Back ArrowLogo
Info
Profile

"ਇਸ ਕੌਮ ਦਾ ਕੁਝ ਨਹੀਂ ਹੋ ਸਕਦਾ। ਹੁਣ ਕੁਝ ਨਹੀਂ ਹੋ ਸਕਦਾ। ਕੀ ਉਹ ਯੁੱਗ ਹੁਣ ਸੱਚਮੁਚ ਖ਼ਤਮ ਹੋ ਗਿਆ ? ਹੁਣ ਕਿਹੜੀ ਵਾਰ, ਕਿਹੜਾ ਜੰਗਨਾਮਾ ਲਿਖੇਗਾ ਸ਼ਾਹ ਮੁਹੰਮਦ ? ਜੇ ਉਹ ਇਸ ਵੇਲੇ ਇਨ੍ਹਾਂ ਸਿੰਘਾਂ ਨੂੰ ਵੇਖਦਾ, ਜਿਨ੍ਹਾਂ ਨੇ ਇਨ੍ਹਾਂ ਫਰੰਗੀਆਂ ਦੇ ਲਹੂ ਨਿੰਬੂ ਵਾਂਗ ਨਚੋੜ ਦਿੱਤੇ ਸਨ ਤਾਂ ਕੀ ਗਜ਼ਰਨੀ ਸੀ ਉਸ ਦੇ ਦਿਲ ਉੱਤੇ...।"

"ਪਤਾ ਨਹੀਂ ਉਹ ਇਸ ਵੇਲੇ ਕਿੱਥੇ ਹੋਣਗੇ ? ਕਿਵੇਂ ਹੋਣਗੇ ?" ਉਹ ਸ਼ਾਹ ਬਖ਼ਸ਼, ਜ਼ੀਨਤ ਅਤੇ ਉਸ ਦੇ ਪਰਿਵਾਰ ਬਾਰੇ ਸੋਚਣ ਲੱਗਾ।

ਸੰਜੋਗ ਦੀ ਗੱਲ ਕਿ ਕੀਰਤ ਸਿੰਘ ਤੋਂ ਕੁਝ ਦੂਰ ਸ਼ਾਹ ਬਖ਼ਸ਼ ਖੜਾ ਜ਼ੀਨਤ ਨੂੰ ਅਤੇ ਪੰਦਰਾਂ ਸੋਲਾਂ ਵਰ੍ਹਿਆਂ ਦੇ ਧਰਮ ਸਿੰਘ ਨੂੰ ਕੀਰਤ ਸਿੰਘ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸੀ :

"ਔਹ ਵੇਖ ਜ਼ੀਨਤ ਔਹ ਕੀਰਤ ਸਿੰਘ।"

ਉਸੇ ਵੇਲੇ ਫ਼ਰੰਗੀਆਂ ਦਾ ਇਕ ਜਸੂਸ ਹਡਸਨ ਕੋਲ ਆਇਆ ਅਤੇ ਕੀਰਤ ਸਿੰਘ ਵੱਲ ਇਸ਼ਾਰਾ ਕਰਦਿਆਂ ਬੋਲਿਆ, "ਔਹ ਆਦਮੀ ਲੋਕਾਂ ਨੂੰ ਭਰਤੀ ਹੋਣ ਦੇ ਵਿਰੁੱਧ ਭੜਕਾ ਰਿਹਾ ਹੈ। ਮੈਨੂੰ ਇਹ ਬਹੁਤ ਖ਼ਤਰਨਾਕ ਆਦਮੀ ਲੱਗਦਾ ਹੈ।"

"ਅੱਛਾ।" ਹਡਸਨ ਕੀਰਤ ਸਿੰਘ ਵੱਲ ਕੌੜੀਆਂ ਨਜ਼ਰਾਂ ਨਾਲ ਤੱਕਦਿਆਂ ਬੋਲਿਆ, "ਜਵਾਲਾ ਸਿੰਘ ਅਤੇ ਸੁਲੇਮਾਨ ਖ਼ਾਂ ਨੂੰ ਬੁਲਾਓ।"

ਜਵਾਲਾ ਸਿੰਘ ਅਤੇ ਸੁਲੇਮਾਨ ਖ਼ਾਂ ਦੇ ਆਉਣ 'ਤੇ ਹਡਸਨ ਨੇ ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਇਸ ਆਦਮੀ ਦਾ ਪਿੱਛਾ ਕਰਨ ਅਤੇ ਮੌਕਾ ਮਿਲਣ 'ਤੇ ਇਸ ਆਦਮੀ ਨੂੰ ਫੜ ਕੇ ਉਸ ਦੇ ਕੈਂਪ ਵਿੱਚ ਲੈ ਆਉਣ।

ਕੋਲ ਬੈਠੇ ਜਾਨ ਲਾਰੈਂਸ ਨੇ ਵੀ ਇਹ ਕੁਝ ਸੁਣਿਆ ਅਤੇ ਨਾਲ ਹੀ ਕੀਰਤ ਸਿੰਘ ਵਲ ਗੌਹ ਨਾਲ ਤੱਕਿਆ। ਫੇਰ ਹਡਸਨ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਨਹੀਂ, ਮਿਸਟਰ ਹਡਸਨ ਇਸ ਨੂੰ ਆਪਣਾ ਕੰਮ ਕਰਨ ਦਿਓ ਅਤੇ ਅਸੀਂ ਆਪਣਾ ਕੰਮ ਕਰੀ ਚਲੀਏ ।"

"ਆਪਣਾ ਕੰਮ ; ਯਾਅਨੀ ਆਪਣੀ ਹਕੂਮਤ ਦੇ ਦੁਸ਼ਮਣ ਨੂੰ ਆਪਣੇ ਖ਼ਿਲਾਫ਼ ਕੰਮ ਕਰਦੇ ਰਹਿਣ ਲਈ ਖੁੱਲ੍ਹਾ ਛੱਡ ਦੇਈਏ ?"

ਲਾਰੈਂਸ ਇਕ ਦੋ ਪਲ ਚੁੱਪ ਰਿਹਾ। ਉਹ ਆਪ ਆਇਰਲੈਂਡ ਦਾ ਸ਼ਹਿਰੀ ਸੀ ਜਿਸ ਉੱਤੇ ਕਈ ਵਰ੍ਹਿਆਂ ਤੋਂ ਅੰਗਰੇਜ਼ ਹਕੂਮਤ ਨੇ ਜ਼ਬਦਸਤੀ ਕਬਜ਼ਾ ਕੀਤਾ ਹੋਇਆ ਸੀ। ਉਸ ਦੇ ਆਪਣੇ ਦਾਦਾ-ਪੜਦਾਦਾ ਆਇਰਲੈਂਡ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਦੇ ਆਏ ਸਨ ਅਤੇ ਇਹ ਲੜਾਈ ਹਾਲੇ ਵੀ ਜਾਰੀ ਸੀ। ਉਸ ਦੇ ਆਪਣੇ ਚਾਚੇ ਨੇ ਤਾਂ ਅੰਗਰੇਜ਼ਾਂ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਨੌਕਰੀ ਕੀਤੀ ਸੀ। ਕਦੀ-ਕਦੀ ਉਸ ਦੀ ਆਪਣੀ ਜ਼ਮੀਰ ਦੀ ਆਵਾਜ਼ ਉਸ ਨੂੰ ਇਸ ਬਾਰੇ ਪੁੱਛਦੀ ਪਰ ਉਸ ਦਾ ਆਪਣਾ ਸੁਆਰਥ ਉਸ ਉੱਤੇ ਭਾਰੂ ਹੋ ਜਾਂਦਾ।

210 / 210
Previous
Next