ਰੱਬ ਨੇ ਖਿਲਾਰ ਖਿਲਾਰਿਆ,
ਤੇ ਸਾਨੂੰ ਆਪਣੇ ਵਿਚੋਂ ਪੈਦਾਇਸ਼ ਦੇ ਕੇ ਵਗਾਹ ਮਾਰਿਆ ਬਾਹਰ,
ਮਰਕਜ਼ ਥੀਂ ਦੂਰ ।
ਆਪ ਛਪ ਬੈਠਾ ਆਪਣੇ ਖਿਲਾਰ ਵਿਚ,
ਅਸੀਂ ਦੁਖੀ ਹੋਏ, ਉਸ ਥੋਂ ਉਹਲੇ ਹੋ ਕੇ, ਇਕੱਲੇ ਹੋ ਕੇ,
ਉਸ ਥੋਂ ਵਿਛੜਕੇ ਉਸ ਨੂੰ ਨਾ ਮਿਲ ਕੇ ।
ਉਸ ਆਖਿਆ, 'ਇਹ ਬਾਜ਼ੀ ਹੈ ਤਮਾਸ਼ਾ ਇਕ,
ਖਿੱਝੋ ਨਾ, ਮੈਨੂੰ ਭਾਲੋ ।
ਮੇਰੀ ਟੋਲ ਵਿਚ ਸੁਖੀ ਵਹਿਸੋ,
ਮੈਨੂੰ ਭਾਲ ਕੇ ਸੁਖੀ ਥੀਸੋ ।'
ਅਸਾਂ ਭਾਲਿਆ, ਸਾਨੂੰ ਮਿਲਿਆ ਨਾ,
ਅਸਾਂ ਢੂੰਡਿਆ ਪਰ ਪਾਇਆ ਨਾ,
ਅਸੀਂ ਤਲਾਸ਼-ਤਮਾਸ਼ੇ ਥੀਂ ਹੈਰਾਨ ਹੋਏ,
ਹੋਂਦ-ਹਾਸੇ ਥੀਂ ਪਰੇਸ਼ਾਨ ।
ਫਿਰ ਅਸਾਂ ਆਪਣਾ ਤਮਾਸ਼ਾ ਰਚਿਆ,
ਆਪਣੀ ਖੇਡ ਖੇਡੀ,
ਅਸਾਂ ਆਪਣੀ ਹੱਥੀਂ, ਆਪਣੇ ਦਿਮਾਗੋਂ, ਆਪਣੀ ਸੋਚੋਂ ਆਪਣੇ ਰੱਬ ਰਚੇ,
ਜੈਸਾ ਜਿਸ ਨੂੰ ਭਾਇਆ, ਵੈਸਾ ਉਸ ਨੇ ਰੱਬ ਬਣਾਇਆ-