ਪ੍ਰਧਾਨ ਮੰਤਰੀ ਦਾ ਜਮਾਤੀ
ਸਾਡੇ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਪਿੰ ਡ ਗਾਹ ਵਿਚ ਵੀ ਜਾਣਾ ਸੀ ਕਿਉਂ ਜੋ ਜਦੋਂ ਡਾ: ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਪਿੰਡ ਨੂੰ ਮਾਡਲ ਪਿੰਡ ਘੋਸ਼ਿਤ ਕੀਤਾ ਗਿਆ ਸੀ ਜਿਸ ਵਿਚ ਸਿਹਤ, ਵਿਦਿਆ, ਉਦਯੋਗ, ਆਵਾਜਾਈ ਅਤੇ ਮੰਡੀ ਨਾਲ ਸਬੰਧਿਤ ਸੇਵਾਵਾਂ ਨੂੰ ਆਧੁਨਿਕ ਤੌਰ ਤੇ ਵਿਕਸਤ ਕਰਣਾ ਸੀ। ਇਹ ਪਿੰਡ ਚਕਵਾਲ ਜਿਲੇ ਵਿਚ ਸੀ। ਇਸਲਾਮਾਬਾਦ ਤੋਂ ਅਸੀ ਸਵੇਰੇ ਕੋਈ 8 ਕੁ ਵਜੇ ਇਸ ਪਿੰਡ ਵਲ ਚਲ ਪਏ, ਉਸ ਵਕਤ ਛੋਟਾ- ਛੋਟਾ ਮੀਂਹ ਪੈ ਰਿਹਾ ਸੀ ਪਰ ਰਸਤੇ ਵਿਚ ਇਹ ਮੀਂਹ ਤੇਜ ਹੁੰਦਾ ਗਿਆ। ਗੁਜਰਖਾਨ ਸ਼ਹਿਰ ਤੋਂ ਬਾਦ ਪੋਠੋਹਾਰ ਦੀ ਧਰਤੀ ਆਈ ਤਾਂ ਮੀਂਹ ਕਰਕੇ ਛੋਟੇ-ਛੋਟੇ ਨਾਲਿਆਂ ਵਿਚ ਗੇਰੀ ਰੰਗ ਦਾ ਕਾਫੀ ਪਾਣੀ ਵਗ ਰਿਹਾ ਸੀ। ਕਈ ਨਾਲੇ ਤਾਂ ਉਪਰ ਤਕ ਭਰੇ ਹੋਏ ਸਨ ਦੂਰ ਦੂਰ ਤਕ ਕੋਈ ਵੀ ਵਿਅਕਤੀ ਨਜਰ ਨਹੀਂ ਸੀ ਆ ਰਿਹਾ। ਰਸਤੇ ਵਿਚ ਇਕ ਛੋਟਾ ਜਿਹਾ ਦਰਿਆ ਆਇਆ ਮੈਂ ਉਸ ਦਰਿਆ ਨੂੰ ਬੜੇ ਗੌਰ ਨਾਲ ਦੇਖ ਰਿਹਾ ਸਾਂ, ਤਾਂ ਪਾਕਿਸਤਾਨ ਵਿਚ ਸਾਡੇ ਡੈਲੀਗੇਸ਼ਨ ਦੇ ਪ੍ਰਬੰਧ ਕਰਣ ਵਾਲੇ ਮਿਸਟਰ ਸਬੂਰ ਨੇ ਮੇਰੇ ਪਿਛੇ ਹੱਥ ਮਾਰ ਕੇ ਕਿਹਾ, “ਛੀਨਾ ਜੀ, ਇਸ ਦਰਿਆ ਨੂੰ ਸੀਓਨ ਕਹਿੰਦੇ ਹਨ ਅਤੇ ਉਹ ਜੋ ਖੱਬੇ ਹੱਥ ਦੂਰ ਇਕ ਪਿੰਡ ਦਿਸਦਾ ਹੈ, ਉਹ ਤੁਹਾਡੀ ਉਸ ਕਵਿਤ੍ਰੀ ਦਾ ਹੈ ਜਿਸ ਨੇ ਇਹ ਨਜ਼ਮ ਲਿਖੀ ਸੀ "ਅੱਜ ਆਖਾਂ ਵਾਰਿਸ ਸ਼ਾਹ ਨੂੰ .....” ਉਸ ਨੇ ਦੱਸਿਆ ਇਸ ਪਿੰਡ ਦਾ ਨਾਂ ਧਮਿਆਲ ਹੈ । ਉਸ ਵਕਤ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਪਿੰਡ ਦਾ ਧਿਆਨ ਤਾਂ ਨਾ ਆਇਆ ਪਰ ਇੰਨਾ ਯਾਦ ਸੀ ਕਿ ਉਹ ਇਸ ਇਲਾਕੇ ਦੀ ਸੀ ਅਤੇ ਮੈਂ ਉਸ ਦੀ ਪ੍ਰਸਿੱਧੀ ਅਤੇ ਉਸ ਦੇ ਲੋਕਾਂ ਦੇ ਦਿਲ ਵਿਚ ਹੋਣ ਨੂੰ ਦਾਦ ਦੇ ਰਿਹਾ ਸਾਂ । ਇਧਰ ਦੇ ਲੋਕ ਵੀ ਉਸ ਕਵਿਤੀ ਨੂੰ ਇੰਨਾਂ ਸਤਿਕਾਰ ਦਿੰਦੇ ਹਨ ਜਿਸ ਵਿਚ ਸਰਹੱਦਾਂ ਬੇਅਰਥ ਰਹਿ ਜਾਂਦੀਆਂ ਹਨ ਅਤੇ ਆਪਣੇ ਚੰਗੇ ਖਿਆਲਾਂ ਕਰਕੇ ਕਈ ਲੋਕ ਸਰਹੱਦਾਂ ਤੋਂ ਕਿਤੇ ਪਰੇ ਆਪਣੀ ਜਗਾਹ ਬਣਾ ਲੈਂਦੇ ਹਨ । ਫਿਰ ਮੈਨੂੰ ਯਾਦ ਆਇਆ ਅਤੇ ਮੈਂ ਹੀ ਸਬੂਰ ਨੂੰ ਦੱਸਿਆ ਕਿ ਇਹ ਪਿੰਡ ਅੰਮ੍ਰਿਤਾ ਪ੍ਰੀਤਮ