---ਮੈਂ ਕੀ ਹਾਂ ? ਮੈਂ ਕੌਣ ਹਾਂ ? ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਜਾਣਾ ਹੈ ? ਮੇਰਾ ਵਜੂਦ ਕੀ ਏ ? ਇਹ ਮੁੱਠ ਮਿੱਟੀ ਦੀ । ਇਹ ਖਾਕ ਦੀ ਢੇਰੀ । ਇਹ ਮਿੱਟੀ ਦਾ ਪੁਤਲਾ । ਇਹਦੀ ਕੀ ਪਾਇਆ ਦੇ ਮੇਰੇ ਵਿਚ ਕੀ ਘਾਟ ਏ ? ਕੀ ਮੈਂ ਲੋਹਾ ਹਾਂ ਤੇ ਉਹ ਪਾਰਸ ਏ? ਉਹ ਸੋਨਾ ਏਂ ਤੇ ਮੈਂ ਮੁਲੰਮਾ ਹਾਂ ? ਉਹ ਅਸਲੀ ਏ ਤੇ ਮੈਂ ਨਕਲੀ ਹਾਂ ? ਕੀ ਫਰਕ ਏ ਮੇਰੇ ਤੇ ਉਹਦੇ ਵਿਚ ! ਮੈਂ ਉਮਰ 'ਚੋਂ ਵੱਡਾ ਹਾਂ। ਰੁਤਬੇ ਵਾਲਾ, ਸ਼ਾਨ ਵਾਲਾ ਜਲਾਲ ਵਾਲਾ । ਮੈਨੂੰ ਲੋਕ ਆਖਣ ਆਲੀਜਾਹ ! ਉਹਦੇ ਕੋਲ ਨਾ ਰੁਤਬਾ, ਨਾ ਸ਼ਾਨ ਨਾ ਸ਼ੌਕਤ। ਨਾ ਫ਼ੌਜ, ਨਾ ਕਿਲ੍ਹੇ, ਨਾ ਹਾਥੀ, ਨਾ ਘੋੜੇ । ਉਹਦੇ ਕੋਲ ਸਿਰਫ ਮਾਲਾ। ਉਹ ਫ਼ਕੀਰ ਤੇ ਮੈਂ ਬਾਦਸ਼ਾਹ, ਉਹ ਖਿਡੌਣਿਆਂ ਨਾਲ ਖੇਡਣ ਵਾਲਾ ਤੇ ਮੈਂ ਤਲਵਾਰਾਂ ਪਰਖਣ ਵਾਲਾ। ਮੇਰੇ ਸਾਹਮਣੇ ਝੁਕਣ ਵਾਲਾ ਸਾਰਾ ਹਿੰਦੁਸਤਾਨ ਤੇ ਉਹਨੂੰ ਮੱਥਾ ਟੇਕੇ ਇਕ ਫਿਰਕਾ ਜਾਂ ਜਿਆਦਾ ਤੋਂ ਜ਼ਿਆਦਾ ਪੰਜਾਬ। ਯਾਰੋ ! ਮੇਰੀ ਬਦਕਿਸਮਤੀ ਨਹੀਂ । ਮੇਰੇ ਮੁਸਲਮਾਨ ਭਰਾ ਵੀ ਮੇਰੇ ਖਿਲਾਫ਼ ਤੇ ਉਹਦੇ ਮੁਸਲਮਾਨ ਸੂਫੀ, ਆਲਮ ਸਭ ਯਾਰ । ਉਹਦੇ ਸਜਦੇ ਲਵੇ ਪੰਜਾਬ ਤੇ ਮੈਨੂੰ ਹਿਕਾਰਤ ਦੀ ਨਜ਼ਰ ਨਾਲ ਵੇਖੋ । ਮੈਂ ਇਸਲਾਮੀ ਰਾਜ ਦਾ ਹਾਮੀ ਤੇ ਉਹ ਸਾਂਝੇ ਸਮਾਜ ਦੇ ਦਿਲ-ਦਾਦਾ। ਉਸ ਦੇ ਹੱਥ ਵਿਚ ਮਾਲਾ ਤੇ ਮੇਰੇ ਹੱਥ ਵਿਚ ਤਸਬੀ ਹੀਰਿਆਂ ਦੀ ਤੇ ਦੂਜੇ ਹੱਥ ਵਿਚ ਖੂੰ ਖਾਰ ਤਲਵਾਰ। ਮੇਰੀ ਤਸਬੀ ਵਿਖਾਵਾ ਤੇ ਉਹਦੀ ਮਾਲਾ ਅਮਲ । ਜਿੰਦਗੀ ਅਮਲ ਨਾਲ ਬਣਦੀ ਏ ਜੀਵਨ ਦਾ ਨਿਚੋੜ। ਉਹਨੂੰ ਜੀਵਨ ਜੀਉਣਾ ਆਉਂਦਾ ਏ। ਮੇਰਾ ਜੀਵਨ ਧੋਖਾ, ਵਿਖਾਵਾ ਫਰੇਬ । ਮੈਂ ਹੀਰਿਆਂ ਜੜੀਆਂ ਥਾਲੀਆਂ ਵਿਚ ਖਾਣ ਵਾਲਾ ਤੇ ਉਹ ਮਿੱਟੀ ਦੇ ਬਰਤਨਾਂ 'ਚ ਖਾ ਕੇ ਖੁਸ਼ । ਮੇਰੇ ਦਸਤਰਖ਼ਾਨ ਵਿਚ ਛੱਤੀ ਕਿਸਮ ਦੇ ਪਦਾਰਥ ਹਨ ਤੇ ਉਹਦੇ ਲੰਗਰ ਵਿਚ ਇਕ ਦਾਲ ਤੇ ਇਕ ਸਬਜ਼ੀ । ਉਹ ਸਾਨ੍ਹ ਵਾਂਗ ਫਿੱਟੇ ਹੋਏ । ਮੈਨੂੰ ਛੱਤੀ ਰੋਗ ਤੇ ਉਨ੍ਹਾਂ ਦੀ ਦੇਹ ਨਰੋਈ। ਬਹੁਤ ਵੱਡਾ ਫ਼ਰਕ ਦੇ ਜਿਹੜਾ ਨਜ਼ਰ ਨਹੀਂ ਆਉਂਦਾ ।
—ਉਹ ਨੇਕ ਬੰਦੇ, ਨੇਕ ਕਮਾਈ ਵਾਲੇ ਲੋਕ ਅੱਲ੍ਹਾ ਦੇ ਪਿਆਰੇ । ਬਾਲ ਏ ਤੇ ਫਿਰ ਕੀ ਹੋਇਆ । ਕਰਨੀ ਵਾਲੇ ਤਾਂ ਹਨ ਮੈਂ ਤੇ ਮੈਂ ਹਾਂ 'ਮੈਂ' ਖੂੰ-ਖਾਰ ਭੇੜੀਆ। ਮੈਂ ਕਾਤਲ ਮੇਰੇ ਹੱਥ ਭਰੇ ਭਰਾਵਾਂ ਦੇ ਲਹੂ ਨਾਲ ਮੈਂ ਖੂਨ ਦੇ ਦਰਿਆ ਤਰਿਆ ਤੇ ਫਿਰ ਤਖ਼ਤ ਤੇ ਪੁੱਜਾ। ਉਹਨੂੰ ਵਿਰਸੇ 'ਚ ਮਿਲੀ ਫਕੀਰੀ ਤੋਂ ਅਸਾਂ ਤਾਕਤ ਦੇ ਜ਼ੋਰ ਨਾਲ ਤਖ਼ਤ ਖੋਹਿਆ। ਉਨ੍ਹਾਂ ਉਸ ਬੰਦੇ ਨੂੰ ਗੁਰੂ-ਪਦਵੀ ਦਿੱਤੀ ਜਿਹੜਾ ਕਾਬਲ ਏ । ਵੱਡੇ ਨੂੰ ਛਿਣਕ ਕੇ ਲਾਂਭੇ ਸੁੱਟ ਦਿੱਤਾ ਜਿਵੇਂ ਕੋਈ ਦੁੱਧ 'ਚੋਂ ਮੱਖੀ ਕੱਢ ਸੁੱਟੇ । ਭਾਵੇਂ ਛੋਟਾ ਏ ਜਾਂ ਵੱਡਾ, ਆਪਣਾ ਏ ਜਾਂ ਬਿਗਾਨਾ, ਸੇਵਾ ਤੇ ਕਰਨੀ ਜਿਸ ਦੀ ਬਲਵਾਨ ਏ ਉਹ ਅਧਿਕਾਰੀ ਦੇ ਗੁਰਗੱਦੀ ਦਾ । ਉਹਦਾ ਤਖਤ ਮੰਜੀ ਤੇ ਮੇਰਾ ਤਖ਼ਤ ਤਖਤੋ- ਤਾਉਸ । ਉਹਦੀ ਗੱਦੀ ਤੇ ਚਿੱਟੀ ਚਾਦਰ ਤੇ ਮੇਰੇ ਤਖ਼ਤ ਤੇ ਕੰਮਖਾਬਾਂ, ਇਤਲਸਾਂ ਮੋਤੀਆਂ ਜੜੀਆਂ। ਫਰਕ ਨਾ ਹੋਇਆ। ਮੇਰੇ ਦਰਬਾਰੀ ਅਮੀਰ ਵਜੀਰ, ਸੂਬੇਦਾਰ ਜਰਨੈਲ, ਫੌਜਾਂ ਦੇ ਮਾਲਕ । ਉਹਦੇ ਮਗਰ ਐਵੇਂ ਇਕ ਫ਼ਕੀਰਾਂ ਦਾ ਟੋਲਾ । ਦਿਨੇ ਮਿਲੀ ਤੇ ਖਾ ਲਈ ਰਾਤੀਂ ਮਿਲੀ ਤੇ ਮਿਲੀ ਨਹੀਂ ਤੇ ਸਾਰੀ ਰਾਤ ਗੁਰੂ ਦੇ ਨਾਂ ਦੀ ਮਾਲਾ ਫੇਰਦਿਆਂ ਹੀ ਕੱਟ ਲਈ । ਉਹਦੀ ਜ਼ਿੰਦਗੀ ਤੇ ਮੇਰੀ ਜ਼ਿੰਦਗੀ 'ਚ ਬੜਾ ਫਰਕ ਏ। ਮੈਂ ਦੁਨੀਆਂ ਨੂੰ ਡੰਡੇ ਤੇ ਤਲਵਾਰ ਦੇ ਜ਼ੋਰ ਨਾਲ ਮਗਰ ਲਾਉਂਦਾ ਹਾਂ । ਮੋਹਰਾਂ ਦੀਆਂ ਥੈਲੀਆਂ ਦੇ ਲਾਲਚ ਦਿੰਦਾ ਹਾਂ ਤਦ ਉਹ ਹਾਂ ਵਿਚ ਹਾਂ ਮਿਲਾਉਂਦੀ ਹੈ । ਦੋਨਾਂ ਕੁਝ ਹੁੰਦਿਆਂ ਹੋਇਆਂ ਵੀ ਉਹ ਸੱਕੇ ਨਹੀਂ ਪਤਾ ਨਹੀਂ ਕਦੋਂ ਵੱਖੀ 'ਚ ਛੁਰਾ ਕੱਢ ਮਾਰਨ । ਇਹ ਦੋਸਤ