ਦਿਹਾੜੀ ਦੇ ਜੀਵਨ ਨੂੰ ਭਾਰਤ ਦੀ ਦੇਣ ਹਨ, ਐਨ ਉਵੇਂ ਜਿਵੇਂ ਕਾਗਜ਼, ਚਾਹ, ਚੀਨੀ ਮਿੱਟੀ ਤੇ ਰੇਸ਼ਮ ਚੀਨ ਦੀ ਦੇਣ ਹਨ । ਸਾਡੀ ਲੇਖਕ ਨੂੰ ਸਲਾਹ ਹੈ ਕਿ ਉਹ ਜੇਮਜ਼ ਮਿੱਲ ਦੇ ਅੰਗਰੇਜ਼ੀ 'ਚ ਲਿਖੇ ਉਪਯੋਗਤਾਵਾਦੀ ਇਤਿਹਾਸ ਦੀਆਂ ਕਿਤਾਬਾਂ ਤੇ ਉਹਨਾਂ ਕਿਤਾਬਾਂ ਦੀਆਂ ਭਾਰਤੀ ਨਕਲਾਂ ਜਿਹੜੀਆਂ ਸਾਡੇ ਕਾਲਜਾਂ/ਯੂਨੀਵਰਸਿਟੀਆਂ 'ਚ ਅੱਜ ਤੱਕ ਪੜਾਈਆਂ ਜਾਂਦੀਆਂ ਹਨ, ਦੀ ਥਾਂ ਭਾਰਤ ਦੇ ਇਤਿਹਾਸਕਾਰਾਂ ਜਿਵੇਂ ਡੀ. ਡੀ. ਕੋਸੰਬੀ, ਰਾਮਸ਼ਰਨ ਸ਼ਰਮਾ, ਇਰਫਾਨ ਹਬੀਬ, ਰੋਮਿਲਾ ਥਾਪਰ, ਡੀ. ਐਂਨ. ਝਾਅ ਜਿਹੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੇ ਤਾਂ ਕਿ ਉਸਨੂੰ ਭਾਰਤ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਮਿਲੇ।
ਨਰਿੰਦਰ ਸਿੰਘ ਕਪੂਰ ਹੁਰਾਂ ਦੇ ਲੇਖ ਵਿੱਚ ਹੋਰ ਵੀ ਬੜੇ ਅਗਿਆਨ ਰੂਪੀ ਕੰਕਰ ਹਨ, ਗੱਲ ਕੀ ਪੂਰਾ ਲੇਖ ਕੰਕਰਾਂ ਦਾ ਢੇਰ ਹੈ। ਅਸੀਂ ਆਪਣੇ ਲੇਖ 'ਚ ਕੁਝ ਜ਼ਿਆਦਾ ਹਾਨੀਕਾਰਕ ਕੰਕਰਾਂ ਦੀ ਚੀਰਫਾੜ ਕੀਤੀ ਹੈ, ਬਾਕੀ ਹੋਰ ਕੰਕਰਾਂ ਨੂੰ ਫਿਲਹਾਲ ਛੱਡ ਦਿੱਤਾ ਹੈ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਦੇ ਭਾਰਤ ਨਾਲ ਇਸ ਗਿਲੇ ਉੱਤੇ ਕਿ 'ਭਾਰਤ ਕੋਲ ਇਤਿਹਾਸ ਦਾ ਸੰਕਲਪ ਨਹੀਂ ਹੈ ਭਾਰਤ ਤਾਂ ਪੂਰਾ ਨਹੀਂ ਉਤਰਦਾ, ਹਾਂ ਸ੍ਰੀ ਕਪੂਰ ਆਪਣੇ ਗਿਲੇ ਅਨੁਸਾਰ ਸੱਚੇ ਭਾਰਤੀ ਹਨ ਕਿਉਂਕਿ 'ਉਹਨਾਂ ਕੋਲ ਇਤਿਹਾਸ ਦਾ ਕੋਈ ਸੰਕਲਪ ਨਹੀਂ ਹੈ।‘