Back ArrowLogo
Info
Profile

ਮੈਨੂੰ ਭਰਮ ਸੀ ਐਵੇਂ ਭੁਲੇਖਾ,

ਜਿਨ੍ਹਾਂ ਨੂੰ ਮੈਂ ਮਾਰਦਾ ਸੀ, ਉਨ੍ਹਾਂ ਵਿਚ ਓਹੋ ਮੈਨੂੰ ਬਖਸ਼ਦਾ ਸੀ ।

ਉਹ ਸਾਰੇ ਸੀ, ਸਭ ਵਿਚ; ਸਭ ਉਸ ਦੇ ਸਨ, ਉਸ ਵਿਚ ।

ਵਿੱਥਾਂ, ਵਿਤਕਰੇ, ਕੁਫਰ ਮੇਰੇ ਸਨ, ਮੇਰੀ ਅੱਡਰਤਾ ਦੇ,

ਉਸ ਦਾ ਰਾਹ ਕੋਈ ਨਾ ਸੀ, ਗੁਮਰਾਹ ਕੋਈ ਨਾ ।

 

ਹੁਣ ਮੈਂ ਉਸ ਦਾ ਹਾਂ, ਉਸ ਦੇ ਆਸਰੇ,

ਉਹ ਮੇਰਾ ਰਾਖਾ ਹੈ, ਮੈਂ ਉਸ ਦੀ ਰਖਵਾਲੀ ਵਿਚ ।

ਉਹ ਮੇਰਾ ਸਦਾ ਵਿਗਾਸੀ ਰੱਬ ਹੈ, ਮੈਂ ਉਸ ਦਾ ਵਿਗਾਸ ਭਗਤ ।

ਉਹ ਹੈ, ਮੈਂ ਨਹੀਂ ।

33 / 116
Previous
Next