦੀ, ਫੜਕਦੀ, ਧੜਕਦੀ, ਗਮਰੁੱਠ, ਦਿਲਗੀਰ, ਰੋਣ-ਹਾਕੀ ਹੁੰਦੀ,

19 / 116
Previous
Next