ਝੀਲ ਦੇ ਕੰਢੇ ਤੇ ਖੜੇ ਦਰਖਤਾਂ ਤੇ ਪੰਛੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜਾਂ ਆ ਰਹੀਆਂ ਸਨ ਅਤੇ ਉਹਨਾਂ ਦੀ ਛਾਂ ਦੂਰ-ਦੂਰ ਤੱਕ ਫੈਲੀ ਹੋਈ ਸੀ। ਮੈਂ ਮਗਰ ਮੁੜ ਕੇ ਵੇਖਿਆ ਤਾਂ ਇਕ ਪੁਲਿਸ ਅਫ਼ਸਰ ਮੇਰੇ ਤੋਂ ਕੁਝ ਦੂਰ ਖੜ੍ਹਾ ਸੀ ਅਤੇ ਮੇਰੇ ਵੱਲ ਦਿਲਚਸਪੀ ਨਾਲ ਵੇਖ ਰਿਹਾ ਸੀ। ਮੈਨੂੰ ਲਗਾ ਜਿਵੇਂ ਉਹ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ ਅਤੇ ਠੀਕ ਹੀ ਜਦੋਂ ਮੈਂ ਉਸ ਵਲ ਕੁਝ ਕਦਮ ਤੁਰਿਆ ਤਾਂ ਉਹ ਮੇਰੇ ਕੋਲ ਆ ਕੇ ਪੁੱਛਣ ਲੱਗਾ "ਸਰਦਾਰ ਜੀ, ਚੜ੍ਹਦੇ ਪੰਜਾਬ ਦੇ ਲਗਦੇ ਹੋ, ਕਿਥੋਂ ਆਏ ਹੋ" ਮੇਰੇ ਅੰਮ੍ਰਿਤਸਰ ਦੱਸਣ ਤੇ ਉਹ ਕਹਿਣ ਲੱਗਾ ਕਿ "ਭਾਵੇਂ ਮੇਰਾ ਜਨਮ ਤਾਂ ਕਰਾਚੀ ਦਾ ਹੈ ਪਰ ਸਾਡੇ ਵੱਡਿਆਂ ਦਾ ਪਿੰਡ ਵੀ ਅੰਮ੍ਰਿਤਸਰ ਜਿਲ੍ਹੇ ਵਿਚ ਸੀ। ਅਸੀਂ ਵੰਡ ਤੋਂ ਬਾਅਦ ਉਥੋਂ ਆਏ ਸਾਂ। ਸਾਡਾ ਪਿੰਡ ਘਰਿਆਲਾ ਸੀ ਜੋ ਅੱਜ ਕੱਲ ਅੰਮ੍ਰਿਤਸਰ ਜਿਲ੍ਹੇ ਵਿਚ ਹੈ। ਮੇਰੇ ਬਾਪ, ਚਾਚੇ, ਤਾਏ ਤਾਂ ਹਮੇਸ਼ਾ ਅਜੇ ਵੀ ਅੰਮ੍ਰਿਤਸਰ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਹਨ। ਉਹ ਕਹਿੰਦੇ ਹਨ ਉਧਰ ਤਾਂ ਇਹ ਸੀ, ਉਧਰ ਉਹ ਸੀ, ਉਹ ਤਾਂ ਹਮੇਸ਼ਾ ਆਪਣੇ ਪਿੰਡ ਅਤੇ ਆਪਣੇ ਇਲਾਕੇ ਨੂੰ ਹੀ ਸਲਾਹੁੰਦੇ ਰਹਿੰਦੇ ਹਨ। ਅਸਲ ਵਿਚ ਉਹ ਆਪਣੇ ਪਿੰਡ ਅਤੇ ਇਲਾਕੇ ਨੂੰ ਯਾਦ ਕਰਕੇ ਉਦਾਸ ਵੀ ਹੋ ਜਾਂਦੇ ਹਨ, ਜਿਵੇਂ ਉਹਨਾਂ ਜ਼ਿੰਦਗੀ ਵਿਚ ਬਹੁਤ ਕੁਝ ਗਵਾ ਲਿਆ ਹੋਵੇ, ਤੁਸੀਂ ਕਿੰਨਾ ਚਿਰ ਇਥੇ ਹੋ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗਾ…………………وو ਉਸ ਦੀਆਂ ਗੱਲਾਂ ਬਹੁਤ ਦਿਲਚਸਪ ਸਨ। ਮੈਂ ਵੀ ਕਰਨੀਆਂ ਚਾਹੁੰਦਾ ਸਾਂ ਪਰ ਮੇਰੇ ਤੋਂ ਇਲਾਵਾ ਹਰ ਕੋਈ ਛੋਟੀਆਂ ਬੱਸਾਂ ਵਿਚ ਬੈਠ ਚੁੱਕਾ ਸੀ ਅਤੇ ਮੈਂ ਉਸ ਕੋਲੋਂ ਛੁੱਟੀ ਲੈ ਕੇ ਆਪਣੀ ਸੀਟ ਤੇ ਆ ਕੇ ਬੈਠ ਗਿਆ।
ਕਰਾਚੀ ਸ਼ਹਿਰ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਸਾਨੂੰ ਕਰਾਚੀ ਤੋਂ ਬਾਹਰ ਨਿਕਲਦਿਆਂ ਹੀ ਅੱਧਾ ਘੰਟਾ ਲੱਗ ਗਿਆ। ਇਹ ਸ਼ਹਿਰ ਸਿੰਧ ਪ੍ਰਾਂਤ ਦੀ ਰਾਜਧਾਨੀ ਹੈ। ਸਿੰਧ ਪ੍ਰਾਂਤ ਦੀ ਕੁਲ ਅਬਾਦੀ 5/61 ਕਰੋੜ ਹੈ ਜਿਸ ਵਿਚੋਂ 33ਵੀਂ ਸਦੀ, 2/61 ਕਰੋੜ ਤਾਂ ਇਕੱਲੇ ਕਰਾਚੀ ਸ਼ਹਿਰ ਵਿਚ ਹੀ ਰਹਿੰਦੀ ਹੈ। ਇਹ ਸ਼ਹਿਰ ਪਾਕਿਸਤਾਨ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜਿਥੋ ਜ਼ਿਆਦਾਤਰ ਦੇਸ਼ਾਂ ਨਾਲ ਇਸਦਾ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ। ਇਸ ਸ਼ਹਿਰ ਦੀ ਵਸੋਂ ਅਤੇ ਵਪਾਰ ਕਰ ਕੇ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿਚ ਇਕਠੇ ਹੋਏ ਕੁਲ ਟੈਕਸ ਵਿਚੋਂ 17ਵੀਂ ਸਦੀ ਤਾਂ ਇਕੱਲੇ ਕਰਾਚੀ ਵਿਚੋਂ ਹੀ ਇਕੱਠਾ ਹੁੰਦਾ ਹੈ। 1947 ਵਿਚ ਜਦੋਂ ਪਾਕਿਸਤਾਨ ਇਕ ਵੱਖਰਾ ਦੇਸ਼ ਬਣਿਆ ਸੀ ਤਾਂ ਕਰਾਚੀ, ਪਾਕਿਸਤਾਨ ਦੀ ਰਾਜਧਾਨੀ ਬਣੀ ਸੀ ਜੋ