Back ArrowLogo
Info
Profile
'ਵਾਹਗੇ ਵਾਲੀ ਲਕੀਰ' ਮੁਹੱਬਤ ਨੂੰ ਇਕ ਹੋਰ ਜ਼ੁਬਾਨ ਦੇਣ ਦਾ ਸਾਰਥਕ ਯਤਨ ਹੈ। ਇਹ ਯਤਨ ਸਾਂਝਾ ਦੇ ਚੌਖਟੇ ਨੂੰ ਮੁੜ ਥਾਂ ਸਿਰ ਕਰ ਸਕਦੇ ਹਨ। ਇਕ ਨਵੇਂ ਦੌਰ ਦੇ ਜਾਮਨ ਬਣ ਸਕਦੇ ਹਨ। ਇਕ ਨਵੀਂ ਨਰੋਈ ਫਿਜ਼ਾ ਦੀ ਸਥਾਪਤੀ ਵਿਚ ਨਿੱਗਰ ਪਹਿਲਕਦਮੀ ਕਰ ਸਕਦੇ ਹਨ।

ਮੈਂ ਡਾ. ਸਰਬਜੀਤ ਛੀਨਾ ਦੀ ਕਲਮ ਤੇ ਸੋਚ ਨੂੰ ਅਕੀਦਤ ਪੇਸ਼ ਕਰਦਾ ਹਾਂ। ਅਸੀਂ ਇੱਕੋ ਕਾਫਲੇ ਦੇ ਪਾਂਧੀ ਹਾਂ, ਇਕ ਰਾਹ ਤੇ ਇਕ ਮੰਜ਼ਲ ਹੈ। ਸ਼ਾਲਾ! ਮੁਹੱਬਤਾਂ ਦੇ ਦੀਵੇ ਜਗਦੇ ਰਹਿਣ, ਸਾਂਝਾ ਦੇ ਪਰਚਮ ਝੁੱਲਦੇ ਰਹਿਣ, ਮਨੁੱਖਤਾ ਸਲਾਮਤ ਰਹੇ ਤੇ ਰਿਸ਼ਤਿਆਂ ਦਾ ਨਿੱਘ ਹਿੱਕਾਂ ਵਿਚ ਮਾਘਦਾ ਰਹੇ।

ਤਲਵਿੰਦਰ ਸਿੰਘ

 ਮੀਤ ਪ੍ਰਧਾਨ, ਕੇਂਦਰੀ ਲੇਖਕ ਸਭਾ, ਅੰਮ੍ਰਿਤਸਰ

ਫੋਨ 98721-78035

8 / 103
Previous
Next