Back ArrowLogo
Info
Profile
ਹੋਰ ਲਿਖੀਆਂ ਵੀ ਅਤੇ ਆਈਆਂ ਵੀ ਪਰ ਉਸ ਤੋਂ ਬਾਦ ਇਹ ਸਿਲਸਲਾ ਬੰਦ ਹੋ ਗਿਆ। ਅੱਬਾ ਤਾਂ ਅਖੀਰ ਤਕ ਕਹਿੰਦੇ ਰਹੇ, ਰਾਤੀ ਸੁਪਨੇ ਵਿਚ ਮੈਂ ਤੇ ਬਾਵਾ ਸਿੰਘ ਸਾਈਕਲਾਂ ਤੇ ਨਕੋਦਰ ਜਾ ਰਹੇ ਸਾਂ ਅਜ ਅਸੀਂ ਇਕ ਦੁਕਾਨ ਵਿਚ ਪਕੌੜੇ ਖਾ ਰਹੇ ਸਾਂ।" ਮੈਂ ਵੇਖਿਆ ਉਹਨਾਂ ਦੇ ਲੜਕੇ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੇ ਸਨ ਜਿਵੇਂ ਕੋਈ ਕਹਾਣੀ ਸੁਣ ਰਹੇ ਹੋਣ, ਮਿਸਟਰ ਇਕਬਾਲ ਕਹਿਣ ਲਗੇ, “ਬੱਚੇ ਭਾਵੇ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ ਹਨ ਪਰ ਇੰਨਾਂ ਗੱਲਾਂ ਨੂੰ ਅਜੀਬ ਜਿਹਾ ਸਮਝਦੇ ਹਨ ਕਿਉਂ ਜੋ ਉਹਨਾਂ ਨੇ ਨਾਂ ਤਾਂ ਉਹ ਜਗਾਹ ਵੇਖੀਆਂ ਹਨ ਅਤੇ ਨਾ ਹੀ ਉਹਨਾਂ ਹਾਲਤਾਂ ਵਿਚੋਂ ਗੁਜਰੇ ਹਨ, ਨਾਂ ਉਹ ਲੋਕ ਵੇਖੇ ਹਨ।”

ਲੰਮਾ ਸਮਾਂ ਗੱਲਾਂ ਕਰਣ ਤੋਂ ਬਾਦ ਜਦੋਂ ਮੈਂ ਮਿਸਟਰ ਇਕਬਾਲ ਕੋਲੋਂ ਛੁਟੀ ਮੰਗੀ ਤਾਂ ਉਹ ਕਹਿਣ ਲੱਗਾ "ਸਰਦਾਰ ਜੀ ਮੈ ਤੁਹਾਡੇ ਬਾਰੇ ਤਾਂ ਕੁਝ ਪੁਛਿਆ ਹੀ ਨਹੀ, ਆਪਣੇ ਬਾਰੇ ਹੀ ਦੱਸਦਾ ਰਿਹਾ ਹਾਂ," ਅਸੀਂ ਫਿਰ ਬੈਠੇ ਤਾਂ ਕਾਫੀ ਚਿਰ ਰਹੇ ਪਰ ਉਹ ਆਪਣੀਆਂ ਹੀ ਗੱਲਾ ਦਸ ਰਿਹਾ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਰ ਕੋਈ ਬੜੀ ਹੀ ਸ਼ਿਦਤ ਨਾਲ ਆਪਣੇਂ ਪਿਛੋਕੜ ਨੂੰ ਯਾਦ ਕਰਦਾ ਹੈ ਅਤੇ ਇਸ ਪਿਛੋਕੜ ਸਬੰਧੀ ਹਰ ਕੋਈ ਇਹੋ ਜਹੇ ਜਜਬਾਤ ਰਖਦਾ ਹੈ। ਅੰਮ੍ਰਿਤਸਰ ਆ ਕੇ ਕੋਈ 4 ਕੁ ਮਹੀਨੇ ਬਾਦ ਬਬੀਤਾ ਜੀ ਦਾ ਮੈਨੂੰ ਫੋਨ ਆਇਆ ਕਿ ਸ਼ੁਕੀਲਾ ਜੀ ਨੇ ਭਾਰਤ ਆਉਣਾ ਹੈ ਅਤੇ ਇਸ ਵਾਰ ਉਹ ਫਿਰੋਜਪੁਰ ਆਪਣਾ ਘਰ ਵੇਖਣਾ ਚਾਹੁੰਦੇ ਹਨ, ਜੇ ਹੋ ਸਕਿਆ ਤਾਂ ਤੁਸੀ ਉਹਨਾਂ ਦੇ ਨਾਲ ਜਾਇਉ। ਮੈ ਸ਼ਕੀਲਾ ਜੀ ਨੂੰ ਲੈਣ ਵਾਹਗੇ ਬਾਰਡਰ ਚਲਾ ਗਿਆ ਅਤੇ ਤਕਰੀਬਨ ਅਧੇ ਘੰਟੇ ਬਾਦ ਹੀ ਸ੍ਰੀ ਮਤੀ ਸ਼ਕੀਲਾਂ ਅਤੇ ਇਕ ਹੋਰ ਅੋਰਤ ਕਸਟਮ ਦੀ ਇਮਾਰਤ ਤੋਂ ਬਾਹਰ ਆ ਰਹੀਆਂ ਸਨ । ਅਸੀਂ 2 ਕੁ ਵਜੇ ਅੰਮ੍ਰਿਤਸਰ ਪਹੁੰਚ ਕੇ ਖਾਣਾ ਖਾਧਾ ਅਤੇ ਮੈਂ ਉਹਨਾਂ ਨੂੰ ਫੀਰੋਜਪੁਰ ਜਾਣ ਬਾਰੇ ਪੁਛਿਆ, ਪਰ ਉਹਨਾਂ ਜਵਾਬ ਦਿਤਾ ਕਿ ਉਹ ਦਿਲੀ ਤੋਂ ਚਾਰ ਕੁ ਦਿਨਾਂ ਬਾਦ ਜਦ ਵਾਪਿਸ ਆਉਣਗੇ ਤਾਂ ਫਿਰ ਫਿਰੋਜਪੁਰ ਚਲਾਂਗੇ। ਪਰ ਜਦ 4 ਦਿਨਾਂ ਬਾਦ ਉਹ ਦਿਲੀ ਤੋਂ ਵਾਪਿਸ ਆਈ ਤਾਂ ਮੈਂ ਉਹਨਾਂ ਨੂੰ ਫਿਰ ਫਿਰੋਜਪੁਰ ਜਾਣ ਬਾਰੇ ਪੁਛਿਆ ਤਾਂ ਉਹ ਚੁੱਪ ਹੋ ਗਈ ਅਤੇ ਫਿਰ ਕਹਿਣ ਲੱਗੀ "ਅੱਗੇ ਜਦੋਂ ਮੈਂ ਵਾਪਿਸ ਲਹੌਰ ਜਾਂਦੀ ਹੁੰਦੀ ਸਾਂ ਤਾਂ ਮੇਰੀ ਅੰਮਾਂ ਅਤੇ ਭੂਆ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ ਉਹ ਮੈਨੂੰ ਭਾਰਤ ਫੇਰੀ ਬਾਰੇ ਸੈਂਕੜੇ ਸੁਆਲ ਕਰਦੀਆਂ ਸਨ, ਔਰਤਾਂ ਦੇ ਪਹਿਰਾਵੇ ਤੋਂ ਲੈ ਕੇ ਬੋਲੀ, ਸ਼ਹਿਰਾਂ ਦੀਆਂ ਸੜਕਾਂ, ਇਮਾਰਤਾਂ,

101 / 103
Previous
Next