ਵਸਾਵੀਂ ਤੇ ਫਿਰ ਮੇਰੇ ਕਲੇਜੇ ਠੰਢ ਪਵੇਗੀ, ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ । ਚੰਗਾ ਖੁਦਾ ਹਾਫ਼ਿਜ਼ ! ਰੱਬ ਰਾਖਾ।
ਦੱਖਣ ਦਾ ਤੇ ਬਾਬਾ ਆਦਮ ਦੀ ਨਿਰਾਲਾ ਏ ਇਥੇ ਅਣਖ ਨਾਂ ਦੀ ਕੋਈ ਚੀਜ਼ ਨਹੀਂ । ਦਮੜੇ ਖਰਚੋ ਤੇ ਹਰਮ ਸ਼ਿੰਗਾਰੋ । ਮੋਹਰਾਂ ਦਿਓ ਤੇ ਜੀਹਦੀ ਕੰਜਕ ਚੰਗੀ ਲੱਗੋ ਘਰ ਲੈ ਆਓ। ਥੋੜ੍ਹੇ ਜਿਹੇ ਲਾਲਚ ਨਾਲ ਲੋਕ ਬਾਦਸ਼ਾਹ ਨੂੰ ਕਤਲ ਕਰ ਦਿੰਦੇ ਹਨ। ਜਿਹੜਾ ਸਾਰੀ ਜ਼ਿੰਦਗੀ ਨਮਕ ਖਾਂਦਾ ਏ ਦਮੜਿਆਂ ਦੇ ਲਾਲਚ ਵਿਚ ਆ ਕੇ ਪਲ ਵਿਚ ਨਮਕ ਹਰਾਮ ਹੋ ਜਾਂਦਾ ਹੈ ਤੇ ਆਪਣੇ ਮਾਲਕ ਦਾ ਖੂਨ ਕਰਨੋਂ ਵੀ ਨਹੀਂ ਝਿਜਕਦਾ। ਇਥੇ ਸਾਰੀਆਂ ਬਖ਼ਸ਼ਸ਼ਾਂ ਦਾ ਮੁੱਲ ਏ ਪੈਸਾ। ਇਥੇ ਜ਼ਮੀਨ ਨਹੀਂ, ਇਖਲਾਕ ਨਹੀਂ, ਇੱਜ਼ਤ ਨਹੀਂ, ਗ਼ੈਰਤ ਨਹੀਂ । ਔਰਤਾਂ ਭੇਡਾਂ ਬਕਰੀਆਂ ਹਨ । ਜੀਹਦਾ ਜੀ ਚਾਹਵੇ ਗੁੱਤੋਂ ਫੜੇ ਤੇ ਆਪਣੇ ਵਿਹੜੇ ਨੂੰ ਭਾਗ ਲਾ ਲਵੋ । ਉਹਦਾ ਖ਼ਸਮ ਬੋਲੇ ਤੇ ਬੁੱਕ ਰੁਪਈਆਂ ਦਾ ਉਹਦੀ ਝੋਲੀ 'ਚ ਪਾ ਦਿਓ। ਘਰ ਵਾਲੇ ਵੀ ਰਾਜ਼ੀ ਤੇ ਵਿਹੜਾ ਵੀ ਖੁਸ਼ । ਪਰ ਪੰਜਾਬ ਦੀ ਗੰਗਾ ਤੀਨ ਲੋਕ ਸੇ ਨਿਆਰੀ । ਇਹ ਭੁੱਖੇ ਰਹਿ ਸਕਦੇ ਨੇ ਪਰ ਆਪਣੀ ਗ਼ੈਰਤ ਵੇਚਦੇ ਨਹੀਂ । ਇਹ ਜਬਾਨ ਦੇ ਧਨੀ ਹਨ ਤੇ ਉਹ ਜ਼ਬਾਨ ਦੀ ਕੀਮਤ ਹੀ ਨਹੀਂ ਜਾਣਦੇ । ਜ਼ਬਾਨ ਤੋ ਚਮੜੇ ਦੀ ਏ ਜਿੱਧਰ ਚਾਹੇ ਉਧਰ ਮੋੜ ਲਓ । ਬੰਦੇ ਦੇ ਪੱਲੇ ਜਬਾਨ ਹੀ ਤਾਂ ਹੈ। ਬਾਕੀ ਹੋਰ ਹੈ ਕੀ।
-ਵੇਖੋ ਹਨੇਰ ਸਾਈਂ ਦਾ! ਕੱਲ੍ਹ ਦਾ ਛੋਕਰਾ ਲੋਹੇ ਦੀ ਲੱਠ ਬਣ ਕੇ ਖਲੋ ਗਿਆ ਏ । ਇਕ ਦੀਵਾਰ ਖੜੀ ਕਰ ਦਿੱਤੀ ਸੂ । ਟੱਕਰ ਤੇ ਉਹ ਵੀ ਸ਼ਹਿਨਸ਼ਾਹ ਨਾਲ। ਵੇਖੋ ਉਸ ਸੋਚਿਆ ਈ ਨਹੀਂ ਕਿ ਮੇਰੇ ਨਾਲ ਕੀ ਵਾਪਰ ਸਕਦੀ ਏ। ਔਰੰਗਜ਼ੇਬ ਅੱਗੇ ਇਹ ਸਭ ਕੀੜੇ ਮਕੌੜੇ ਹਨ, ਪੈਰ ਦੀ ਜੁੱਤੀ ਥੱਲੇ ਸਿੱਧੇ ਜਾ ਸਕਦੇ ਹਨ। ਇਹ ਪੰਜਾਬ ਦੀ ਮਿੱਟੀ ਦਾ ਅਸਰ ਏ, ਪਾਣੀ ਦੀ ਤਾਸੀਰ ਏ । ਇਹ ਗੁਰੂ ਨਾਨਕ ਦੇ ਨਾਮ-ਲੇਵਾ ਕਿਸੇ ਵੱਖਰੀ ਭੱਠੀ 'ਚੋਂ ਪੱਕੇ ਹੋਏ ਇੱਟਾਂ ਵਾਂਗ ਟਣਕਦੇ ਬੰਦੇ ਨਿਕਲੇ ਹਨ । ਇਨ੍ਹਾਂ ਨਾਲ ਸਿਰ ਅੜਾਉਣਾ ਸਿਰ ਭੰਨਾਉਣ ਵਾਲੀ ਗੱਲ ਹੈ। ਇਹ ਆਪ ਮਰਨਾ ਜਾਣਦੇ ਹਨ ਤੇ ਦੂਜਿਆਂ ਵਾਸਤੇ ਮਰ ਜਾਣਾ ਤੁੱਛ ਸਮਝਦੇ ਹਨ । ਇਹ ਹਕੂਮਤ ਦੇ ਪਾਵੇ ਤੋੜਨਗੇ । ਇਹ ਮੁੱਠੀ ਭਰ ਲੋਕ ਮਾਲਾ ਦੇ ਪੁਜਾਰੀ ਹਨ ਜੇ ਹਕੂਮਤ ਨੇ ਜਰਾ ਕੁ ਸਖ਼ਤੀ ਕੀਤੀ ਤਾਂ ਇਨ੍ਹਾਂ ਦੇ ਹੱਥ ਤਲਵਾਰਾਂ ਤੇ ਵੀ ਰੀਝ ਪੈਣਗੇ । ਜਦ ਉਨ੍ਹਾਂ ਨੂੰ ਤਲਵਾਰਾਂ ਦਾ ਇਸ਼ਕ ਹੋ ਗਿਆ ਤਾਂ ਫਿਰ ਇਨ੍ਹਾਂ ਰੱਬ ਦਾ ਭੈਅ ਨਹੀਂ ਖਾਣਾ । ਇਹ ਮਾਮਲਾ ਸੋਚਣ ਵਾਲਾ ਏ ।
ਮਹਿਲ ਮਿਰਜ਼ਾ ਰਾਜਾ ਜੈ ਸਿੰਘ ਦਾ ਛੇ ਮਹਿਮਾਨ ਗੁਰੂ ਹਰਿ ਕ੍ਰਿਸ਼ਨ ਰਾਏ । ਨਾਨਕ ਡੇਰੇ ਦਾ ਵੇਖੋ ਮਾਲਕ ਬਣ ਬੈਠਾ ਏ । ਇਹਦੇ ਸਾਹਮਣੇ ਵੱਡੇ ਭਰਾ ਦੀ ਕੌਡੀ ਵਟਕ ਨਹੀਂ । ਬਾਦਸ਼ਾਹ ਨੂੰ ਕੱਖ ਦੇ ਬਰਾਬਰ ਵੀ ਨਹੀਂ ਸਮਝਦਾ । ਇਹਦੀ ਆਤਮਾ ਕਿੰਨੀ ਕੁ ਬਲਵਾਨ ਏ ! ਇਹ ਬੱਚਾ ਕਿੰਨਾ ਕੁ ਮਹਾਨ ਹੋਵੇਗਾ ! ਔਰੰਗਜ਼ੇਬ ਇਨ੍ਹਾਂ ਸੋਚਾਂ ਵਿਚ ਗਲਤਾਨ ਸੀ ।
੪.
ਤਸਬੀ ਹਰਕਤ ਵਿਚ ਸੀ, ਔਰੰਗਜ਼ੇਬ ਪਰੇਸ਼ਾਨ ਸੀ, ਪਾਲਕੀ ਖੜ੍ਹੀ ਸੀ । ਸੋਚ ਰਿਹਾ ਸੀ ਹਿੰਦੁਸਤਾਨ ਦਾ ਵਾਲੀ ।